
ਦਿੱਲੀ ਦੀ ਪ੍ਰਸਿੱਧ ਐਡਵੋਕੇਟ ਸਰਦਾਰਨੀ ਨੀਨਾ ਸਿੰਘ ਨੇ ਦਸਿਆ ਕਿ ਪਾਕਿਸਤਾਨ ਦੇ ਲੇਖਕ ਹਰੂਨ ਖ਼ਾਲਿਦ ਵਾਰ-ਵਾਰ ਕਨਿੰਘਮ ਦੀ ਪੁਸਤਕ 'ਹਿਸਟਰੀ ਆਫ਼ ਸਿੱਖਜ਼' ਵਿਚ
ਨਵੀਂ ਦਿੱਲੀ, 4 ਅਗੱਸਤ (ਸੁਖਰਾਜ ਸਿੰਘ): ਦਿੱਲੀ ਦੀ ਪ੍ਰਸਿੱਧ ਐਡਵੋਕੇਟ ਸਰਦਾਰਨੀ ਨੀਨਾ ਸਿੰਘ ਨੇ ਦਸਿਆ ਕਿ ਪਾਕਿਸਤਾਨ ਦੇ ਲੇਖਕ ਹਰੂਨ ਖ਼ਾਲਿਦ ਵਾਰ-ਵਾਰ ਕਨਿੰਘਮ ਦੀ ਪੁਸਤਕ 'ਹਿਸਟਰੀ ਆਫ਼ ਸਿੱਖਜ਼' ਵਿਚ (ਜਿਹੜੀ ਕੇ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਝੂਠ ਦਾ ਸਹਾਰਾ ਲੈ ਕੇ ਪੇਸ਼ ਕੀਤਾ ਗਿਆ ਇਤਿਹਾਸ ਹੈ) ਦਾ ਹਵਾਲਾ ਦਿੰਦਾ ਹੈ, ਜਿਸ ਦੀ ਅਸੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ। ਨੀਨਾ ਸਿੰਘ ਨੇ ਅਪਣੇ 14 ਪੰਨਿਆਂ ਦੇ ਇਤਰਾਜ਼ ਪੱਤਰ ਵਿਚ 31 ਜੁਲਾਈ 2020 ਨੂੰ ਉਸ ਦੇ ਝੂਠ ਅਤੇ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕੀਤੀਆਂ ਲਿਖਤਾਂ ਬਾਰੇ ਜਵਾਬ ਦਿੰਦਿਆਂ ਹੋਇਆ ਪੁਛਿਆ ਹੈ ਕਿ ਉਹ ਅਪਣੀ ਪੁਸਤਕ 'ਵਾਕਿੰਗ ਵਿਦ ਨਾਨਕ' ਲਿਖ ਕੇ ਕੀ ਸਾਬਤ ਕਰਨਾ ਚਾਹੁੰਦਾ ਹੈ ਅਤੇ ਕਿਸੇ ਦੇ ਫ਼ਾਇਦੇ ਲਈ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਗ਼ਲਤ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ? ਵਕੀਲ ਨੀਨਾ ਸਿੰਘ ਨੇ ਕਿਹਾ ਕਿ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਭਾਰਤੀ ਪ੍ਰਕਾਸ਼ਕਾਂ ਨੇ ਇਹ ਜਾਣਦਿਆਂ ਹੋਇਆਂ ਵੀ ਕਿ ਉਹ ਇਕ ਪਾਕਿਸਤਾਨ ਦਾ ਲੇਖਕ ਹੈ ਅਤੇ ਉਸ ਦੀ ਇਸ ਪੁਸਤਕ ਉਪਰ ਕਿੰਤੂ ਪ੍ਰੰਤੂ ਕਰਨ ਦੀ ਬਜਾਏ 2016 ਵਿਚ ਇਸ ਨੂੰ ਛਾਪ ਦਿਤਾ। ਪਾਕਿਸਤਾਨ ਵਿਚ ਕਿਸੇ ਵੀ ਪੁਸਤਕ ਦੇ ਛਪਣ ਤੋਂ ਪਹਿਲਾਂ ਇਹ ਇਕ ਸਮਝੌਤਾ ਪੱਤਰ ਲਿਖਵਾ ਲੈਂਦੇ ਹਨ ਕਿ ਇਸ ਪੁਸਤਕ ਵਿਚ ਕਿਸੇ ਵੀ ਧਰਮ ਵਿਰੁਧ ਕੋਈ ਵੀ ਗ਼ਲਤ ਗੱਲ ਨਹੀਂ ਲਿਖੀ ਗਈ ਹੈ।
