
ਦਾਦਰੀ ਕੋਤਵਾਲੀ ਇਲਾਕੇ ਦੇ ਘੋੜੀ ਬਛੇੜਾ ਪਿੰਡ ਦੇ ਨੇੜੇ ਸਥਿਤ ਮਿਊ - 2 ਸੈਕਟਰ ਵਿਚ ਇੱਕ ਬੋਟਿੰਗ ਪੂਲ ਵਿਚ ਡੁੱਬਣ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ।
ਨੋਇਡਾ, ਦਾਦਰੀ ਕੋਤਵਾਲੀ ਇਲਾਕੇ ਦੇ ਘੋੜੀ ਬਛੇੜਾ ਪਿੰਡ ਦੇ ਨੇੜੇ ਸਥਿਤ ਮਿਊ - 2 ਸੈਕਟਰ ਵਿਚ ਇੱਕ ਬੋਟਿੰਗ ਪੂਲ ਵਿਚ ਡੁੱਬਣ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ। ਅਥਾਰਿਟੀ ਨੇ ਇਸ ਜ਼ਮੀਨ ਨੂੰ ਕਰੀਬ 6 ਸਾਲ ਪਹਿਲਾਂ ਇੱਕ ਬਿਲਡਰ ਨੂੰ ਅਲਾਟ ਕੀਤਾ ਸੀ। ਦਸਿਆ ਗਿਆ ਹੈ ਕਿ ਕਈ ਸਾਲ ਪਹਿਲਾਂ ਬਿਲਡਰ ਨੇ ਜ਼ਮੀਨ ਨੂੰ ਅਥਾਰਿਟੀ ਨੂੰ ਵਾਪਸ ਕਰ ਦਿੱਤਾ ਸੀ। ਇਲਜ਼ਾਮ ਹੈ ਕਿ ਇਸ ਬੋਟਿੰਗ ਪੂਲ ਵਿਚ ਡੁੱਬਣ ਨਾਲ ਇੱਕ ਬੱਚੇ ਅਤੇ ਸਿਕਿਊਰਿਟੀ ਗਾਰਡ ਦੀ ਪਹਿਲਾਂ ਵੀ ਮੌਤ ਹੋ ਚੁੱਕੀ ਹੈ।
2 minors found dead from water body in Noidaਪਿੰਡ ਵਾਲਿਆਂ ਵਿਚ ਅਥਾਰਿਟੀ ਦੇ ਖਿਲਾਫ ਰੋਸ ਹੈ। ਪਿੰਡ ਵਾਲਿਆਂ ਦਾ ਇਲਜ਼ਾਮ ਹੈ ਕਿ ਆਏ ਦਿਨ ਹੋਣ ਵਾਲੇ ਹਾਦਸਿਆਂ ਦੀ ਜਾਣਕਾਰੀ ਦੇ ਅਨੁਸਾਰ, ਘੋੜੀ ਬਛੇੜਾ ਪਿੰਡ ਨਿਵਾਸੀ ਜਬਰ ਸਿੰਘ ਦਾ ਪੁੱਤਰ ਸੋਨੂ ਅਤੇ ਪੁਸ਼ਪਿੰਦਰ ਦਾ ਪੁੱਤਰ ਆਰਿਅਨ ਸ਼ਨੀਵਾਰ ਨੂੰ ਘੁੰਮਣ ਲਈ ਘਰ ਤੋਂ ਨਿਕਲੇ ਸਨ। ਦੋਵੇਂ 5ਵੀ ਜਮਾਤ ਦੇ ਵਿਦਿਆਰਥੀ ਸਨ ਅਤੇ ਇਕੱਠੇ ਪੜਾਈ ਕਰਦੇ ਸਨ। ਜਦੋਂ ਉਹ ਰਾਤ ਦੇ ਸਮੇਂ ਵਾਪਸ ਨਹੀਂ ਪਰਤੇ ਤਾਂ ਘਰ ਵਾਲਿਆਂ ਨੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ। ਪਰ ਕਾਫ਼ੀ ਲੱਭਣ ਤੋਂ ਬਾਅਦ ਵੀ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲਿਆ।
