
ਤਿੰਨ ਦਹਾਕਿਆਂ ਦੇ ਗੱਠਜੋੜ ਸ਼ਾਸਨ ਤੋਂ ਬਾਅਦ ਉਸ ਨੂੰ ਸਰਕਾਰ ਮਿਲੀ ਜਿੱਥੇ ਸਿਰਫ਼ ਇਕ ਪਾਰਟੀ ਕੋਲ ਬਹੁਮਤ ਹੈ।
ਨਾਗਪੁਰ : ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਨੇ 2014 ਤੋਂ ਬਾਅਦ 'ਵੱਡਾ ਬਦਲਾਅ' ਦੇਖਿਆ ਹੈ ਕਿਉਂਕਿ ਤਿੰਨ ਦਹਾਕਿਆਂ ਦੇ ਗੱਠਜੋੜ ਸ਼ਾਸਨ ਤੋਂ ਬਾਅਦ ਉਸ ਨੂੰ ਸਰਕਾਰ ਮਿਲੀ ਜਿੱਥੇ ਸਿਰਫ਼ ਇਕ ਪਾਰਟੀ ਕੋਲ ਬਹੁਮਤ ਹੈ।
ਉਹ ਇੱਥੇ ਭਾਰਤੀ ਮਾਲੀਆ ਸੇਵਾ ਦੇ 76ਵੇਂ ਬੈਚ ਦੇ ਅਧਿਕਾਰੀ ਸਿਖਿਆਰਥੀ ਅਤੇ ਨੈਸ਼ਨਲ ਡਾਇਰੈਕਟ ਅਕੈਡਮੀ (ਐਨ.ਏ.ਡੀ.ਟੀ.) ਵਿਚ ਓਰੀਐਂਟੇਸ਼ਨ ਟਰੇਨਿੰਗ ਪ੍ਰੋਗਰਾਮ ਦੇ ਭਾਗੀਦਾਰਾਂ ਨੂੰ ਸੰਬੋਧਨ ਕਰ ਰਹੇ ਸਨ।
ਸੰਸਦ ਦੁਆਰਾ ਹਾਲ ਹੀ ਵਿਚ ਪਾਸ ਕੀਤੇ ਆਰਬਿਟਰੇਸ਼ਨ ਬਿੱਲ 2021 ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸਮਾਜ ਦੇ ਇੱਕ ਵੱਡੇ ਵਰਗ ਦੀ ਮਦਦ ਕਰੇਗਾ ਜੋ ਕਮਜ਼ੋਰ ਹੈ।
ਉਨ੍ਹਾਂ ਕਿਹਾ ਕਿ ਸੰਸਦ ਨੇ 40 ਤੋਂ ਵੱਧ ਐਕਟਾਂ ਵਿਚ ਸੋਧ ਕਰ ਕੇ ਜੇਲ ਦੀ ਸਜ਼ਾ ਦੀ ਵਿਵਸਥਾ ਨੂੰ ਹਟਾ ਦਿਤਾ ਹੈ। ਉਪ ਰਾਸ਼ਟਰਪਤੀ ਨੇ ਕਿਹਾ, “ਇਹ ਬਦਲਾਅ… ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ। ਪਰ ਹੁਣ ਅਸੀਂ ਸਹੀ ਰਸਤੇ 'ਤੇ ਹਾਂ।"
ਉਨ੍ਹਾਂ ਕਿਹਾ ਕਿ ਸੰਕਟ ਹਮੇਸ਼ਾ ਮੌਕਾ ਪ੍ਰਦਾਨ ਕਰਦਾ ਹੈ ਅਤੇ ਜਦੋਂ ਕੋਈ ਚੁਣੌਤੀ ਦਾ ਦ੍ਰਿੜ ਇਰਾਦੇ ਨਾਲ ਸਾਹਮਣਾ ਕਰਦਾ ਹੈ ਤਾਂ ਇਹ ਮੌਕਾ ਵੀ ਬਣ ਜਾਂਦਾ ਹੈ।
ਉਪ ਰਾਸ਼ਟਰਪਤੀ ਨੇ ਕਿਹਾ, “ਵੱਡੀ ਤਬਦੀਲੀ ਕਿਉਂ? ਵੱਡੀ ਤਬਦੀਲੀ ਇਸ ਲਈ ਆਈ ਕਿਉਂਕਿ ਤੀਹ ਸਾਲਾਂ ਤੋਂ ਦੇਸ਼ ਅਨਿਸ਼ਚਿਤਤਾ ਅਤੇ ਗੱਠਜੋੜ ਸ਼ਾਸਨ ਦੇ ਖ਼ਤਰਿਆਂ ਦਾ ਗਵਾਹ ਸੀ। ਪਰ 2014 ਵਿਚ, ਦੇਸ਼ ਨੂੰ ਇੱਕ ਪਾਰਟੀ ਦੀ ਸਰਕਾਰ ਮਿਲੀ (ਲੋਕ ਸਭਾ ਵਿਚ ਆਪਣੇ ਤੌਰ 'ਤੇ ਬਹੁਮਤ ਵਾਲੀ ਇੱਕ ਪਾਰਟੀ ਸਰਕਾਰ) ਅਤੇ 2019 ਵਿਚ ਉਹੀ ਪਾਰਟੀ ਸੱਤਾ ਵਿਚ ਵਾਪਸ ਆਈ।