
ਦੋ ਲੋਕ ਗੰਭੀਰ ਰੂਪ ਵਿਚ ਜਖ਼ਮੀ
ਗਾਜ਼ੀਆਬਾਦ: ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ਵਿੱਚ ਸੋਮਵਾਰ ਸਵੇਰੇ ਦਰਦਨਾਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਤਿੰਨ ਦੋਸਤਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦਕਿ ਦੋ ਗੰਭੀਰ ਰੂਪ ਵਿਚ0 ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
Tragic road accident
ਇਹ ਹਾਦਸਾ ਭੋਜਪੁਰ ਥਾਣਾ ਖੇਤਰ ਦੇ ਮੋਦੀਨਗਰ 'ਚ ਦਿੱਲੀ-ਮੇਰਠ ਐਕਸਪ੍ਰੈਸ ਵੇਅ' ਤੇ ਵਾਪਰਿਆ। ਜਾਣਕਾਰੀ ਮੁਤਾਬਿਕ ਤੇਜ਼ ਰਫਤਾਰ ਕਾਰ ਡਿਵਾਈਡਰ ਨਾਲ ਟਕਰਾ ਗਈ ਅਤੇ ਪਲਟ ਗਈ।
Accident
ਮ੍ਰਿਤਕਾਂ ਦੀ ਪਛਾਣ ਮਥੁਰਾ ਨਿਵਾਸੀ ਸੁਬੋਧ ਪੁੱਤਰ ਨਿਹਾਲ ਸਿੰਘ, ਮਨੀਸ਼ ਚੌਧਰੀ ਪੁੱਤਰ ਰਾਜੀਵ ਸਿੰਘ, ਹਰਸ਼ ਗੌਤਮ ਪੁੱਤਰ ਸਤਬੀਰ ਗੌਤਮ ਵਜੋਂ ਹੋਈ ਹੈ। ਜਦੋਂ ਕਿ ਇਸਤਰਕਾਰ ਪੁੱਤਰ ਰਹੀਮ ਅਤੇ ਮਨਜੀਤ ਸਿੰਘ ਪੁੱਤਰ ਹਕੀਮ ਜ਼ਖਮੀ ਹਨ। ਸਾਰੇ ਲੋਕ ਮਥੁਰਾ ਦੇ ਰਹਿਣ ਵਾਲੇ ਹਨ।