ਟਰਾਂਸਜੈਂਡਰਾਂ ਦੇ ਸੈਕਸ ਚੇਂਜ ਸਰਜਰੀ ਦਾ ਖਰਚ ਚੁੱਕੇਗੀ ਕੇਰਲ ਸਰਕਾਰ
Published : Aug 5, 2018, 12:26 pm IST
Updated : Aug 5, 2018, 12:26 pm IST
SHARE ARTICLE
Kerala to pay for sex change surgeries of transgenders
Kerala to pay for sex change surgeries of transgenders

ਕੇਰਲ ਸਰਕਾਰ ਹੁਣ ਟਰਾਂਸਜੈਂਡਰ ਸਮਾਜ ਲਈ ਸੈਕਸ ਚੇਂਜ ਨੂੰ ਲੈ ਕੇ ਨਵੀਂ ਯੋਜਨਾ ਲਿਆਈ ਹੈ।

ਤੀਰੁਵਨੰਤਪੁਰਮ, ਕੇਰਲ ਸਰਕਾਰ ਹੁਣ ਟਰਾਂਸਜੈਂਡਰ ਸਮਾਜ ਲਈ ਸੈਕਸ ਚੇਂਜ ਨੂੰ ਲੈ ਕੇ ਨਵੀਂ ਯੋਜਨਾ ਲਿਆਈ ਹੈ। ਇਸ ਦੇ ਅਨੁਸਾਰ ਸਰਕਾਰ ਸੈਕਸ ਬਦਲਵਾਉਣ ਵਾਲੇ ਹਰ ਇੱਕ ਟਰਾਂਸਜੈਂਡਰ ਨੂੰ 2 ਲੱਖ ਰੁਪਏ ਹਸਪਤਾਲ ਖਰਚ ਦੇਵੇਗੀ। ਇੰਨਾ ਹੀ ਨਹੀਂ, ਜੋ ਟਰਾਂਸਜੈਂਡਰ ਆਪਣਾ ਪਹਿਲਾਂ ਤੋਂ ਸੈਕਸ ਚੇਂਜ ਕਰਵਾ ਚੁੱਕੇ ਹਨ, ਉਹ ਵੀ ਇਸ ਰਕਮ ਲਈ ਅਰਜ਼ੀ ਦੇ ਸਕਣਗੇ। ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜੈਨ ਨੇ ਆਪਣੇ ਫੇਸਬੁਕ ਪੇਜ ਉੱਤੇ ਇਹ ਫੈਸਲਾ ਪੋਸਟ ਕਰਕੇ ਇਸ ਦੀ ਘੋਸ਼ਣਾ ਕੀਤੀ ਹੈ। ਉਨ੍ਹਾਂ ਨੇ ਲਿਖਿਆ ਕਿ ਜੋ ਟਰਾਂਸਜੈਂਡਰ ਚਾਹੁੰਦਾ ਹੈ ਕਿ ਉਹ ਸਰਜਰੀ ਕਰਵਾਕੇ ਮੇਲ ਜਾਂ ਫੀਮੇਲ ਬਣੇ,

Transgender studentsTransgender studentsਉਸ ਦੀ ਇਸ ਖਾਹਿਸ਼ ਵਿੱਚ ਆਰਥਿਕ ਤੰਗੀ ਅੜਚਨ ਨਹੀਂ ਬਣੇਗੀ। ਉਹ ਕਿਹਾ ਕਿ ਸਰਕਾਰ ਨੇ ਟਰਾਂਸਜੈਂਡਰਾਂ ਲਈ ਸਿੱਖਿਆ ਦਾ ਅਧਿਕਾਰ ਅਤੇ ਰੁਜ਼ਗਾਰ ਲਾਗੂ ਕੀਤਾ ਹੈ ਅਤੇ ਹੁਣ ਅਸੀ ਉਨ੍ਹਾਂ ਦੇ ਸੈਕਸ ਚੇਂਜ ਕਰਵਾਉਣ ਵਿਚ ਆਉਣ ਵਾਲਾ ਖਰਚ ਵੀ ਚੁੱਕਾਂਗੇ। ਦੱਸ ਦਈਏ ਕਿ ਕੇਰਲ, ਦੇਸ਼ ਦਾ ਪਹਿਲਾ ਅਜਿਹਾ ਰਾਜ ਸੀ ਜਿੱਥੇ ਟਰਾਂਸਜੈਂਡਰਾਂ ਲਈ 2015 ਵਿਚ ਪਾਲਿਸੀ ਬਣਾਈ ਗਈ ਸੀ। ਉੱਚ ਸਿੱਖਿਆ ਵਿਭਾਗ ਨੇ ਟਰਾਂਸਜੈਂਡਰ ਸਮਾਜ ਲਈ ਹਰ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਵਿਚ ਦੋ ਸੀਟਾਂ ਰਾਖਵੀਂਆਂ ਕਰਨ ਦਾ ਆਦੇਸ਼ ਦਿੱਤਾ ਸੀ।

TransgendersTransgendersਉਥੇ ਹੀ ਸਾਖਰਤਾ ਮਿਸ਼ਨ ਟਰਾਂਸਜੈਂਡਰ ਸਮਾਜ ਨੂੰ ਟ੍ਰੇਨਿੰਗ ਦੇ ਕੇ ਉਨ੍ਹਾਂ ਨੂੰ ਸਮਾਨ ਪ੍ਰੀਖਿਆ ਪਾਸ ਕਰਨ ਵਿਚ ਮਦਦ ਕਰ ਰਿਹਾ ਹੈ। ਸਾਮਾਜਕ ਨਿਆਂ ਵਿਭਾਗ ਨੇ ਹਾਲ ਹੀ ਵਿਚ ਟਰਾਂਸਜੈਂਡਰਾਂ ਲਈ ਸਵੈ ਰੁਜ਼ਗਾਰ ਯੋਜਨਾ ਵੀ ਸ਼ੁਰੂ ਕੀਤੀ ਹੈ। ਇੰਨਾ ਹੀ ਨਹੀਂ, ਕੌਚੀ ਮੈਟਰੋ ਵਿਚ ਵੀ ਟਰਾਂਸਜੈਂਡਰ ਵੱਖ ਵੱਖ ਅਹੁਦਿਆਂ ਉੱਤੇ ਕੰਮ ਕਰ ਰਹੇ ਹਨ।

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement