
ਅਦਾਲਤ ਨੇ ਸ਼ਮਸ਼ੇਰ ਸਿੰਘ ਨੂੰ 16 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ।
ਕੁਰੂਕਸ਼ੇਤਰ: ਅੰਬਾਲਾ-ਸ਼ਾਹਾਬਾਦ ਹਾਈਵੇਅ ਤੋਂ ਆਰਡੀਐਕਸ ਨਾਲ ਗ੍ਰਿਫਤਾਰ ਕੀਤੇ ਗਏ ਨੌਜਵਾਨ ਨੂੰ ਪੁਲਿਸ ਨੇ ਸ਼ੁੱਕਰਵਾਰ ਨੂੰ ਅਦਾਲਤ 'ਚ ਪੇਸ਼ ਕੀਤਾ। ਬਰਾਮਦ ਹੋਏ ਵਿਸਫੋਟਕ ਵਿਚ ਕਰੀਬ 1.30 ਕਿਲੋ ਆਰਡੀਐਕਸ, ਟਾਈਮਰ, ਬੈਟਰੀ, ਡੈਟੋਨੇਟਰ ਅਤੇ ਇਨਵਰਟਰ ਸੀ। ਇਸ ਵਿਚ 9 ਘੰਟੇ ਦਾ ਟਾਈਮਰ ਸੀ। ਇਸ ਕਾਰਨ ਇਹ ਧਮਾਕਾ ਸੁਤੰਤਰਤਾ ਦਿਵਸ ਯਾਨੀ 15 ਅਗਸਤ ਤੋਂ ਪਹਿਲਾਂ ਕੀਤੇ ਜਾਣ ਦਾ ਖਦਸ਼ਾ ਸੀ।
ਅਦਾਲਤ ਨੇ ਸ਼ਮਸ਼ੇਰ ਸਿੰਘ ਨੂੰ 16 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਇਸ ਦੌਰਾਨ ਪੁਲਿਸ ਮੁਲਜ਼ਮ ਨੌਜਵਾਨਾਂ ਤੋਂ ਪੁੱਛਗਿੱਛ ਕਰਕੇ ਕਈ ਸਵਾਲਾਂ ਤੋਂ ਪਰਦਾ ਉਠਾਏਗੀ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਵਿਸਫੋਟਕ ਸਮੱਗਰੀ ਕਿੱਥੋਂ ਲਿਆਂਦੀ ਗਈ ਸੀ ਅਤੇ ਅੱਗੇ ਕਿੱਥੇ ਲਿਜਾਈ ਜਾ ਰਹੀ ਸੀ। ਬੰਬ ਨਿਰੋਧਕ ਦਸਤੇ ਨੇ ਬੀਤੇ ਦਿਨ ਬਰਾਮਦ ਹੋਏ ਬੰਬ ਨੂੰ ਡਿਫਿਊਜ਼ ਕਰ ਦਿੱਤਾ ਸੀ।
ਸ਼ਾਹਬਾਦ ਦੇ ਡੀਐਸਪੀ ਰਣਧੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਸ਼ਾਹਬਾਦ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਨੇ 16 ਤਰੀਕ ਤੱਕ 10 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ, ਇਸ ਰਿਮਾਂਡ ਦੌਰਾਨ ਹੋਰ ਸਾਥੀਆਂ ਬਾਰੇ ਵੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਹ ਵੀ ਪਤਾ ਲਗਾਇਆ ਜਾਵੇਗਾ ਕਿ ਕੀ ਇਸ ਮੁਲਜ਼ਮ ਦਾ ਕੋਈ ਪਾਕਿਸਤਾਨੀ ਸਬੰਧ ਹੈ ਅਤੇ ਇਸ ਆਰਡੀਐਕਸ ਨੂੰ ਇੱਥੇ ਸਥਾਪਤ ਕਰਨ ਪਿੱਛੇ ਕੀ ਇਰਾਦਾ ਸੀ?