
ਕੇਰਲ 'ਚ ਪਟਾਕਿਆਂ ਨਾਲ ਭਰਿਆ ਅਨਾਨਾਸ ਖਾਣ ਨਾਲ ਜਾਨ ਗੁਆਉਣ ਵਾਲੀ ਗਰਭਵਤੀ......
ਤਿਰੁਅਨੰਤਪੁਰਮ : ਕੇਰਲ 'ਚ ਪਟਾਕਿਆਂ ਨਾਲ ਭਰਿਆ ਅਨਾਨਾਸ ਖਾਣ ਨਾਲ ਜਾਨ ਗੁਆਉਣ ਵਾਲੀ ਗਰਭਵਤੀ ਹਥਣੀ ਦੇ ਮਾਮਲੇ 'ਚ ਦੋ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ।
Elephant
ਸੂਤਰਾਂ ਮੁਤਾਬਕ ਸੂਬੇ ਦੇ ਵਣ ਵਿਭਾਗ ਦੀ ਟੀਮ ਨੇ ਇਨ੍ਹਾਂ ਲੋਕਾਂ ਨੂੰ ਹਿਰਾਸਤ 'ਚ ਲਿਆ ਹੈ। ਹਾਲਾਂਕਿ ਵਣ ਅਧਿਕਾਰੀ ਇਸ ਮਾਮਲੇ 'ਚ ਕੁਝ ਵੀ ਦੱਸਣ ਤੋਂ ਪਰਹੇਜ਼ ਕਰ ਰਹੇ ਹਨ।
Elephant
ਅਧਿਕਾਰੀਆਂ ਨੇ ਜਾਂਚ ਸਹੀ ਦਿਸ਼ਾ 'ਚ ਵਧਣ ਦੀ ਗੱਲ ਕਹੀ ਹੈ। ਕੇਰਲ 'ਚ ਸਾਈਲੈਂਟ ਵੈਲੀ ਨੈਸ਼ਨਲ ਪਾਰਕ ਦੀ ਇਕ ਗਰਭਵਤੀ ਹਥਣੀ ਨੂੰ ਕੁੱਝ ਲੋਕਾਂ ਨੇ ਪਟਾਕਿਆਂ ਨਾਲ ਭਰਿਆ ਅਨਾਨਾਸ ਖੁਆ ਦਿਤਾ ਸੀ।
Elephant
ਅਨਾਨਾਸ ਖਾਂਦਿਆਂ ਹੀ ਉਸ ਨਾਲ ਹੋਏ ਧਮਾਕੇ ਨਾਲ ਹਥਣੀ ਦਾ ਜਬਾੜਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ। ਪੂਰੇ ਹਫ਼ਤੇ ਬਾਅਦ 27 ਮਈ ਨੂੰ ਮਲਮਪੁਰਮ 'ਚ ਵੈੱਲੀਆਰ ਨਦੀ 'ਚ ਹਥਣੀ ਦੀ ਮੌਤ ਹੋ ਗਈ ਸੀ। ਪੋਸਟਮਾਰਟਮ ਰਿਪੋਰਟ 'ਚ ਪਤਾ ਲੱਗਾ ਕਿ ਹਥਣੀ ਗਰਭਵਤੀ ਸੀ।
Elephant
ਮਾਮਲਾ ਸਾਹਮਣੇ ਆਉਂਦਿਆਂ ਹੀ ਲੋਕਾਂ 'ਚ ਰੋਸ ਫੈਲ ਗਿਆ। ਹਰ ਪਾਸੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਆਵਾਜ਼ਾ ਉੱਠ ਰਹੀ ਹੈ। ਕੇਰਲ ਸਰਕਾਰ ਨੇ ਜਾਂਚ ਲਈ ਵਣ ਵਿਭਾਗ ਦੀ ਵਿਸ਼ੇਸ਼ ਜਾਂਚ ਟੀਮ ਬਣਾਈ ਹੈ।
ਵਣ ਵਿਭਾਗ ਨੇ ਟਵੀਟ ਕਰ ਕੇ ਕਿਹਾ, 'ਹਥਣੀ ਦੀ ਮੌਤ ਦੇ ਮਾਮਲੇ 'ਚ ਵਣ ਜੀਵ ਸਾਂਭ-ਸੰਭਾਲ ਕਾਨੂੰਨ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਕਈ ਸ਼ੱਕੀਆਂ ਤੋਂ ਪੁਛਗਿੱਛ ਕੀਤੀ ਜਾ ਰਹੀ ਹੈ। ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਹੈ। ਦੋਸ਼ੀਆਂ ਨੂੰ ਸਜ਼ਾ ਦਿਵਾਉਣ 'ਚ ਵਣ ਵਿਭਾਗ ਕੋਈ ਕਸਰ ਨਹੀਂ ਛੱਡੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।