
2014 ਤੋਂ ਨਰਿੰਦਰ ਮੋਦੀ ਸਰਕਾਰ ਵਿਚ ਕੇਂਦਰੀ ਮੰਤਰੀ, ਲੋਕ ਜਨ ਸ਼ਕਤੀ ਪਾਰਟੀ ਦੇ ਪ੍ਰਧਾਨ ਤੇ ਸੀਨੀਅਰ ਨੇਤਾ ਰਾਮ ਬਿਲਾਸ ਪਾਸਵਾਨ ਨੇ ਸਪੱਸ਼ਟ ਕਰ ਦਿਤਾ
ਚੰਡੀਗੜ੍ਹ, 4 ਅਗੱਸਤ (ਜੀ.ਸੀ. ਭਾਰਦਵਾਜ) : 2014 ਤੋਂ ਨਰਿੰਦਰ ਮੋਦੀ ਸਰਕਾਰ ਵਿਚ ਕੇਂਦਰੀ ਮੰਤਰੀ, ਲੋਕ ਜਨ ਸ਼ਕਤੀ ਪਾਰਟੀ ਦੇ ਪ੍ਰਧਾਨ ਤੇ ਸੀਨੀਅਰ ਨੇਤਾ ਰਾਮ ਬਿਲਾਸ ਪਾਸਵਾਨ ਨੇ ਸਪੱਸ਼ਟ ਕਰ ਦਿਤਾ ਹੈ ਕਿ ਉਨ੍ਹਾਂ ਦੀ ਪਾਰਟੀ ਬੀ.ਜੇ.ਪੀ. ਨਾਲ ਹੀ ਸਾਂਝ ਪੁਗਾਏਗੀ। ਬਿਹਾਰ ਤੋਂ ਇਸ ਸਿਰਕੱਢ ਦਲਿਤ ਨੇਤਾ ਦਾ ਇਹ ਵੀ ਕਹਿਣਾ ਸੀ ਕਿ ਨਰਿੰਦਰ ਮੋਦੀ ਦੀ ਸਰਕਾਰ ਤੇ ਖ਼ੁਦ ਪ੍ਰਧਾਨ ਮੰਤਰੀ ਕਦੇ ਵੀ ਦਲਿਤ ਵਿਰੋਧੀ ਨਹੀਂ ਰਹੇ ਅਤੇ ਉਨ੍ਹਾਂ 1989 ਦੇ ਅਨੁਸੂਚਿਤ ਜਾਤੀ ਐਕਟ ਨੂੰ ਸੁਪਰੀਮ ਕੋਰਟ ਰਾਹੀਂ ਨਰਮ ਕੀਤੀਆਂ ਸ਼ਰਤਾਂ ਨੂੰ ਵੀ ਮੁੜ ਤੋਂ ਸਖ਼ਤੀ ਨਾਲ ਲਾਗੂ ਕਰਨ ਲਈ ਸੰਸਦ ਵਿਚ ਤਰਮੀਮੀ ਬਿੱਲ ਸਮਾਜਕ ਨਿਆਂ ਮੰਤਰੀ ਥਾਵਰ
ram bilas paswan
ਚੰਦ ਮਹਿਲੋਤ ਰਾਹੀਂ ਪੇਸ਼ ਕਰਾ ਦਿਤਾ ਹੈ। ਅੱਜ ਇਥੇ ਪੰਜਾਬ ਭਵਨ ਵਿਚ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਮੰਤਰੀ ਰਾਮ ਬਿਲਾਸ ਪਾਸਵਾਨ ਨੇ ਕਿਹਾ ਕਿ 2014 ਵਿਚ ਪੂਰਨ ਬਹੁਮਤ ਮਿਲਣ ਦੇ ਬਾਵਜੂਦ, ਬੀ.ਜੇ.ਪੀ. ਨੇ ਸ਼੍ਰੋਮਣੀ ਅਕਾਲੀ ਦਲ, ਸ਼ਿਵ ਸੈਨਾ ਤੇ ਲੋਕ ਜਨ ਸ਼ਕਤੀ ਪਾਰਟੀਆਂ ਨੂੰ ਐਨ.ਡੀ.ਏ. ਦਾ ਹਿੱਸਾ ਬਣਾਈ ਰਖਿਆ ਅਤੇ ਪਿਛਲੇ 4 ਸਾਲਾਂ ਵਿਚ ਮੋਦੀ ਸਰਕਾਰ ਨੇ ਹਰ ਖੇਤਰ ਵਿਚ ਸ਼ਾਨਦਾਰ ਤਰੱਕੀ ਕੀਤੀ ਅਤੇ ਅੰਤਰ ਰਾਸ਼ਟਰੀ ਤੌਰ 'ਤੇ ਭਾਰਤ ਦਾ ਨਾਂਮ ਚਮਕਾਇਆ ਹੈ।
ram bilas paswan
ਕੇਂਦਰੀ ਫ਼ੂਡ ਸਪਲਾਈ ਨਾਲ ਸਬੰਧਤ ਮੁੱਦਿਆਂ 'ਤੇ ਪਾਸਵਾਨ ਨੇ ਕਿਹਾ ਕਿ ਡੀਪੂਆਂ ਤੋਂ ਜਾਰੀ ਕੀਤੇ ਜਾ ਰਹੇ ਰਾਸ਼ਨ ਨੂੰ ਕੰਪਿਊਟਰ ਨਾਲ ਜੋੜ ਕੇ, ਆਧਾਰ ਕਾਰਡ ਨਾਲ ਵੀ ਰਾਸ਼ਨ ਕਾਰਡ ਨੂੰ ਲਿੰਕ ਕਰ ਕੇ 26200000 ਜਾਅਲੀ ਕਾਰਡਾਂ ਦਾ ਪਤਾ ਲਾਇਆ ਹੈ। ਉਨ੍ਹਾਂ ਕਿਹਾ ਕਿ ਹੁਣ 1 ਕਰੋੜ 40 ਲੱਖ ਕਰੋੜ ਦੀ ਸਰਕਾਰੀ ਸਬਸਿਡੀ ਦਿਤੀ ਜਾ ਰਹੀ ਹੈ ਜਿਸ ਨਾਲ 81 ਕਰੋੜ ਗ਼ਰੀਬਾਂ ਨੂੰ 3 ਰੁਪਏ ਕਿਲੋ ਕਣਕ ਤੇ 2 ਰੁਪਏ ਕਿਲੋ ਚਾਵਲ ਮੁਹਈਆ ਕਰਾਏ ਜਾ ਰਹੇ ਹਨ।
ram bilas paswan
ਪੰਜਾਬ ਦੇ ਅੰਨ ਭੰਡਾਰਣ ਸਬੰਧੀ ਪੁੱਛੇ ਸੁਆਲਾਂ ਦਾ ਜਵਾਬ ਦਿੰਦੇ ਹੋਏ, ਕੇਂਦਰੀ ਫ਼ੂਡ ਸਪਲਾਈ ਮੰਤਰੀ ਨੇ ਦਸਿਆ ਕਿ 115 ਲੱਖ ਟਨ ਚਾਵਲ ਅਤੇ ਏਨੀ ਹੀ ਕਣਕ ਵਾਸਤੇ ਸਿਰਫ਼ 208 ਲੱਖ ਟਨ ਦੇ ਗੋਦਾਮ ਹਨ ਜਿਨ੍ਹਾਂ ਦੀ ਸਮਰੱਥਾ ਵਧਾਉਣ ਵਾਸਤੇ 21 ਲੱਖ ਟਨ ਦੇ ਆਧੁਨਿਕ ਸਾਈਲੋ ਤਿਆਰ ਕੀਤੇ ਜਾਣ ਲਈ ਮਨਜ਼ੂਰੀ ਦੇ ਦਿਤੀ ਗਈ ਹੈ। ਇਨ੍ਹਾਂ ਵਿਚੋਂ ਅੱਧੀ ਸਮਰੱਥਾ ਦੇ ਸਾਈਲੋ ਭੰਡਾਰ ਕੇਂਦਰੀ ਫ਼ੂਡ ਕਾਰਪੋਰੇਸ਼ਨ ਬਣਾਏਗੀ ਤੇ ਬਾਕੀ ਅੱਧੇ ਪੰਜਾਬ ਸਰਕਾਰ ਸਥਾਪਤ ਕਰੇਗੀ।
ram bilas paswan
ਪਿਛਲੇ ਚਾਰ ਸਾਲਾਂ ਦੀਆਂ ਕੇਂਦਰ ਸਰਕਾਰ ਦੀਆਂ ਕਾਰਗੁਜ਼ਾਰੀਆਂ ਦਾ ਲੰਮਾ ਚੌੜਾ ਵੇਰਵਾ ਦਿੰਦਿਆਂ ਪਾਸਵਾਨ ਨੇ ਕਿਹਾ ਕਿ ਖੇਤੀਬਾੜੀ ਸੈਕਟਰ ਵਿਚ ਵੀ ਬੇਤਹਾਸ਼ਾ ਮਦਦ ਦਿਤੀ ਹੈ ਅਤੇ ਪੰਜਾਬ ਦੇ ਕਿਸਾਨਾਂ ਦੀ ਝੋਨੇ ਤੇ ਕਣਕ ਦੀ ਫ਼ਸਲ 'ਤੇ ਆ ਰਹੀ ਲਾਗਤ ਦੀ ਡੇਢ ਗੁਣਾ ਕੀਮਤ ਦੇਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਝੋਨੇ ਦਾ ਘੱਟੋ-ਘੱਟ ਸਮਰਥਨ ਮੁਲ ਐਤਕੀਂ ਇਕੱਠਾ 200 ਰੁਪਏ ਵਧਾ ਕੇ ਪ੍ਰਤੀ ਕੁਇੰਟਲ ਰੇਟ 1750 ਰੁਪਏ ਕਰ ਦਿਤਾ ਹੈ।
ram bilas paswan
ਪਿਛਲੀ ਅਕਾਲੀ ਬੀ.ਜੇ.ਪੀ. ਸਰਕਾਰ ਵਲੋਂ ਪੰਜਾਬ ਸਿਰ ਇਕੱਠਾ ਹੀ 31000 ਕਰੋੜ ਦਾ ਕਰਜ਼ਾ ਚਾੜ੍ਹਨ ਉਪਰੰਤ ਹੁਣ ਕਾਂਗਰਸ ਸਰਕਾਰ ਵਲੋਂ ਮੰਗੀ ਨਰਮੀ ਤੇ ਰਾਹਤ ਸੰਬਧੀ ਪੁੱਛੇ ਸੁਆਲ ਦਾ ਜਵਾਬ ਦਿੰਦਿਆਂ ਦਲਿਤ ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ, ਵਿੱਤ ਮੰਤਰੀ ਤੇ ਹੋਰ ਸਬੰਧਤ ਕੇਂਦਰੀ ਮਹਿਕਮੇ ਇਸ ਰਿਆਇਤ ਪ੍ਰਤੀ ਕਾਫ਼ੀ ਗੰਭੀਰ ਹਨ ਅਤੇ ਛੇਤੀ ਹੀ ਇਸ ਪਾਸੇ ਕੋਈ ਫ਼ੈਸਲਾ ਹੋਵੇਗਾ।