
ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਵਿਚ ਸ਼ਹਿਰ ਦੇ ਵੱਡੇ ਸੁਨਿਆਰ ਦੀ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ।
ਹੈਦਰਾਬਾਦ: ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਵਿਚ ਸ਼ਹਿਰ ਦੇ ਵੱਡੇ ਸੁਨਿਆਰ ਦੀ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ। ਦਰਅਸਲ ਸੁਨਿਆਰ ਨੇ ਕੁਝ ਦਿਨ ਪਹਿਲਾਂ ਹੀ ਜਨਮ ਦਿਨ ਪਾਰਟੀ ਰੱਖੀ ਸੀ, ਜਿਸ ਵਿਚ ਉਹਨਾਂ ਨੇ 100 ਲੋਕਾਂ ਨੂੰ ਸੱਦਾ ਦਿੱਤਾ ਸੀ। ਸੁਨਿਆਰ ਦੀ ਮੌਤ ਤੋਂ ਬਾਅਦ ਜਨਮ ਦਿਨ ਪਾਰਟੀ ਵਿਚ ਸ਼ਾਮਲ ਹੋਏ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ ਅਤੇ ਉਹ ਨਿੱਜੀ ਪ੍ਰਯੋਗਸ਼ਾਲਾਵਾਂ ਵਿਚ ਜਾਂਚ ਕਰਵਾਉਣ ਵਿਚ ਜੁਟੇ ਹਨ।
Jewellery shop
ਇਸ ਤੋਂ ਇਲਾਵਾ ਗਹਿਣਿਆਂ ਦੀਆਂ ਕਈ ਦੁਕਾਨਾਂ ਚਲਾਉਣ ਵਾਲੇ ਇਕ ਹੋਰ ਸੁਨਿਆਰ ਦੀ ਮੌਤ ਹੋ ਗਈ। ਇਹ ਸੁਨਿਆਰ ਵੀ ਉਸੇ ਜਨਮ ਦਿਨ ਪਾਰਟੀ ਵਿਚ ਸ਼ਾਮਲ ਹੋਏ ਸਨ ਅਤੇ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਉਹ ਉਸੇ ਜਨਮ ਦਿਨ ਪਾਰਟੀ ਵਿਚ ਸੰਕਰਮਿਤ ਹੋਏ ਸੀ। ਹਾਲ ਹੀ ਵਿਚ ਅਯੋਜਤ ਇਸ ਜਨਮ ਦਿਨ ਪਾਰਟੀ ਵਿਚ ਜਵੈਲਰਸ ਐਸੋਸੀਏਸ਼ਨ ਦੇ ਘੱਟੋ ਘੱਟ 100 ਮੈਂਬਰ ਸ਼ਾਮਲ ਹੋਏ ਸਨ।
Corona virus
ਪਾਰਟੀ ਤੋਂ ਦੋ ਦਿਨ ਬਾਅਦ ਸੁਨਿਆਰ ਵਿਚ ਕੋਰੋਨਾ ਵਾਇਰਸ ਦੇ ਲੱਛਣ ਦਿਖਾਈ ਦੇਣ ਲੱਗੇ ਸੀ, ਜਿਸ ਤੋਂ ਬਾਅਦ ਉਹਨਾਂ ਨੂੰ ਇਕ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਸਿਹਤ ਅਧਿਕਾਰੀਆਂ ਨੇ ਇਸ ਮਾਮਲੇ ਵਿਚ ਹਾਲੇ ਕੰਟੈਕਟ ਟੈਸਟਿੰਗ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
Corona virus
ਹਾਲਾਂਕਿ ਹੈਦਰਾਬਾਦ ਵਿਚ ਜਨਮ ਦਿਨ ਪਾਰਟੀ ਨਾਲ ਕੋਰੋਨਾ ਵਾਇਰਸ ਫੈਲਣ ਦਾ ਇਹ ਕੋਈ ਪਹਿਲਾਂ ਮੌਕਾ ਨਹੀਂ ਹੈ। ਇਸ ਤੋਂ ਪਹਿਲਾਂ ਅਪਣੇ ਬੇਟੇ ਦੇ ਜਨਮ ਦਿਨ ‘ਤੇ ਮਠਿਆਈ ਵੰਡਣ ਵਾਲਾ ਇਕ ਪੁਲਿਸ ਕਾਂਸਟੇਬਲ ਵੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ। ਉੱਥੇ ਹੀ ਜਿਨ੍ਹਾਂ ਲੋਕਾਂ ਨੂੰ ਮਠਿਆਈ ਵੰਡੀ ਗਈ ਸੀ, ਉਹਨਾਂ ਵਿਚੋਂ 12 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ।