
ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਪ੍ਰਤੀ ਪਰਿਵਾਰ 5 ਲੱਖ ਰੁਪਏ ਤੱਕ ਦਾ ਸਾਲ ਦਾ ਮੁਫਤ ਇਲਾਜ ਕਰਵਾ ਸਕਦੇ ਹਨ।
ਨਵੀਂ ਦਿੱਲੀ - ਦੇਸ਼ ਵਿਚ ਕੋਰੋਨਾ ਵਾਇਰਸ ਮਹਾਂਮਾਰੀ ਦਾ ਪ੍ਰਕੋਪ ਤੇਜ਼ੀ ਨਾਲ ਵੱਧ ਰਿਹਾ ਹੈ। ਕੋਰੋਨਾ ਦਾ ਇਲਾਜ ਵੀ ਬਹੁਤ ਮਹਿੰਗਾ ਹੁੰਦਾ ਹੈ। ਇਸ ਲਈ ਕੋਵਿਡ19 ਮਹਾਂਮਾਰੀ ਦੇ ਮੱਦੇਨਜ਼ਰ, ਸਰਕਾਰ ਆਪਣੀ ਵਿਸ਼ੇਸ਼ ਯੋਜਨਾ ਆਯੁਸ਼ਮਾਨ ਭਾਰਤ ਦੇ ਅਧੀਨ ਹਸਪਤਾਲਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਕਰ ਰਹੀ ਹੈ। ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਪ੍ਰਤੀ ਪਰਿਵਾਰ 5 ਲੱਖ ਰੁਪਏ ਤੱਕ ਦਾ ਸਾਲ ਦਾ ਮੁਫਤ ਇਲਾਜ ਕਰਵਾ ਸਕਦੇ ਹਨ। ਇਸ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਈ-ਕਾਰਡ ਦਿੱਤੇ ਜਾਂਦੇ ਹਨ।
File Photo
ਇਸ ਦੀ ਵਰਤੋਂ ਕਰਦਿਆਂ ਕੈਸ਼ਲੈਸ ਰਹਿਤ ਸੇਵਾਵਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਤੁਸੀਂ ਸਰਕਾਰ ਦੀ ਇਸ ਸਕੀਮ ਦਾ ਲਾਭ ਉਦੋਂ ਹੀ ਹਾਸਲ ਕਰ ਸਕੋਗੇ ਜਦੋਂ ਆਯੁਸ਼ਮਾਨ ਭਾਰਤ ਸਕੀਮ ਵਿਚ ਰਜਿਸਟਰਡ ਹੋਵੋਗੇ। ਜੇ ਤੁਸੀਂ ਇਹ ਦੇਖਣਾ ਚਾਹੁੰਦੇ ਹੋ ਕਿ ਕੀ ਤੁਸੀਂ ਇਸ ਯੋਜਨਾ ਵਿਚ ਰਜਿਸਟਰਡ ਹੋ ਜਾਂ ਨਹੀਂ, ਤਾਂ ਤੁਸੀਂ ਇਸ ਦੀ ਜਾਂਚ ਵੀ ਕਰ ਸਕਦੇ ਹੋ।
File Photo
