
ਸੋਨਾਲੀ ਫੋਗਾਟ ਨੇ ਹਿਸਾਰ ਵਿਚ ਮਾਮੂਲੀ ਝਗੜੇ ਤੋਂ ਬਾਅਦ ਮਾਰਕਿਟ ਕਮੇਟੀ ਦੇ ਸਕੱਤਰ ਸੁਲਤਾਨ ਸਿੰਘ ਨੂੰ ਥੱਪੜ ਜੜ ਦਿੱਤਾ।
ਹਿਸਾਰ: ਟਿਕ-ਟਾਕ ਗਰਲ ਦੇ ਨਾਂਅ ਨਾਲ ਮਸ਼ਹੂਰ ਅਤੇ ਹਰਿਆਣਾ ਦੇ ਹਿਸਾਰ ਦੇ ਆਦਮਪੁਰ ਵਿਧਾਨ ਸਭਾ ਖੇਤਰ ਤੋਂ ਕਾਂਗਰਸ ਨੇਤਾ ਕੁਲਦੀਪ ਬਿਸ਼ਨੋਈ ਖਿਲਾਫ ਚੋਣ ਲੜਨ ਵਾਲੀ ਭਾਜਪਾ ਨੇਤਾ ਸੋਨਾਲੀ ਫੋਗਾਟ ਨੇ ਹਿਸਾਰ ਵਿਚ ਮਾਮੂਲੀ ਝਗੜੇ ਤੋਂ ਬਾਅਦ ਮਾਰਕਿਟ ਕਮੇਟੀ ਦੇ ਸਕੱਤਰ ਸੁਲਤਾਨ ਸਿੰਘ ਨੂੰ ਥੱਪੜ ਜੜ ਦਿੱਤਾ।
Sonali Phogat
ਸੋਨਾਲੀ ਫੋਗਾਟ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦਰਅਸਲ ਸੋਨਾਲੀ ਫੋਗਾਟ ਦੀ ਕਿਸੇ ਗੱਲ ਨੂੰ ਲੈ ਕੇ ਮਾਰਕਿਟ ਕਮੇਟੀ ਦੇ ਸਕੱਤਰ ਨਾਲ ਬਹਿਸ ਹੋ ਗਈ ਅਤੇ ਇਸ ਬਹਿਸ ਦੌਰਾਨ ਸੋਨਾਲੀ ਨੇ ਅਪਣਾ ਆਪਾ ਖੋ ਦਿੱਤਾ ਤੇ ਮਾਰਟਿਕ ਕਮੇਟੀ ਦੇ ਚੇਅਰਮੈਨ ਨੂੰ ਪਹਿਲਾਂ ਥੱਪੜ ਮਾਰਨ ਦੀ ਧਮਕੀ ਦਿੱਤੀ ਅਤੇ ਉਸ ਤੋਂ ਬਾਅਦ ਥੱਪੜ ਜੜ ਦਿੱਤਾ।
Sonali Phogat
ਇਸ ਦੌਰਾਨ ਇਸ ਵੀਡੀਓ ਵਿਚ ਸਕੱਤਰ ਸੋਨਾਲੀ ਫੋਗਾਟ ਨੂੰ ਵਾਰ-ਵਾਰ ਰੋਕਣ ਦੀ ਕੋਸ਼ਿਸ਼ ਕਰਦਾ ਰਿਹਾ। ਵੀਡੀਓ ਵਿਚ ਸੋਨਾਲੀ ਸਕੱਤਰ ਨੂੰ ਕਹਿ ਰਹੀ ਹੈ ਕਿ ਤੁਸੀਂ ਇਸ ਤਰ੍ਹਾਂ ਦੇ ਸ਼ਬਦਾਂ ਦੀ ਵਰਤੋਂ ਕਰ ਰਹੇ ਹੋ, ਜਿਵੇਂ ਤੁਹਾਨੂੰ ਕੋਈ ਸਮਝ ਹੀ ਨਹੀਂ ਹੈ।
Sonali Phogat
ਮਹਿਲਾ ਦੇ ਨਾਲ ਬਦਸਲੂਕੀ ਕਰਨਾ ਕਿਸ ਨੇ ਸਿਖਾਇਆ ਹੈ। ਤੁਹਾਡੇ ਜਿੰਨੇ ਥੱਪੜ ਮਾਰੇ ਜਾਣ ਘੱਟ ਹਨ। ਇਸ ਤੋਂ ਬਾਅਦ ਸੋਨਾਲੀ ਨੇ ਪੁਲਿਸ ਕੋਲ ਸ਼ਿਕਾਇਤ ਕਰਨ ਦੀ ਗੱਲ ਵੀ ਕਹੀ ਪਰ ਚੌਂਕੀ ਇੰਚਾਰਜ ਨੇ ਕਿਹਾ ਕਿ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸੋਨਾਲੀ ਫੋਗਾਟ ਇਕ ਵਾਰ ਫਿਰ ਚਰਚਾ ਵਿਚ ਆ ਗਈ ਹੈ।