
ਡਿਪਟੀ ਮੇਅਰ ਦੇ ਭਰਾ 'ਤੇ ਫਾਇਰਿੰਗ ਮਾਮਲੇ 'ਚ ਕੀਤੀ ਗਈ ਪੁੱਛਗਿੱਛ
ਮੋਗਾ : ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਮੋਗਾ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੋਗਾ ਪੁਲਿਸ ਨੂੰ ਲਾਰੈਂਸ ਦਾ 10 ਦਿਨ ਦਾ ਰਿਮਾਂਡ ਦੇ ਦਿੱਤਾ ਹੈ। ਮੋਗਾ ਪੁਲਿਸ ਨੂੰ ਇਹ ਰਿਮਾਂਡ 209/21 ਨੰਬਰ ਮੁਕੱਦਮੇ ਦੇ ਸਬੰਧ ਵਿਚ ਮਿਲਿਆ ਹੈ। ਲਾਰੈਂਸ ਦੇ ਸ਼ਾਰਪਸ਼ੂਟਰ ਮੋਨੂ ਡਾਗਰ ਵੱਲੋਂ ਡਿਪਟੀ ਮੇਅਰ ਦੇ ਭਤੀਜੇ ’ਤੇ ਪਿਛਲੇ ਸਾਲ ਹਮਲਾ ਕਰਵਾਇਆ ਸੀ। ਇਸ ਤੋਂ ਇਲਾਵਾ ਲਾਰੈਂਸ ਗਰੁੱਪ ਦੇ ਸ਼ਾਰਪ ਸ਼ੂਟਰ ਮੋਨੂ ਡਾਗਰ ਜਿਸ ਨੇ ਪਿਛਲੇ ਸਾਲ ਅੰਮ੍ਰਿਤਸਰ ਦੇ ਹਸਪਤਾਲ ਵਿਚ ਜਾ ਕੇ ਗੈਂਗਸਟਰ ਰਾਣਾ ਕੰਧੋਵਾਲੀਆ ਦਾ ਵੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।
Lawrence bishnoi
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਮੋਗਾ ਦੇ ਡਿਪਟੀ ਮੇਅਰ ਅਸ਼ੋਕ ਧਮੀਜਾ ਦੇ ਭਰਾ ਅਤੇ ਭਤੀਜੇ ਤੇ ਦੋ ਹਥਿਆਰਬੰਦ ਬਦਮਾਸ਼ ਜਿਨ੍ਹਾਂ ਵਿਚੋਂ ਇਕ ਮੋਨੂ ਡਾਗਰ ਅਤੇ ਦੂਜਾ ਜੋਧਾ ਨਾਮ ਦਾ ਬਦਮਾਸ਼ ਸੀ ਨੇ ਹਮਲਾ ਕਰ ਦਿੱਤਾ ਗਿਆ, ਇਸ ਦੌਰਾਨ ਚੰਗੀ ਗੱਲ ਇਹ ਰਹੀ ਕਿ ਗੈਂਗਸਟਰਾਂ ਵਲੋਂ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਫਾਇਰ ਨਹੀਂ ਹੋ ਸਕੇ।
Lawrence bishnoi
ਇਸ ਦੌਰਾਨ ਆਪਣੇ ਪਿਤਾ ਨੂੰ ਬਚਾਉਣ ਆਏ ਪ੍ਰਥਮ ਧਮੀਜਾ ਨੇ ਮੋਟਰਸਾਈਕਲ ਬਦਮਾਸ਼ਾਂ ਦੇ ਮਾਰ ਦਿੱਤਾ ਸੀ ਜਿਸ ਕਾਰਨ ਮੋਨੂ ਡਾਗਰ ਦੇ ਹੱਥ ਵਿਚ ਫੜਿਆ ਪਿਸਤੌਲ ਡਿੱਗ ਪਿਆ ਪਰ ਫਿਰ ਵੀ ਇਕ ਫਾਇਰ ਪ੍ਰਥਮ ਦੇ ਪੈਰ ’ਤੇ ਵੱਜ ਗਿਆ। ਜ਼ਖਮੀ ਪਿਓ-ਪੁੱਤ ਨੇ ਹਾਰ ਨਾ ਮੰਨਦੇ ਹੋਏ ਤੇ ਬਹਾਦਰੀ ਦਿਖਾਉਂਦੇ ਹੋਏ ਬਦਮਾਸ਼ਾਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਲਾਰੈਂਸ ਦਾ ਸ਼ਾਰਪਸ਼ੂਟਰ ਮੋਨੂ ਡਾਗਰ ਨੂੰ ਫੜਨ ਵਿਚ ਕਾਮਯਾਬ ਹੋ ਗਏ ਸਨ।
Lawrence bishnoi