ਖ਼ਬਰਾਂ |

ਤਾਜ਼ਾ |

ਹੇਮਕੁੰਟ ਸਾਹਿਬ ਨੇੜੇ ਡਿੱਗੀ ਬਰਫ਼ ਦੀ ਚਟਾਨ : ਦਬੇ ਸ਼ਰਧਾਲੂ, ਔਰਤ ਦੀ ਮਿਲੀ ਲਾਸ਼, ਬਚਾਅ ਕਾਰਜ ਜਾਰੀ
Published : Jun 5, 2023, 11:46 am IST
Updated : Jun 5, 2023, 11:47 am IST
SHARE ARTICLE
photo
photo

ਇਹ ਸਾਰੇ ਦਰਸ਼ਨ ਕਰਕੇ ਵਾਪਸ ਪਰਤ ਰਹੇ ਸਨ।

 

ਦੇਹਰਾਦੂਨ - ਐਤਵਾਰ ਨੂੰ ਸਿੱਖ ਧਰਮ ਦੇ ਮੁੱਖ ਤੀਰਥ ਅਸਥਾਨ ਹੇਮਕੁੰਟ ਸਾਹਿਬ ਮਾਰਗ 'ਤੇ ਬਰਫ਼ ਦੀ ਚਟਾਨ ਡਿੱਗ ਗਈ। ਇਹ ਘਟਨਾ ਹੇਮਕੁੰਟ ਸਾਹਿਬ ਤੋਂ ਇਕ ਕਿਲੋਮੀਟਰ ਪਹਿਲਾਂ ਅਟਲਕੋਟੀ ਵਿਖੇ ਵਾਪਰੀ। ਜਿੱਥੇ ਗਲੇਸ਼ੀਅਰ ਦਾ ਟੁਕੜਾ ਟੁਟਣ ਕਾਰਨ 6 ਸ਼ਰਧਾਲੂ ਫਸ ਗਏ ਸਨ। ਇਹ ਸਾਰੇ ਦਰਸ਼ਨ ਕਰਕੇ ਵਾਪਸ ਪਰਤ ਰਹੇ ਸਨ।

6 ਵਿਚੋਂ 5 ਲੋਕਾਂ ਨੂੰ SDRF ਦੀ ਟੀਮ ਨੇ ਬਚਾਇਆ ਹੈ। SDRF ਅਤੇ ITBP ਦੇ ਜਵਾਨਾਂ ਨੇ ਰਾਤ ਭਰ ਲਾਪਤਾ ਔਰਤ ਦੀ ਭਾਲ ਕੀਤੀ ਪਰ ਉਸ ਦਾ ਪਤਾ ਨਹੀਂ ਲੱਗ ਸਕਿਆ। ਔਰਤ ਦੀ ਲਾਸ਼ ਸੋਮਵਾਰ ਸਵੇਰੇ ਬਰਫ 'ਚ ਦੱਬੀ ਹੋਈ ਮਿਲੀ।

4 ਜੂਨ ਤੱਕ ਉੱਤਰਾਖੰਡ ਵਿਚ 8,551 ਲੋਕ ਇਸ ਤੀਰਥ ਦੇ ਦਰਸ਼ਨ ਕਰ ਚੁਕੇ ਹਨ। ਇਹ ਅੰਕੜਾ ਉਤਰਾਖੰਡ ਸੈਰ ਸਪਾਟਾ ਵਿਭਾਗ ਨੇ ਜਾਰੀ ਕੀਤਾ ਹੈ। ਜਦੋਂ ਕਿ ਚਾਰਧਾਮ ਯਾਤਰਾ ਵਿਚ ਇਹ ਅੰਕੜਾ 20 ਲੱਖ ਨੂੰ ਪਾਰ ਕਰ ਗਿਆ ਹੈ। ਹੁਣ ਕਰੀਬ 20 ਲੱਖ ਲੋਕ ਰਜਿਸਟ੍ਰੇਸ਼ਨ ਕਰਵਾ ਚੁਕੇ ਹਨ, ਜੋ ਯਾਤਰਾ ਦਾ ਇੰਤਜ਼ਾਰ ਕਰ ਰਹੇ ਹਨ। 

ਉੱਤਰਾਖੰਡ ਸਰਕਾਰ ਮੁਤਾਬਕ ਹੁਣ ਤੱਕ ਸਭ ਤੋਂ ਵੱਧ 7.13 ਲੱਖ ਸ਼ਰਧਾਲੂ ਬਾਬਾ ਕੇਦਾਰਨਾਥ ਦੇ ਦਰਸ਼ਨ ਕਰ ਚੁਕੇ ਹਨ। ਭੀੜ ਨੂੰ ਕੰਟਰੋਲ ਕਰਨ ਲਈ ਕੇਦਾਰਨਾਥ ਧਾਮ ਯਾਤਰਾ ਲਈ ਆਨਲਾਈਨ ਰਜਿਸਟ੍ਰੇਸ਼ਨ 15 ਜੂਨ ਤੱਕ ਬੰਦ ਕਰ ਦਿਤੀ ਗਈ ਹੈ।
 

SHARE ARTICLE

ਏਜੰਸੀ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement