ਝਾਂਸੀ : ਸਟੰਟਬਾਜ਼ੀ ਪਈ ਮਹਿੰਗੀ, ਬਾਈਕ ਤੋਂ ਡਿੱਗਣ ਕਾਰਨ 12ਵੀਂ ਜਮਾਤ ਦੀ ਵਿਦਿਆਰਥਣ ਦੀ ਮੌਤ
Published : Jun 5, 2023, 12:45 pm IST
Updated : Jun 5, 2023, 12:45 pm IST
SHARE ARTICLE
photo
photo

ਰੇਸ ਲਗਾ ਰਹੇ ਬਾਈਕ ਸਵਾਰ ਨੌਜੁਆਨ ਦੇ ਪਿਛੇ ਬੈਠੀ ਸੀ ਸ਼ਰਧਾ ਸ਼ਰਮਾ

 

ਝਾਂਸੀ : ਐਤਵਾਰ ਰਾਤ ਨੂੰ ਦੋਸਤਾਂ ਨਾਲ ਸਟੰਟ ਕਰਦੇ ਹੋਏ ਸੜਕ ਹਾਦਸੇ 'ਚ 12ਵੀਂ ਜਮਾਤ ਦੀ ਵਿਦਿਆਰਥਣ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਉਸ ਦੇ ਦੋਸਤ ਵੀ ਮੌਕੇ ਤੋਂ ਫਰਾਰ ਹੋ ਗਏ। ਦਰਅਸਲ ਦੋ ਦੋਸਤ ਬਾਈਕ 'ਤੇ ਰੇਸ ਕਰਦੇ ਹੋਏ ਸਟੰਟ ਕਰ ਰਹੇ ਸਨ। ਫਿਰ ਦੋਵੇਂ ਬਾਈਕ ਇਕ ਦੂਜੇ ਨਾਲ ਟਕਰਾ ਗਈਆਂ।
ਇਸ ਤੋਂ ਬਾਅਦ ਵਿਦਿਆਰਥਣ ਬਾਈਕ ਤੋਂ ਹੇਠਾਂ ਡਿੱਗ ਗਈ। ਇਹ ਦੇਖ ਕੇ ਦੋਵੇਂ ਨੌਜੁਆਨ ਮੌਕੇ ਤੋਂ ਭੱਜ ਗਏ। ਪੁਲਿਸ ਪੁੱਛਗਿੱਛ ਲਈ ਉਸ ਦੀ ਤਲਾਸ਼ ਕਰ ਰਹੀ ਹੈ। ਦੂਜੇ ਪਾਸੇ ਹਾਦਸੇ ਦੀ ਸੂਚਨਾ ਮਿਲਦੇ ਹੀ ਵਿਦਿਆਰਥਣ ਦੇ ਰਿਸ਼ਤੇਦਾਰ ਰੋਂਦੇ ਹੋਏ ਹਸਪਤਾਲ ਪਹੁੰਚ ਗਏ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਹੈ।

ਮ੍ਰਿਤਕ ਵਿਦਿਆਰਥਣ ਦਾ ਨਾਂ ਸ਼ਰਧਾ ਸ਼ਰਮਾ (18) ਪੁੱਤਰੀ ਹਰੀਸ਼ ਸ਼ਰਮਾ ਸੀ। ਉਹ ਆਪਣੇ ਪਰਿਵਾਰ ਨਾਲ ਮਹਾਂਨਗਰ ਦੇ ਆਸ਼ਿਕ ਸਕੁਏਅਰ ਸਥਿਤ ਭਾਜਪਾ ਦਫ਼ਤਰ ਨੇੜੇ ਰਹਿੰਦੀ ਸੀ। ਐਤਵਾਰ ਸ਼ਾਮ ਨੂੰ ਉਹ ਖੁਸ਼ੀਪੁਰਾ ਵਾਸੀ ਸੁਮਿਤ,  ਸ਼ਿਵਮ ਆਦਿ ਨਾਲ ਘੁੰਮਣ ਲਈ ਨਿਕਲੀ ਸੀ। ਪੁਲਿਸ ਦਾ ਕਹਿਣਾ ਹੈ ਕਿ ਸੁਮਿਤ ਬਾਈਕ ਚਲਾ ਰਿਹਾ ਸੀ ਅਤੇ ਸ਼ਰਧਾ ਉਸ ਦੇ ਪਿੱਛੇ ਬੈਠੀ ਸੀ। ਜਦਕਿ ਸ਼ਿਵਮ ਕੋਲ ਬੁਲੇਟ ਸੀ ਤੇ ਉਸ ਦੇ ਪਿੱਛੇ ਦੋ ਕੁੜੀਆਂ ਬੈਠੀਆਂ ਸਨ।

