ਭਾਰਤੀ ਰਾਜਨੀਤੀ ਦਾ ਮੁੱਖ ਰੰਗ ਹੁਣ ਹਿੰਦੂਤਵ ਹੋਇਆ : ਗੋਵਿੰਦਾਚਾਰਿਯਾ
Published : Aug 5, 2020, 9:22 am IST
Updated : Aug 5, 2020, 9:22 am IST
SHARE ARTICLE
KN Govindacharya
KN Govindacharya

ਕਾਂਗਰਸ ਦਾ ਸੋਨੀਆ ਅਤੇ ਰਾਹੁਲ ਅਧੀਨ ਪਤਨ ਹੋਇਆ

ਨਵੀਂ ਦਿੱਲੀ- ਰਾਸ਼ਟਰੀ ਸਵੈਸੇਵਕ ਸੰਘ ਦੇ ਸਾਬਕਾ ਵਿਚਾਰਕ ਕੇ ਐਨ ਗੋਵਿੰਦਾਚਾਰਿਯਾ ਨੇ ਕਿਹਾ ਹੈ ਕਿ ਭਾਰਤੀ ਰਾਜਨੀਤੀ ਦਾ 'ਮੁੱਖ ਰੰਗ ਹੁਣ ਹਿੰਦੂਤਵ' ਹੋ ਗਿਆ ਹੈ ਅਤੇ 'ਸਮਾਜਵਾਦ' ਤੇ 'ਧਰਮਨਿਰਪੱਖਤਾ' ਰਾਜਨੀਤੀ ਦੇ ਕੇਂਦਰ ਬਿੰਦੂ ਨਹੀਂ ਰਹੇ। ਅਯੋਧਿਆ ਵਿਚ ਰਾਮ ਮੰਦਰ ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਾਮਲ ਹੋਣ ਦੇ ਇਕ ਦਿਨ ਪਹਿਲਾਂ ਗੋਵਿੰਦਾਚਾਰਿਯਾ ਨੇ ਇਸ ਦੀ ਅਹਿਮੀਅਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਕੌਮੀ ਰਾਜਨੀਤੀ ਦੇ 'ਹਿੰਦੂਤਵ ਦੀਆਂ ਜੜ੍ਹਾਂ ਵਲ ਮੁੜਨ' ਦਾ ਪ੍ਰਤੀਕ ਹੈ ਜੋ 2010 ਮਗਰੋਂ ਮਜ਼ਬੂਤ ਹੋਣ ਤੋਂ ਪਹਿਲਾਂ ਦਹਾਕਿਆਂ ਤਕ ਹਾਸ਼ੀਏ 'ਤੇ ਪਈ ਸੀ।

 KN GovindacharyaKN Govindacharya

ਸਾਲ 1988-91 ਵਿਚ ਭਾਜਪਾ ਦੇ ਵੇਲੇ ਦੇ ਪ੍ਰਧਾਨ ਲਾਲ ਕ੍ਰਿਸ਼ਨ ਅਡਵਾਨੀ ਦੇ 'ਵਿਸ਼ੇਸ਼ ਸਹਾਇਕ' ਰਹੇ ਗੋਵਿੰਦਾਚਾਰਿਯਾ 1980 ਵਿਚ ਅਡਵਾਣੀ ਦੁਆਰਾ ਕੱਢੀ ਗਈ ਰਥ ਯਾਤਰਾ ਦੇ ਮੁੱਖ ਯੋਜਨਾਕਾਰ ਮੰਨੇ ਜਾਂਦੇ ਹਨ। ਇਸ ਰੱਥ ਯਾਤਰਾ ਨੇ ਰਾਮ ਜਨਮ ਭੂਮੀ ਅੰਦੋਲਨ ਨੂੰ ਗਤੀ ਦਿਤੀ ਅਤੇ ਬਾਅਦ ਵਿਚ ਭਗਵਾਂ ਪਾਰਟੀ ਭਾਰਤੀ ਰਾਜਨੀਤੀ ਦੇ ਮੁੱਖ ਕੇਂਦਰ ਵਿਚ ਆ ਗਈ। ਗੋਵਿੰਦਾਚਾਰਿਯਾ ਨੇ ਕਿਹਾ ਕਿ ਦਿਗਵਿਜੇ ਸਿੰਘ ਅਤੇ ਕਮਲਨਾਥ ਜਿਹੇ ਕਾਂਗਰਸ ਦੇ ਆਗੂਆਂ ਨੇ ਰਾਮ ਮੰਦਰ ਨਿਰਮਾਣ ਦੇ ਹੱਕ ਵਿਚ ਬੋਲਿਆ ਹੈ ਜੋ ਇਹ ਸੰਕੇਤ ਦਿੰਦਾ ਹੈ ਕਿ ਵਿਰੋਧੀ ਧਿਰ ਦੇ ਕਈ ਆਗੂ ਇਸ ਮੁੱਦੇ ਦੇ ਲੋਕਾਂ ਵਿਚ ਵਿਚਾਰਕ ਅਤੇ ਭਾਵਨਾਤਮਕ ਮਹੱਤਵ ਨੂੰ ਸਮਝਦੇ ਹਨ।

