
442 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 18,655 ਹੋਈ
ਨਵੀਂ ਦਿੱਲੀ, 4 ਜੁਲਾਈ : ਦੇਸ਼ 'ਚ ਸਨਿਚਰਵਾਰ ਨੂੰ ਇਕ ਦਿਨ 'ਚ ਕੋਵਿਡ 19 ਦੇ ਸੱਭ ਤੋਂ ਵੱਧ 22, 771 ਮਾਮਲੇ ਆਉਣ ਦੇ ਨਾਲ ਹੀ ਪ੍ਰਭਾਵਤ ਲੋਕਾਂ ਦੀ ਕੁਲ ਗਿਣਤੀ 6,48,315 ਹੋ ਗਈ ਹੈ ਜਦਕਿ 442 ਹੋਰ ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 18,655 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਸਵੇਰੇ ਅੱਠ ਵਜੇ ਤਕ ਜਾਰੀ ਅੰਕੜਿਆਂ ਮੁਤਾਬਕ ਕੋਰੋਨਾ ਵਾਇਰਸ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 3,94,226 ਹੈ ਅਤੇ ਇਕ ਮਰੀਜ਼ ਦੇਸ਼ ਛੱਡ ਕੇ ਚਲਾ ਗਿਆ ਹੈ । ਦੇਸ਼ 'ਚ ਹੁਣ ਵੀ 2,35,433 ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹਨ।
File Photo
ਇਸ ਮਾਮਲੇ 'ਚ ਇਕ ਅਧਿਕਾਰੀ ਨੇ ਕਿਹਾ, ''ਹਾਲੇ ਤਕ ਕਰੀਬ 60.80 ਫ਼ੀ ਸਦੀ ਮਰੀਜ਼ ਠੀਕ ਹੋ ਚੁੱਕੇ ਹਨ। '' ਪੀੜਤ ਲੋਕਾਂ 'ਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਇਹ ਲਗਾਤਾਰ ਦੂਜਾ ਦਿਨ ਹੈ ਜਦੋਂ ਕੋਰੋਨਾ ਵਾਇਰਸ ਦੇ ਮਾਮਲੇ 20,000 ਤੋਂ ਵੱਧ ਆਏ ਹਨ। ਇਕ ਜੂਨ ਤੋਂ ਲੈ ਕੇ ਹੁਣ ਤਕ ਕੋਵਿਡ 19 ਦੇ ਕੁਲ ਮਾਮਲੇ 4, 57,780 ਵੱਧ ਗਏ ਹਨ। ਪਿਛਲੇ 24 ਘੰਟੇ ਵਿਚ ਜਿਨ੍ਹਾਂ 442 ਲੋਕਾਂ ਦੀ ਮੌਤ ਹੋਈ ਹੈ, ਉਨ੍ਹਾਂ ਵਿਚੋਂ 198 ਲੋਕਾਂ ਦੀ ਮੌਤ ਮਹਾਰਾਸ਼ਟਰ ਵਿਚ ਹੋਈ ਹੈ। ਇਸ ਦੇ ਬਾਅਦ ਤਾਮਿਲਨਾਡੂ 'ਚ 64, ਦਿੱਲੀ 'ਚ 59, ਕਰਨਾਟਕ 'ਚ 21, ਗੁਜਰਾਤ ਅਤੇ ਪਛਮੀ ਬੰਗਾਲ 'ਚ 18-18, ਉਤਰ ਪ੍ਰਦੇਸ਼ 'ਚ 14, ਰਾਜਸਥਾਨ 'ਚ 10, ਆਂਧਰਾ ਪ੍ਰਦੇਸ਼ ਅਤੇ ਤਿਲੰਗਾਨਾ 'ਚ 8-8, ਪੰਜਾਬ 'ਚ 5, ਹਰਿਆਣਾ, ਮੱਧ ਪ੍ਰਦੇਸ਼ ਅਤੇ ਜੰਮੂ ਕਸ਼ਮੀਰ 'ਚ 4-4, ਬਿਹਾਰ 'ਚ 3, ਅਸਾਮ ਅਤੇ ਉੜੀਸਾ 'ਚ 2-2 ਲੋਕਾਂ ਦੀ ਮੌਤ ਹੋਈ ਹੈ। (ਪੀਟੀਆਈ)
File Photo
ਉਤਰ ਪ੍ਰਦੇਸ਼ ਦੇ ਮੰਤਰੀ ਮੋਤੀ ਸਿੰਘ ਕੋਰੋਨਾ ਪਾਜ਼ੇਟਿਵ
ਲਖਨਉ, 4 ਜੁਲਾਈ : ਉਤਰ ਪ੍ਰਦੇਸ਼ ਦੇ ਕੈਬਨਿਟ ਮੰਤਰੀ ਰਾਜਿੰਦਰ ਪ੍ਰਤਾਪ ਸਿੰਘ 'ਮੋਤੀ ਸਿੰਘ' ਅਤੇ ਉਨ੍ਹਾਂ ਦੀ ਪਤਨੀ ਕੋਰੋਨਾ ਵਾਇਰਸ ਨਾਲ ਪ੍ਰਭਾਵਤ ਪਾਏ ਗਏ ਹਨ। ਦੋਹਾਂ ਨੂੰ ਸੰਜੇ ਗਾਂਧੀ ਮੈਡੀਕਲ ਸੰਸਥਾਨ 'ਚ ਦਾਖ਼ਲ ਕਰਾਇਆ ਗਿਆ ਹੈ। ਮੋਤੀ ਸਿੰਘ ਨੇ ਸਨਿਚਰਵਾਰ ਨੂੰ ਫ਼ੋਨ 'ਤੇ ਦਸਿਆ ਕਿ ਉਹ ਹਸਪਤਾਲ 'ਚ ਇਲਾਜ ਕਰਾ ਰਹੇ ਹਨ ਅਤੇ ਉਨ੍ਹਾਂ ਦੀ ਪਤਨੀ ਠੀਕ ਹੈ। ਪੇਂਡੂ ਵਿਕਾਸ ਮੰਤਰੀ ਨੂੰ ਸ਼ੁਕਰਵਾਰ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਸੀ। ਉਹ ਸ਼ੁਕਰਵਾਰ ਨੂੰ ਹੋਈ ਜਾਂਚ 'ਚ ਕੋਰੋਨਾ ਪਾਜ਼ੇਟਿਵ ਪਾਏ ਗਏ। (ਪੀਟੀਆਈ)