Advocate Nina Singh
ਉਨ੍ਹਾਂ ਕਿਹਾ,''ਮੈਂ ਹਰੂਨ ਖ਼ਾਲਿਦ ਇਕ ਹੋਰ ਪੱਤਰ ਲਿਖ ਕੇ ਪੁਛਿਆ ਕਿ ਪਾਕਿਸਤਾਨ ਸਰਕਾਰ ਦੇ ਪੁਰਾਤਤਵ ਵਿਭਾਗ ਨੂੰ ਤੂੰ ਪੁਛਿਆ ਸੀ ਕਿ ਇਹ ਜੋ ਪੱਥਰ ਉਪਰ ਹੱਥ ਦੀ ਛਾਪ ਹੈ, ਗੁਰੂ ਨਾਨਕ ਸਾਹਿਬ ਦੇ ਸਮੇਂ ਦੀ ਹੈ ਜਾਂ ਹਰੀ ਸਿੰਘ ਨਲੂਆ ਦੇ ਸਮੇਂ ਦੀ ਹੈ?'' ਨੀਨਾ ਸਿੰਘ ਨੇ ਕਿਹਾ ਕਿ 20 ਜੂਨ 2020 ਨੂੰ (ਜੀ.ਐਨ.ਡੀ.ਯੂ) ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਅਤੇ ਇਤਿਹਾਸ ਵਿਭਾਗ ਦੇ ਮੁਖੀ ਡਾ. ਅਮਨਦੀਪ ਬੱਲ ਨੇ ਇਕ ਆਨਲਾਈਨ ਲੈਕਚਰ 'ਬਾਬਾ ਨਾਨਕ ਲਿਗੇਸੀ ਇੰਨ ਪਾਕਿਸਤਾਨ' ਹਰੂਨ ਖ਼ਾਲਿਦ ਨੇ ਲੈਕਚਰ ਦਿਤਾ ਤੇ ਅਮਨਦੀਪ ਬੱਲ ਨੂੰ ਪੱਤਰ ਲਿਖਿਆ ਕਿ ਮੈਨੂੰ ਹੈਰਾਨਗੀ ਹੋ ਰਹੀ ਹੈ ਕਿ ਭਾਰਤੀ ਪਬਲਿਸ਼ਰ ਨੇ ਇਹ ਪੁਸਤਕ ਵਿਚ ਕਿਵੇਂ ਛਾਪ ਦਿਤੀ? ਕਿਸੇ ਵੀ ਸਿੱਖ ਇਤਿਹਾਸਕਾਰ ਅਤੇ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਨੇ ਇਸ ਸਬੰਧੀ ਕੋਈ ਇਤਰਾਜ਼ ਨਹੀਂ ਪ੍ਰਗਟਾਇਆ?
ਉਨ੍ਹਾਂ ਕਿਹਾ ਕਿ ਮੈਨੂੰ ਹੈਰਾਨੀ ਹੁੰਦੀ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਹਰੂਨ ਖ਼ਾਲਿਦ ਦੀ ਇਸ ਪੁਸਤਕ 'ਤੇ ਲੈਕਚਰ ਕਰਾਉਣ ਦਾ ਪ੍ਰਬੰਧ ਕਿਵੇਂ ਕਰ ਦਿਤਾ? ਮੈਂ ਹਰੂਨ ਖ਼ਾਲਿਦ ਨੂੰ ਨੋਟਿਸ ਭੇਜਿਆ ਕਿ ਇਕ ਹਫ਼ਤੇ ਦੇ ਅੰਦਰ ਉਹ ਇਸ ਪੁਸਤਕ ਦੀ ਛਪਾਈ ਤੇ ਵਿਕਰੀ ਬੰਦ ਕਰਵਾਏ, ਨਹੀਂ ਤਾਂ ਮੈਂ ਉਸ ਵਿਰੁਧ ਕਾਨੂੰਨੀ ਕਾਰਵਾਈ ਕਰਾਂਗੀ।