2 minors found dead from water body in Noidaਐਤਵਾਰ ਨੂੰ ਵੀ ਬੱਚਿਆਂ ਦੀ ਤਲਾਸ਼ ਕੀਤੀ ਜਾ ਰਹੀ ਸੀ। ਉਸੀ ਦੌਰਾਨ ਸੂਚਨਾ ਮਿਲੀ ਕਿ ਬੋਟਿੰਗ ਪੂਲ ਵਿਚ 2 ਬੱਚਿਆਂ ਦੀਆਂ ਲਾਸ਼ਾਂ ਤੈਰ ਰਹੀਆਂ ਹਨ। ਸੂਚਨਾ ਮਿਲਣ 'ਤੇ ਘਰ ਵਾਲਿਆਂ ਅਤੇ ਪਿੰਡ ਦੀ ਭੀੜ ਮੌਕੇ 'ਤੇ ਪਹੁਂਚ ਗਈ। ਉੱਧਰ ਪੁਲਿਸ ਨੂੰ ਵੀ ਮਾਮਲੇ ਦੀ ਸੂਚਨਾ ਦਿੱਤੀ ਗਈ। ਸੂਚਨਾ ਮਿਲਣ 'ਤੇ ਪੁਲਿਸ ਵੀ ਮੌਕੇ 'ਤੇ ਪਹੁੰਚੀ। ਪਿੰਡ ਵਾਲਿਆਂ ਨੇ ਅਥਾਰਿਟੀ 'ਤੇ ਲਾਪਰਵਾਹੀ ਦਾ ਇਲਜ਼ਾਮ ਲਗਾਇਆ ਹੈ। ਪੁਲਿਸ ਨੇ ਲਾਸ਼ ਨੂੰ ਬੋਟਿੰਗ ਪੂਲ ਤੋਂ ਬਾਹਰ ਕੱਢਿਆ। ਪਰਿਵਾਰ ਨੇ ਗਾਇਬ ਹੋਏ ਦੋਵੇਂ ਬੱਚਿਆਂ ਦੀ ਸ਼ਨਾਖਤ ਕੀਤੀ। ਪੁਲਿਸ ਨੇ ਮਾਮਲਾ ਦਰਜ ਕਰਕੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ।
2 minors found dead from water body in Noidaਘੋੜੀ ਬਛੇੜਾ ਪਿੰਡ ਨਿਵਾਸੀ ਐਡਵੋਕੇਟ ਦਿਨੇਸ਼ ਰਾਵਲ ਨੇ ਦੱਸਿਆ ਕਿ ਗ੍ਰੇਟਰ ਨੋਇਡਾ ਅਥਾਰਿਟੀ ਨੇ ਕਰੀਬ 6 ਸਾਲ ਪਹਿਲਾਂ ਇੱਕ ਬਿਲਡਰ ਨੂੰ ਜ਼ਮੀਨ ਅਲਾਟ ਕੀਤੀ ਸੀ। ਵਿਵਾਦ ਦੇ ਚਲਦੇ ਬਿਲਡਰ ਨੇ ਕਰੀਬ 5 ਸਾਲ ਪਹਿਲਾਂ ਜ਼ਮੀਨ ਨੂੰ ਸਰੇਂਡਰ ਕਰ ਦਿੱਤਾ ਸੀ। ਇੱਥੇ ਕਰੀਬ 100 ਏਕੜ ਦਾ ਪਲਾਟ ਹੈ। ਇਹ ਅਥਾਰਿਟੀ ਨੇ ਇੱਕ ਬਿਲਡਰ ਨੂੰ ਅਲਾਟ ਕੀਤਾ ਸੀ। ਜਿਸ ਦੀ ਵਜ੍ਹਾ ਨਾਲ ਇੱਥੇ ਇੱਕ ਤਲਾਬ ਬਣ ਗਿਆ। ਮੀਂਹ ਦੇ ਮੌਸਮ ਵਿਚ ਇਸ ਜਗ੍ਹਾ ਪਾਣੀ ਭਰ ਜਾਂਦਾ ਹੈ। ਐਡਵੋਕੇਟ ਦਿਨੇਸ਼ ਰਾਵਲ ਨੇ ਦੱਸਿਆ ਕਿ ਪਿੰਡ ਵਾਲੇ ਅਥਾਰਿਟੀ ਦੇ ਖਿਲਾਫ ਰੋਸ ਜਤਾ ਰਹੇ ਹਨ।
2 minors found dead from water body in Noidaਦਰਅਸਲ ਵਿਚ ਪਹਿਲਾਂ ਵੀ ਇੱਥੇ ਕਈ ਹਾਦਸੇ ਹੋ ਚੁਕੇੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਖੱਡ ਵਿਚ ਡੁੱਬਣ ਨਾਲ ਪਹਿਲਾਂ 2 ਸਿਕਿਊਰਿਟੀ ਗਾਰਦੰ ਦੀ ਮੌਤ ਹੋ ਚੁੱਕੀ ਹੈ। ਇੱਕ ਜੁਨਪਤ ਪਿੰਡ ਦੇ ਇੱਕ ਬੱਚੇ ਦੀ ਵੀ ਮੌਤ ਹੋ ਚੁੱਕੀ ਹੈ। ਉਸ ਤੋਂ ਬਾਅਦ ਵੀ ਕੋਈ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ ਜਿਸ ਦਾ ਨਤੀਜਾ ਇਹ ਹੈ ਕਿ ਫਿਰ ਹਾਦਸਾ ਹੋ ਗਿਆ।