ਕਦੇ ਭਾਜਪਾ ਦੇ ਜਨਰਲ ਸਕੱਤਰ ਰਹੇ ਗੋਵਿੰਦਾਚਾਰਿਯਾ ਨੇ ਸਵਾਲ ਦੇ ਜਵਾਬ ਵਿਚ ਕਿਹਾ, 'ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿੰਦੂਤਵ ਨੂੰ ਅਪਣਾਇਆ ਅਤੇ ਇਸ ਦੇ ਬਦਲੇ ਲੋਕਾਂ ਨੇ ਉਨ੍ਹਾਂ ਨੂੰ ਪ੍ਰਵਾਨ ਕੀਤਾ।' ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਦਾ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਤਹਿਤ ਪਤਨ ਹੋਇਆ ਹੈ ਅਤੇ ਲੋਕਾਂ ਨੇ ਉਨ੍ਹਾਂ ਨੂੰ ਨਾਪਸੰਦ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਦੇ ਅੱਗੇ ਵਧਣ ਦਾ ਬਹੁਤ ਹੱਦ ਤਕ ਸਿਹਰਾ ਵਿਰੋਧੀ ਪਾਰਟੀਆਂ ਨੂੰ ਜਾਂਦਾ ਹੈ। 77 ਸਾਲਾ ਗੋਵਿੰਦਾਚਾਰਿਯਾ ਨੇ ਕਿਹਾ ਕਿ ਕਾਂਗਰਸ ਨੂੰ ਮਹਾਤਮਾ ਗਾਂਧੀ ਦੇ ਆਦਰਸ਼ਾਂ ਵਲ ਪਰਤਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ 1977 ਵਿਚ ਅਪਣੀ ਪਾਰਟੀ ਨੂੰ ਮਿਲੀ ਕਰਾਰੀ ਹਾਰ ਮਗਰੋਂ 1980 ਵਿਚ ਸੱਤਾ ਵਿਚ ਮੁੜਨ 'ਤੇ ਹਿੰਦੂਤਵ ਭਾਵਨਾਵਾਂ ਪ੍ਰਤੀ ਕਿਤੇ ਜ਼ਿਆਦਾ ਸਮਝ ਰਖਦੀ ਸੀ।      