ਦੋਵੇਂ ਤੇਜ਼ ਰਫਤਾਰ ਨਾਲ ਬਾਈਕ 'ਤੇ ਸਵਾਰ ਹੋ ਕੇ ਕਿਲਾ ਰੋਡ ਤੋਂ ਮਿਨਰਵਾ ਚੌਰਾਹੇ ਵੱਲ ਜਾ ਰਹੇ ਸਨ। ਰਾਤ ਕਰੀਬ 10 ਵਜੇ ਜਿਵੇਂ ਹੀ ਇਹ ਲੋਕ ਤੇਜ਼ ਰਫ਼ਤਾਰ ਨਾਲ ਮੀਰਨਾਵਾ ਚੌਰਾਹੇ ਨੇੜੇ ਪਹੁੰਚੇ ਤਾਂ ਸੁਮਿਤ ਦੀ ਬਾਈਕ ਸ਼ਿਵਮ ਨਾਲ ਟਕਰਾ ਕੇ ਬੇਕਾਬੂ ਹੋ ਗਈ। ਇਸ ਦੌਰਾਨ ਸ਼ਰਧਾ ਵੀ ਆਪਣੇ ਆਪ 'ਤੇ ਕਾਬੂ ਨਹੀਂ ਰੱਖ ਸਕੀ ਅਤੇ ਬਾਈਕ ਤੋਂ ਹੇਠਾਂ ਡਿੱਗ ਗਈ। ਹਾਦਸੇ 'ਚ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਉਸ ਦੇ ਕੱਪੜੇ ਖੂਨ ਨਾਲ ਰੰਗੇ ਹੋਏ ਸਨ।

ਹਾਦਸੇ ਤੋਂ ਬਾਅਦ ਵੱਡੀ ਗਿਣਤੀ 'ਚ ਰਾਹਗੀਰ ਇਕੱਠੇ ਹੋ ਗਏ। ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ। ਜ਼ਖ਼ਮੀ ਸ਼ਰਧਾ ਨੂੰ ਪਹਿਲਾਂ ਸਿਵਲ ਹਸਪਤਾਲ ਲਿਜਾਇਆ ਗਿਆ। ਹਾਲਤ ਜ਼ਿਆਦਾ ਗੰਭੀਰ ਹੋਣ 'ਤੇ ਉਸ ਨੂੰ ਮੈਡੀਕਲ ਕਾਲਜ ਰੈਫਰ ਕਰ ਦਿਤਾ ਗਿਆ। ਪਰ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ।
ਇੱਥੇ ਹਾਦਸੇ ਤੋਂ ਬਾਅਦ ਉਸ ਦੇ ਸਾਰੇ ਦੋਸਤ ਮੌਕੇ ਤੋਂ ਫਰਾਰ ਹੋ ਗਏ। ਲੜਕੀ ਦੀ ਮੌਤ ਦੀ ਸੂਚਨਾ ਮਿਲਦੇ ਹੀ ਭਰਾ ਨਿਤਿਨ, ਉਸ ਦੀ ਮਾਂ ਅਤੇ ਹੋਰ ਲੋਕ ਰੋਂਦੇ ਹੋਏ ਮੌਕੇ 'ਤੇ ਪਹੁੰਚ ਗਏ। ਇੰਸਪੈਕਟਰ ਸੰਜੇ ਗੁਪਤਾ ਅਨੁਸਾਰ ਅੱਜ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇਗਾ।

ਉਸ ਦੀ ਮੌਤ ਤੋਂ ਬਾਅਦ ਸ਼ਰਧਾ ਦੇ ਘਰ 'ਚ ਹਫੜਾ-ਦਫੜੀ ਮਚ ਗਈ ਹੈ। ਉਸ ਦੇ ਪਿਤਾ ਹਰੀਸ਼ ਸ਼ਰਮਾ ਰੋਡਵੇਜ਼ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਪਰਿਵਾਰ ਨਾਲ ਰਹਿੰਦੇ ਹਨ। ਉਹ ਤਿੰਨ ਭੈਣ-ਭਰਾਵਾਂ ਵਿਚੋਂ ਸਭ ਤੋਂ ਛੋਟੀ ਸੀ। ਉਸ ਦਾ ਵੱਡਾ ਭਰਾ ਨਿਤਿਨ ਅਤੇ ਇੱਕ ਭੈਣ ਵਿਆਹੀ ਹੋਈ ਸੀ। ਸ਼ਰਧਾ ਹੁਣ ਪੜ੍ਹ ਰਹੀ ਸੀ। ਧੀ ਦੀ ਲਾਸ਼ ਦੇਖ ਕੇ ਮਾਂ ਊਸ਼ਾ ਬੇਹੋਸ਼ ਹੋ ਗਈ।

SHARE ARTICLE

ਏਜੰਸੀ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement