INDIA Alliance: 'ਇੰਡੀਆ' ਗਠਜੋੜ ਸਰਕਾਰ ਬਣਾਉਣ ਦੀ ਦੌੜ 'ਚ ਨਹੀਂ, ਖੜਗੇ ਬੋਲੇ - ਸਹੀ ਸਮੇਂ ਦਾ ਕਰਾਂਗੇ ਇੰਤਜ਼ਾਰ
Published : Jun 5, 2024, 9:24 pm IST
Updated : Jun 5, 2024, 9:24 pm IST
SHARE ARTICLE
INDIA Alliance Meeting
INDIA Alliance Meeting

'ਫਾਸ਼ੀਵਾਦੀ ਸ਼ਾਸਨ ਦੇ ਖਿਲਾਫ ਜੰਗ ਜਾਰੀ ਰਹੇਗੀ', 'ਇੰਡੀਆ' ਗਠਜੋੜ ਦੀ ਮੀਟਿੰਗ ਤੋਂ ਬਾਅਦ ਬੋਲੇ ਖੜਗੇ

 INDIA Alliance: ਇੰਡੀਆ ਗਠਜੋੜ ਦੀ ਬੈਠਕ ਤੋਂ ਬਾਅਦ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰੈੱਸ ਕਾਨਫਰੰਸ ਕੀਤੀ ਹੈ। ਇਸ ਦੌਰਾਨ ਉਨ੍ਹਾਂ ਕਿਹਾ, "ਗਠਜੋੜ ਦੇ ਆਗੂਆਂ ਨੇ ਮੌਜੂਦਾ ਸਿਆਸੀ ਸਥਿਤੀ 'ਤੇ ਦੋ ਘੰਟੇ ਚਰਚਾ ਕੀਤੀ। ਕਈ ਸੁਝਾਅ ਮਿਲੇ ਅਤੇ ਅੱਜ ਦੀ ਸਥਿਤੀ 'ਤੇ ਵਿਚਾਰ ਚਰਚਾ ਹੋਈ।"

ਇਸ ਦੌਰਾਨ ਉਨ੍ਹਾਂ ਕਿਹਾ, ਇੰਡੀਆ ਗਠਜੋੜ ਸਰਕਾਰ ਨਹੀਂ ਬਣਾਏਗਾ। ਉਨ੍ਹਾਂ ਕਿਹਾ, ਅਸੀਂ ਸਹੀ ਸਮੇਂ ਦਾ ਇੰਤਜ਼ਾਰ ਕਰਾਂਗੇ। ਖੜਗੇ ਨੇ ਕਿਹਾ, ਅਸੀਂ ਮੋਦੀ ਦੀਆਂ ਨੀਤੀਆਂ ਦਾ ਵਿਰੋਧ ਕਰਦੇ ਰਹਾਂਗੇ। ਕਾਂਗਰਸ ਪ੍ਰਧਾਨ ਨੇ ਕਿਹਾ, ਇਹ ਸਾਡਾ ਫੈਸਲਾ ਹੈ ਅਤੇ ਅਸੀਂ ਇਨ੍ਹਾਂ ਨੁਕਤਿਆਂ 'ਤੇ ਪੂਰੀ ਤਰ੍ਹਾਂ ਸਹਿਮਤ ਹਾਂ ਅਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਾਂਗੇ। 

ਲੋਕਾਂ ਦੇ ਫ਼ਤਵੇ ਨੇ ਭਾਜਪਾ ਅਤੇ ਉਨ੍ਹਾਂ ਦੀ ਨਫ਼ਰਤ ਅਤੇ ਭ੍ਰਿਸ਼ਟਾਚਾਰ ਦੀ ਰਾਜਨੀਤੀ ਨੂੰ ਦਿੱਤਾ ਕਰਾਰਾ ਜਵਾਬ  

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ, "ਇੰਡੀਆ ਗਠਜੋੜ ਦੇ ਹਿੱਸੇਦਾਰ ਸਾਡੇ ਗਠਜੋੜ ਨੂੰ ਮਿਲੇ ਭਰਪੂਰ ਸਮਰਥਨ ਲਈ ਭਾਰਤ ਦੇ ਲੋਕਾਂ ਦਾ ਧੰਨਵਾਦ ਕਰਦੇ ਹਾਂ। ਜਨਤਾ ਦੇ ਫਤਵੇ ਨੇ ਭਾਜਪਾ ਅਤੇ ਉਨ੍ਹਾਂ ਦੀ ਨਫ਼ਰਤ ਅਤੇ ਭ੍ਰਿਸ਼ਟਾਚਾਰ ਦੀ ਰਾਜਨੀਤੀ ਨੂੰ ਕਰਾਰਾ ਜਵਾਬ ਦਿੱਤਾ ਹੈ। ਇਹ ਭਾਰਤ ਦੇ ਸੰਵਿਧਾਨ ਦੀ ਰੱਖਿਆ, ਮਹਿੰਗਾਈ, ਬੇਰੁਜ਼ਗਾਰੀ ਅਤੇ ਕ੍ਰੋਨੀ ਪੂੰਜੀਵਾਦ ਦੇ ਵਿਰੁੱਧ ਅਤੇ ਲੋਕਤੰਤਰ ਨੂੰ ਬਚਾਉਣ ਲਈ ਦਿੱਤਾ ਗਿਆ ਫਤਵਾ ਹੈ। ਇੰਡੀਆ ਬਲਾਕ ਮੋਦੀ ਦੀ ਅਗਵਾਈ ਵਾਲੀ ਭਾਜਪਾ ਦੇ ਫਾਸੀਵਾਦੀ ਸ਼ਾਸਨ ਵਿਰੁੱਧ ਲੜਨਾ ਜਾਰੀ ਰੱਖੇਗਾ।