Ram TempleRam Temple

ਰਾਮ ਮੰਦਰ ਨੀਂਹ ਪੱਥਰ ਸਮਾਗਮ ਅੱਜ, ਪ੍ਰਧਾਨ ਮੰਤਰੀ ਮੋਦੀ ਹੋਣਗੇ ਸ਼ਾਮਲ- ਅਯੋਧਿਆ ਵਿਚ ਰਾਮ ਮੰਦਰ ਦੇ ਨਿਰਮਾਣ ਲਈ ਨੀਂਹ ਪੱਥਰ ਰੱਖਣ ਦਾ ਸਮਾਗਮ ਪੰਜ ਅਗੱਸਤ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਣਗੇ।  ਪ੍ਰਧਾਨ ਮੰਤਰੀ ਦਫ਼ਤਰ ਨੇ ਬਿਆਨ ਰਾਹੀਂ ਦਸਿਆ ਕਿ ਪ੍ਰਧਾਨ ਮੰਤਰੀ ਮੋਦੀ ਅਯੋਧਿਆ ਵਿਚ 'ਸ੍ਰੀ ਰਾਮ ਜਨਮ ਭੂਮੀ ਮੰਦਰ' ਦੇ ਨੀਂਹ ਪੱਥਰ ਮੌਕੇ ਹੋਣ ਵਾਲੇ ਸਮਾਗਮ ਵਿਚ ਸ਼ਾਮਲ ਹੋਣਗੇ। ਇਸ ਪ੍ਰੋਗਰਾਮ ਤੋਂ ਪਹਿਲਾਂ ਮੋਦੀ ਹਨੂਮਾਨਗੜ੍ਹੀ ਵਿਚ ਪੂਜਾ ਅਤੇ ਦਰਸ਼ਨ ਕਰਨਗੇ। ਮੰਦਰ ਦੇ ਸਮਾਗਮ ਵਿਚ ਸ਼ਾਮਲ ਹੋਣ ਲਈ ਮੋਦੀ ਅਯੋਧਿਆ ਦਾ ਦੌਰਾ ਕਰਨਗੇ ਜਿਸ ਦਾ ਅੱਜ ਰਸਮੀ ਐਲਾਨ ਕਰ ਦਿਤਾ ਗਿਆ। ਉਹ 'ਸ੍ਰੀ ਰਾਮ ਜਨਮਭੁਮੀ ਮੰਦਰ' ਬਾਰੇ ਯਾਦਗਾਰੀ ਟਿਕਟ ਵੀ ਜਾਰੀ ਕਰਨਗੇ। ਪ੍ਰਧਾਨ ਮੰਤਰੀ ਅਯੋਧਿਆ ਵਿਚ ਤਿੰੰਨ ਘੰਟੇ ਬਿਤਾਉਣਗੇ। ਪ੍ਰਧਾਨ ਮੰਤਰੀ 11.30 ਵਜੇ ਅਯੋਧਿਆ ਪਹੁੰਚ ਜਾਣਗੇ। ਨੀਂਹ ਪੱਥਰ ਦਾ ਸਮਾਗਮ 12.40 ਵਜੇ ਹੋਵੇਗਾ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Weather Update : ਬੱਚਿਆਂ ਦੀ ਜਾਨ ਲੈ ਸਕਦੀਆਂ ਨੇ ਗਰਮ ਹਵਾਵਾਂ, ਡਾਕਟਰ ਨੇ ਦੱਸਿਆ ਬਚਾਅ !

19 May 2024 5:13 PM

Spokesman Live || Sidhi Gaal || Public Review Elections 2024

19 May 2024 4:41 PM

ਰੈਲੀ ਦੌਰਾਨ Karamjit Anmol ਕਰ ਗਏ ਵੱਡਾ ਦਾਅਵਾ Anmol ਦਾ ਸਾਥ ਦੇਣ ਲਈ ਪਹੁੰਚੇ ਵੱਡੇ ਪੰਜਾਬੀ ਕਲਾਕਾਰ.......

19 May 2024 4:26 PM

ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਕੌਣ ਮਾਰੇਗਾ ਬਾਜ਼ੀ? ਕਿਹੜੇ ਉਮੀਦਵਾਰ ਦਾ ਪਲੜਾ ਭਾਰੀ?ਕੀ ਕਾਂਗਰਸ ਬਚਾਅ ਸਕੇਗੀ ਆਪਣਾ ਕਿਲ੍ਹ

19 May 2024 1:18 PM

2 ਤਰੀਕ ਨੂੰ ਵੱਜਣਗੇ ਛਿੱਤਰ,Hans Raj Hans ਨੇ ਬਣਾਈ List! ਵਾਲੀਬਾਲ ਤੇ ਚਿੱੜੀ ਛਿੱਕਾ ਵੀ ਖੇਡ ਲੈਦੇ ਨੇ ਚੰਨੀ ਸਾਬ੍ਹ

19 May 2024 12:52 PM
Advertisement