
ਤਾਮਿਲਨਾਡੂ ਪੁਲਿਸ ਵੱਲੋਂ ਨਹੀਂ ਕੀਤੀ ਜਾ ਰਹੀ ਕੋਈ ਕਾਰਵਾਈ
Robbery at CRPF woman officer's house- ਵੇਲੋਰ : ਕੇਂਦਰੀ ਰਿਜ਼ਰਵ ਪੁਲਿਸ ਫੋਰਸ ਦੀ ਇੱਕ ਮਹਿਲਾ ਅਧਿਕਾਰੀ ਦੇ ਘਰ ਚੋਰੀ ਹੋ ਗਈ। ਕਲਾਵਤੀ ਨਾਮੀ ਸੀਆਰਪੀਐਫ ਅਧਿਕਾਰੀ ਇਸ ਸਮੇਂ ਜੰਮੂ-ਕਸ਼ਮੀਰ ਵਿੱਚ ਤਾਇਨਾਤ ਹੈ ਅਤੇ ਚੋਰੀ ਦੀ ਸ਼ਿਕਾਇਤ ਉਸ ਦੇ ਤਾਮਿਲਨਾਡੂ ’ਚ ਰਹਿੰਦੇ ਪਰਿਵਾਰ ਵੱਲੋਂ ਦਰਜ ਕਰਵਾਈ ਗਈ। ਕਲਾਵਤੀ ਨੇ ਆਰੋਪ ਲਗਾਇਆਕਿ ਚੋਰੀ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਆਰਪੀਐਫ ਦੀ ਮਹਿਲਾ ਕਰਮਚਾਰੀ ਕੈਮਰੇ ਸਾਹਮਣੇ ਫੁੱਟ-ਫੁੱਟ ਕੇ ਰੋਣ ਲੱਗੀ।
ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਗਈ ਵੀਡੀਓ ’ਚ ਸੀਆਰਪੀਐਫ ਕਰਮਚਾਰੀ ਕਲਾਵਤੀ ਨੇ ਹੰਝੂਆਂ ਭਰੀਆਂ ਆਵਾਜ਼ ’ਚ ਦੱਸਿਆ ਕਿ ਉਸਦੇ ਵਿਆਹ ਲਈ ਰੱਖੇ ਸਾਰੇ ਗਹਿਣੇ ਚੋਰੀ ਹੋ ਗਏ ਹਨ। ਉਧਰ ਵੇਲੋਰ ਜ਼ਿਲ੍ਹਾ ਪੁਲਿਸ ਨੇ ਦੱਸਿਆ ਕਿ ਕਲਾਵਤੀ ਦੇ ਪਿਤਾ ਕੁਮਾਰਸਾਮੀ ਨੇ ਬੀਤੀ 24 ਜੂਨ ਨੂੰ ਪੁਲਿਸ ਕੋਲ ਘਰ ਚੋਰੀ ਚੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਸ਼ਿਕਾਇਤ ’ਚ ਦਰਜ ਕਰਵਾਇਆ ਸੀ ਕਿ ਘਰ ’ਚ ਵਿਆਹ ਲਈ ਰੱਖੇ ਸੋਨੇ ਦੇ ਗਹਿਣੇ ਅਤੇ 50 ਹਜ਼ਾਰ ਰੁਪਏ ਅਤੇ ਇਕ ਰੇਸ਼ਮੀ ਸਾੜ੍ਹੀ ਚੋਰੀ ਹੋ ਗਏ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।