18ਵੀਆਂ ਲੋਕ ਸਭਾ ਚੋਣਾਂ ਪੀ.ਐਮ ਮੋਦੀ ਦੀ ਨੈਤਿਕ ਹਾਰ 

ਖੜਗੇ ਨੇ ਕਿਹਾ, 18ਵੀਆਂ ਲੋਕ ਸਭਾ ਚੋਣਾਂ ਦੀ ਜਨਤਾ ਦੀ ਰਾਏ ਸਿੱਧੇ ਤੌਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਹੈ। ਚੋਣ ਉਨ੍ਹਾਂ ਦੇ ਨਾਮ ਅਤੇ ਚਿਹਰੇ 'ਤੇ ਲੜੀ ਗਈ ਅਤੇ ਭਾਜਪਾ ਨੂੰ ਬਹੁਮਤ ਨਾ ਦੇ ਕੇ ਜਨਤਾ ਨੇ ਉਨ੍ਹਾਂ ਦੀ ਲੀਡਰਸ਼ਿਪ ਬਾਰੇ ਸਪੱਸ਼ਟ ਸੰਦੇਸ਼ ਦਿੱਤਾ ਹੈ। ਕਾਂਗਰਸ ਪ੍ਰਧਾਨ ਮੁਤਾਬਕ ਇਹ ਨਰਿੰਦਰ ਮੋਦੀ ਦੀ ਨਿੱਜੀ ਤੌਰ 'ਤੇ ਸਿਆਸੀ ਹਾਰ ਹੀ ਨਹੀਂ, ਸਗੋਂ ਨੈਤਿਕ ਹਾਰ ਵੀ ਹੈ।

 

ਅਸੀਂ ਸਾਰੇ ਪ੍ਰਧਾਨ ਮੰਤਰੀ ਮੋਦੀ ਦੀਆਂ ਆਦਤਾਂ ਤੋਂ ਜਾਣੂ ਹਾਂ: ਖੜਗੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਕਰਦੇ ਹੋਏ ਮਲਿਕਾਅਰਜੁਨ ਖੜਗੇ ਨੇ ਕਿਹਾ ਕਿ ਅਸੀਂ ਸਾਰੇ ਉਨ੍ਹਾਂ ਦੀਆਂ ਆਦਤਾਂ ਤੋਂ ਜਾਣੂ ਹਾਂ। ਉਹ ਇਸ ਜਨਤਕ ਰਾਏ ਨੂੰ ਨਕਾਰਨ ਦੀ ਪੂਰੀ ਕੋਸ਼ਿਸ਼ ਕਰਨਗੇ। ਖੜਗੇ ਨੇ ਕਿਹਾ, ਅਸੀਂ ਇੱਥੋਂ ਇਹ ਸੰਦੇਸ਼ ਵੀ ਦਿੰਦੇ ਹਾਂ ਕਿ 'ਇੰਡੀਆ' ਗਠਜੋੜ ਉਨ੍ਹਾਂ ਸਾਰੀਆਂ ਸਿਆਸੀ ਪਾਰਟੀਆਂ ਦਾ ਸੁਆਗਤ ਕਰਦਾ ਹੈ ਜੋ ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਅਟੁੱਟ ਵਿਸ਼ਵਾਸ ਰੱਖਦੇ ਹਨ ਅਤੇ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਨਿਆਂ ਦੇ ਉਦੇਸ਼ਾਂ ਲਈ ਵਚਨਬੱਧ ਹਨ।

ਅਸੀਂ ਇਕਜੁੱਟ ਹੋ ਕੇ ਲੜੇ: ਖੜਗੇ

ਦਿੱਲੀ 'ਚ ਇੰਡੀਆ ਅਲਾਇੰਸ ਦੇ ਨੇਤਾਵਾਂ ਦੀ ਬੈਠਕ 'ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ, ਅਸੀਂ ਚੰਗੀ ਤਰ੍ਹਾਂ ਲੜੇ, ਇਕਜੁੱਟ ਹੋ ਕੇ ਲੜੇ, ਮਜ਼ਬੂਤੀ ਨਾਲ ਲੜੇ। ਇੰਡੀਆ ਅਲਾਇੰਸ ਉਨ੍ਹਾਂ ਸਾਰੀਆਂ ਪਾਰਟੀਆਂ ਦਾ ਸੁਆਗਤ ਕਰਦਾ ਹੈ ਜੋ ਸਾਡੇ ਸੰਵਿਧਾਨ ਦੀ ਪ੍ਰਸਤਾਵਨਾ ਅਤੇ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਨਿਆਂ ਲਈ ਇਸ ਦੇ ਕਈ ਉਪਬੰਧਾਂ ਵਿੱਚ ਦਰਜ ਮੁੱਲਾਂ ਪ੍ਰਤੀ ਆਪਣੀ ਬੁਨਿਆਦੀ ਵਚਨਬੱਧਤਾ ਨੂੰ ਸਾਂਝਾ ਕਰਦੇ ਹਨ।

 

Location: India, Delhi

SHARE ARTICLE

ਏਜੰਸੀ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement