
Mumbai News : ਅੰਬਾਨੀ ਪਰਿਵਾਰ ਵਲੋਂ ਕੀਤਾ ਗਿਆ ਹੈ 10 ਮਿਲੀਅਨ ਡਾਲਰ ਦਾ ਭੁਗਤਾਨ
Mumbai News : ਅਰਬਪਤੀ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅਤੇ ਉਦਯੋਗਪਤੀ ਵੀਰੇਨ ਮਰਚੈਂਟ ਦੀ ਬੇਟੀ ਰਾਧਿਕਾ 12 ਜੁਲਾਈ ਨੂੰ ਵਿਆਹ ਹੋਣ ਵਾਲਾ ਹੈ। ਇਸ ਮੌਕੇ 'ਬੇਬੀ', 'ਸੌਰੀ', 'ਲਵ ਯੂਅਰਸੈਲ' ਅਤੇ 'ਬੁਆਏਫ੍ਰੈਂਡ' ਵਰਗੇ ਗੀਤਾਂ ਨਾਲ ਮਸ਼ਹੂਰ ਹੋਏ ਅੰਤਰਰਾਸ਼ਟਰੀ ਪੌਪ ਗਾਇਕ ਜਸਟਿਨ ਬੀਬਰ ਸ਼ੁੱਕਰਵਾਰ ਸਵੇਰੇ ਲਾਸ ਏਂਜਲਸ ਤੋਂ ਮੁੰਬਈ ਪਹੁੰਚ ਗਏ।
ਬੀਬਰ ਇੱਥੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਦੀਆਂ ਰਸਮਾਂ ਦੇ ਹਿੱਸੇ ਵਜੋਂ ਹੋਣ ਵਾਲੇ ਕੰਸਰਟ ’ਚ ਪਰਫਾਰਮ ਕਰ ਸਕਦਾ ਹੈ। ਬੀਬਰ ਇਸ ਤੋਂ ਪਹਿਲਾਂ 2017 ’ਚ ਆਪਣੇ ਪਹਿਲੇ ਕੰਸਰਟ ਲਈ ਭਾਰਤ ਆਇਆ ਸੀ। ਉਸ ਨੂੰ ਸ਼ੁੱਕਰਵਾਰ ਨੂੰ ਸਥਾਨਕ ਪੁਲਿਸ ਅਧਿਕਾਰੀਆਂ ਅਤੇ ਆਪਣੀ ਟੀਮ ਨਾਲ ਮੁੰਬਈ ਦੇ ਕਾਲੀਨਾ ਹਵਾਈ ਅੱਡੇ ਤੋਂ ਰਵਾਨਾ ਹੁੰਦੇ ਦੇਖਿਆ ਗਿਆ। ਦੋ ਵਾਰ 'ਗ੍ਰੈਮੀ' ਐਵਾਰਡ ਹਾਸਲ ਕਰ ਚੁੱਕੇ ਬੀਬਰ ਨੇ ਗੁਲਾਬੀ ਟੀ-ਸ਼ਰਟ ਪੈਂਟ ਅਤੇ ਸਿਰ 'ਤੇ ਲਾਲ ਟੋਪੀ ਪਾਈ ਹੋਈ ਸੀ।
ਇਹ ਵੀ ਪੜੋ:Noida News : ਨੋਇਡਾ ਦੇ Logix Mall 'ਚ ਲੱਗੀ ਭਿਆਨਕ ਅੱਗ, ਮਚੀ ਹਫ਼ੜਾ-ਦਫੜੀ
ਖ਼ਬਰਾਂ ਹਨ ਕਿ 30 ਸਾਲਾ ਬੀਬਰ ਨੂੰ ਅਨੰਤ ਅੰਬਾਨੀ ਦੇ ਕੰਸਰਟ 'ਚ ਪਰਫਾਰਮ ਕਰਨ ਲਈ 10 ਮਿਲੀਅਨ ਡਾਲਰ ਦਾ ਭੁਗਤਾਨ ਕੀਤਾ ਜਾ ਰਿਹਾ ਹੈ। ਗਾਇਕਾ ਐਡੇਲ ਲਾਨਾ ਡੇਲ ਰੇ ਅਤੇ ਗਾਇਕ ਡਰੇਕ ਵੀ ਸਮਾਗਮ ਵਿਚ ਪਰਫਾਰਮ ਕਰਨਗੇ। ਉਨ੍ਹਾਂ ਦੇ 'ਪ੍ਰੀ-ਵੈਡਿੰਗ' ਪ੍ਰੋਗਰਾਮ 1 ਮਾਰਚ ਨੂੰ ਅਹਿਮਦਾਬਾਦ ਤੋਂ 300 ਕਿਲੋਮੀਟਰ ਦੂਰ ਜਾਮਨਗਰ 'ਚ ਸ਼ੁਰੂ ਹੋਏ ਸਨ।
ਬੀਬਰ ਨੇ 2022 ਵਿੱਚ ਇੱਕ ਸੰਗੀਤ ਸਮਾਰੋਹ ਲਈ ਭਾਰਤ ਆਉਣਾ ਸੀ ਪਰ ਸਿਹਤ ਖ਼ਰਾਬ ਹੋਣ ਕਾਰਨ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ।
(For more news apart from Famous Canadian singer Justin Bieber will perform at Ambani wedding in Mumbai News in Punjabi, stay tuned to Rozana Spokesman)