ਆਯੂਸ਼ਮਾਨ ਭਾਰਤ ਯੋਜਨਾ ਵਿਚ ਆਪਣਾ ਨਾਮ ਚੈੱਕ ਕਰਨ ਲਈ, ਪਹਿਲਾਂ ਇਸ ਵੈਬਸਾਈਟ https://www.pmjay.gov.in/ ਤੇ ਜਾਓ। ਪੇਜ ਖੋਲ੍ਹਣ ਤੋਂ ਬਾਅਦ ਉੱਪਰ ਸੱਜੇ ਪਾਸੇ ਇਕ ਲਿੰਕ ਦਿਖਾਈ ਦੇਵੇਗਾ। ਇਹ ਲਿੰਕ Am I Eligible ਦਾ ਹੋਵੇਗਾ। ਹੁਣ ਇਸ ਲਿੰਕ 'ਤੇ ਕਲਿੱਕ ਕਰੋ। ਇਸ ਲਿੰਕ 'ਤੇ ਕਲਿੱਕ ਕਰਨ ਨਾਲ, ਇਕ ਨਵਾਂ ਪੇਜ ਖੁੱਲੇਗਾ, ਜਿਸ ਵਿਚ ਤੁਹਾਡੀ ਕੁਝ ਜਾਣਕਾਰੀ ਲਈ ਜਾਵੇਗੀ।
File Photo
ਇੱਥੇ ਤੁਹਾਨੂੰ ਆਪਣੇ ਮੋਬਾਈਲ ਨੰਬਰ ਨਾਲ ਕੈਪਚਰ ਕੋਡ ਭਰਨਾ ਪਵੇਗਾ। ਇਹ ਜਾਣਕਾਰੀ ਦੇਣ ਤੋਂ ਬਾਅਦ, ਤੁਸੀਂ ਓਟੀਪੀ ਦੇ ਵਿਕਲਪ ਤੇ ਕਲਿਕ ਕਰੋ।
ਤੁਹਾਡੇ ਰਜਿਸਟਰਡ ਮੋਬਾਈਲ ਤੇ ਇੱਕ ਓਟੀਪੀ ਆ ਜਾਵੇਗਾ। ਇਸ ਓਟੀਪੀ ਨੂੰ ਭਰਨ ਤੋਂ ਬਾਅਦ, ਤੁਸੀਂ ਸਬਮਿਟ ਤੇ ਕਲਿਕ ਕਰੋ। ਇਸ ਤੋਂ ਬਾਅਦ ਤੁਸੀਂ ਆਪਣੇ ਰਾਜ ਦੀ ਚੋਣ ਕਰੋਗੇ। ਇਸ ਤੋਂ ਬਾਅਦ ਕੁੱਝ ਸ਼੍ਰੇਣੀਆਂ ਦੀ ਲਿਸਟ ਤੁਹਾਡੇ ਸਾਹਮਣੇ ਆ ਜਾਵੇਗੀ।
File Photo
ਤੁਸੀਂ ਉਸ ਸ਼੍ਰੇਣੀ ਦੀ ਚੋਣ ਕਰੋ ਜਿਸ ਵਿੱਚ ਤੁਸੀਂ ਆਪਣੇ ਨਾਮ ਦੀ ਜਾਂਚ ਕਰਨਾ ਚਾਹੁੰਦੇ ਹੋ। ਨਾਮ, ਐਚਐਚਡੀ ਨੰਬਰ, ਰਾਸ਼ਨ ਕਾਰਡ ਅਤੇ ਮੋਬਾਈਲ ਨੰਬਰ ਲਈ ਵਿਕਲਪ ਵੀ ਹੋਣਗੇ। ਜੇ ਤੁਸੀਂ ਇਨ੍ਹਾਂ ਵਿੱਚੋਂ ਕਿਸੇ 'ਤੇ ਕਲਿਕ ਕਰਦੇ ਹੋ, ਤਾਂ ਤੁਹਾਨੂੰ ਪਤਾ ਚੱਲ ਜਾਵੇਗਾ ਕਿ ਤੁਸੀਂ ਆਯੁਸ਼ਮਾਨ ਭਾਰਤ ਯੋਜਨਾ ਵਿੱਚ ਸ਼ਾਮਲ ਹੋ ਜਾਂ ਨਹੀਂ।
CORONA
ਇਸ ਤੋਂ ਇਲਾਵਾ 14555 ਅਤੇ 1800-111-565 ਨੰਬਰ 'ਤੇ ਡਾਇਲ ਕਰਕੇ ਤੁਸੀਂ ਜਾਂ ਤੁਹਾਡੇ ਪਰਿਵਾਰ ਦੇ ਕਿਸੇ ਵੀ ਮੈਂਬਰ ਦਾ ਯੋਜਨਾ ਵਿੱਚ ਨਾਮ ਹੈ ਜਾਂ ਨਹੀਂ ਜਾਂ ਤੁਸੀਂ ਇਸ ਯੋਜਨਾ ਦੇ ਲਾਭਪਾਤਰੀ ਹੋ ਆਦਿ ਹੋ ਜਾਂ ਨਹੀਂ ਅਜਿਹੀ ਜਾਣਕਾਰੀ ਲੈ ਸਕਦੇ ਹੋ।