
ਯਾਨ ਨੇ 4 ਅਗਸਤ ਨੂੰ ਦੋ ਤਿਹਾਈ ਦੂਰੀ ਕੀਤੀ ਪੂਰੀ
ਨਵੀਂ ਦਿੱਲੀ: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੰਦਰਯਾਨ-3 ਮਿਸ਼ਨ ਲਈ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਹੈ। ਦਰਅਸਲ, ਇਸ ਯਾਨ ਨੇ 4 ਅਗਸਤ ਨੂੰ ਦੋ ਤਿਹਾਈ ਦੂਰੀ ਪੂਰੀ ਕੀਤੀ ਸੀ। ਇਸ ਦੇ ਨਾਲ ਹੀ, ਇਕ ਦਿਨ ਬਾਅਦ ਇਹ ਚੰਦਰਮਾ ਦੇ ਪੰਧ ਵਿਚ ਸਫਲਤਾਪੂਰਵਕ ਦਾਖਲ ਹੋ ਗਿਆ ਹੈ।
ਪੁਲਾੜ ਏਜੰਸੀ ਨੇ ਅੱਜ ਦਸਿਆ ਕਿ ਚੰਦਰਯਾਨ-3 ਨੂੰ ਚੰਦਰਮਾ ਦੇ ਪੰਧ ਵਿਚ ਸਫਲਤਾਪੂਰਵਕ ਦਾਖਲ ਕੀਤਾ ਗਿਆ ਹੈ। ਚੰਦਰਯਾਨ-3 ਨੂੰ 14 ਜੁਲਾਈ ਨੂੰ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਸਪੇਸ ਸੈਂਟਰ ਤੋਂ ਲਾਂਚ ਕੀਤਾ ਗਿਆ ਸੀ। ਚੰਦਰਯਾਨ ਇਸ ਸਮੇਂ ਲਗਭਗ 37,200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੰਦਰਮਾ ਵੱਲ ਵਧ ਰਿਹਾ ਹੈ। ਚੰਦਰਮਾ ਦੇ ਪੰਧ 'ਤੇ ਪਹੁੰਚਣ ਤੋਂ ਬਾਅਦ, ਇਹ ਆਪਣੀ ਸਤ੍ਹਾ ਤੋਂ ਲਗਭਗ 40 ਹਜ਼ਾਰ ਕਿਲੋਮੀਟਰ ਦੂਰ ਰਹੇਗਾ।
ਪੁਲਾੜ ਏਜੰਸੀ ਨੇ ਪਹਿਲਾਂ ਦਸਿਆ ਸੀ ਕਿ ਭਾਰਤ ਦੇ ਤੀਜੇ ਚੰਦਰ ਮਿਸ਼ਨ ਦੀ ਹਾਲਤ ਪੂਰੀ ਤਰ੍ਹਾਂ ਨਾਲ ਆਮ ਹੈ ਅਤੇ ਚੰਦਰ ਦੀ ਸਤ੍ਹਾ 'ਤੇ ਇਸ ਦੇ ਸਾਫਟ ਲੈਂਡਿੰਗ ਦੀ ਕੋਸ਼ਿਸ਼ 23 ਅਗਸਤ ਨੂੰ ਕੀਤੀ ਜਾਵੇਗੀ। ਜੇਕਰ ਚੰਦਰਯਾਨ-3 ਚੰਦਰਮਾ ਦੀ ਸਤ੍ਹਾ 'ਤੇ ਸੁਰੱਖਿਅਤ ਅਤੇ ਸਾਫਟ ਲੈਂਡਿੰਗ ਕਰਦਾ ਹੈ, ਤਾਂ ਭਾਰਤ ਇਹ ਸਮਰੱਥਾ ਹਾਸਲ ਕਰਨ ਵਾਲਾ ਅਮਰੀਕਾ, ਚੀਨ ਅਤੇ ਰੂਸ ਤੋਂ ਬਾਅਦ ਚੌਥਾ ਦੇਸ਼ ਬਣ ਜਾਵੇਗਾ।