
ਇਹ ਸਫ਼ਲਤਾ 17 ਰਾਸ਼ਟਰੀ ਰਾਈਫਲਜ਼ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਸਾਂਝੇ ਆਪ੍ਰੇਸ਼ਨ 'ਚ ਮਿਲੀ ਹੈ
ਸ੍ਰੀਨਗਰ - ਜੰਮੂ-ਕਸ਼ਮੀਰ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਤਾਲਿਬ ਹੁਸੈਨ ਨੂੰ ਬੈਂਗਲੁਰੂ ਤੋਂ ਜ਼ਿੰਦਾ ਗ੍ਰਿਫ਼ਤਾਰ ਕਰ ਲਿਆ। ਉਹ ਅੱਤਵਾਦੀਆਂ ਦੀ ਏ ਲਿਸਟ 'ਚ ਸ਼ਾਮਲ ਸੀ। ਇਹ ਸਫ਼ਲਤਾ 17 ਰਾਸ਼ਟਰੀ ਰਾਈਫਲਜ਼ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਸਾਂਝੇ ਆਪ੍ਰੇਸ਼ਨ 'ਚ ਮਿਲੀ ਹੈ। ਤਾਲਿਬ ਹੁਸੈਨ ਸਭ ਤੋਂ ਜ਼ਿਆਦਾ ਦੇਰ ਤੱਕ ਜ਼ਿੰਦਾ ਰਹਿਣ ਵਾਲਾ ਅਤਿਵਾਦੀ ਹੈ। ਹਿਜ਼ਬੁਲ ਮੁਜਾਹਿਦੀਨ ਨੇ ਕਿਸ਼ਤਵਾੜ ਖੇਤਰ ਵਿਚ ਨਵੀਂ ਭਰਤੀ ਕਰਕੇ ਆਪਣੇ ਕਾਡਰ ਨੂੰ ਮੁੜ ਸੰਗਠਿਤ ਅਤੇ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ ਸੀ।
Jammu Kashmir Police
ਜੰਮੂ ਸੂਬੇ ਦਾ ਕਿਸ਼ਤਵਾੜ ਹੀ ਅਜਿਹਾ ਜ਼ਿਲ੍ਹਾ ਹੈ ਜਿੱਥੇ ਹਿਜ਼ਬੁਲ ਅੱਤਵਾਦੀਆਂ ਦੀਆਂ ਗਤੀਵਿਧੀਆਂ ਹਰ ਰੋਜ਼ ਸੁਰਖੀਆਂ 'ਚ ਰਹਿੰਦੀਆਂ ਹਨ। ਤਾਲਿਬ ਗੁਰਜਰ ਸਥਾਨਕ ਗੁਰਜਰ ਕਬੀਲੇ ਨਾਲ ਸਬੰਧਤ ਹਨ, ਜੋ ਇੱਥੋਂ ਦੇ ਪਹਾੜੀ ਰਸਤਿਆਂ ਤੋਂ ਜਾਣੂ ਹਨ। ਤਾਲਿਬ ਗੁਰਜਰ 2016 ਵਿਚ ਰਹੱਸਮਈ ਢੰਗ ਨਾਲ ਲਾਪਤਾ ਹੋ ਗਿਆ ਸੀ। ਤਾਲਿਬ ਗੁਰਜਰ ਨੂੰ ਸਰਗਰਮ ਅੱਤਵਾਦੀ ਐਲਾਨਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਉਸ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਸੀ।