
ਘਟਨਾ CCTV 'ਚ ਹੋਈ ਕੈਦ
ਹੈਦਰਾਬਾਦ: ਹੈਦਰਾਬਾਦ 'ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਸਵੇਰੇ ਸੈਰ ਲਈ ਨਿਕਲੀਆਂ ਤਿੰਨ ਔਰਤਾਂ ਨੂੰ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿਤੀ। ਇਸ ਦੌਰਾਨ ਇਕ ਔਰਤ, ਉਸ ਦੀ ਬੇਟੀ ਤੇ ਇਕ ਹੋਰ ਔਰਤ ਦੀ ਮੌਤ ਹੋ ਗਈ। ਨਰਸਿੰਘੀ ਥਾਣਾ ਖੇਤਰ ਦੇ ਮੁੱਖ ਮਾਰਗ 'ਤੇ ਵਾਪਰੀ ਇਹ ਘਟਨਾ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਈ। ਇਸ ਫੁਟੇਜ ਨੂੰ ਦੇਖ ਕੇ ਤੁਹਾਡੇ ਹੋਸ਼ ਉੱਡ ਜਾਣਗੇ।
ਇਹ ਵੀ ਪੜ੍ਹੋ: ਲੁਧਿਆਣਾ ਗੈਸ ਲੀਕ ਮਾਮਲਾ: ਮੈਜਿਸਟ੍ਰੇਟ ਜਾਂਚ 'ਚ ਨਹੀਂ ਪਾਇਆ ਗਿਆ ਕੋਈ ਜ਼ਿੰਮੇਵਾਰ
ਨਰਸਿੰਘੀ ਥਾਣੇ ਦੇ ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਤਿੰਨ ਔਰਤਾਂ ਸਵੇਰੇ ਸੈਰ ਕਰਨ ਲਈ ਨਿਕਲੀਆਂ ਸਨ। ਉਹ ਸੜਕ ਦੇ ਕਿਨਾਰੇ ਤੁਰੀਆਂ ਜਾ ਰਹੀਆਂ ਸਨ। ਉਦੋਂ ਅਚਾਨਕ ਇਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿਤੀ। ਕਾਰ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਤਿੰਨੋਂ ਕੁਝ ਦੂਰ ਜਾ ਡਿੱਗੀਆਂ। ਹਾਦਸੇ 'ਚ ਤਿੰਨਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਜੰਮੂ-ਕਸ਼ਮੀਰ ਦੇ ਰਾਜੌਰੀ ‘ਚ ਦਰਦਨਾਕ ਹਾਦਸਾ, ਕਾਰ ਹਾਦਸੇ ‘ਚ 4 ਲੋਕਾਂ ਦੀ ਮੌਤ
ਅਧਿਕਾਰੀ ਨੇ ਦਸਿਆ ਕਿ ਘਟਨਾ ਤੋਂ ਬਾਅਦ ਕਾਰ ਚਾਲਕ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਦਸਿਆ ਕਿ ਮੁੱਢਲੀ ਜਾਂਚ 'ਚ ਕਾਰ ਚਾਲਕ ਦੀ ਗਲਤੀ ਸਾਹਮਣੇ ਆਈ ਹੈ। ਕਾਰ ਦੀ ਰਫਤਾਰ ਇੰਨੀ ਤੇਜ਼ ਸੀ ਕਿ ਉਹ ਉਸ 'ਤੇ ਕਾਬੂ ਨਹੀਂ ਰੱਖ ਸਕਿਆ। ਡਰਾਈਵਰ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।