
ਨਵੀ ਮੁੰਬਈ ਦੀ ਇਕ ਅਦਾਲਤ ਦੇ ਚੈਂਬਰ ਵਿਚ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਇਕ ਸੱਪ ਨੇ ਜੱਜ ਨੂੰ ਹੀ ਕੱਟ ਲਿਆ। ਜਿਸ ਸੱਪ ਨੇ ਜੱਜ ਨੂੰ ਡਸਿਆ ਉਹ ਜ਼ਹਰੀਲਾ ਨਹੀਂ ਸੀ।...
ਨਵੀ ਮੁੰਬਈ - ਨਵੀ ਮੁੰਬਈ ਦੀ ਇਕ ਅਦਾਲਤ ਦੇ ਚੈਂਬਰ ਵਿਚ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਇਕ ਸੱਪ ਨੇ ਜੱਜ ਨੂੰ ਹੀ ਕੱਟ ਲਿਆ। ਜਿਸ ਸੱਪ ਨੇ ਜੱਜ ਨੂੰ ਡਸਿਆ ਉਹ ਜ਼ਹਰੀਲਾ ਨਹੀਂ ਸੀ। ਇਸ ਦੌਰਾਨ ਕੋਰਟ ਵਿਚ ਹਫੜਾ ਦਫ਼ੜੀ ਦਾ ਆਲਮ ਰਿਹਾ। ਭੱਜ -ਦੌੜ ਵਿਚ ਜੱਜ ਨੂੰ ਹਸਪਤਾਲ ਵਿਚ ਐਡਮਿਟ ਕਰਾਇਆ ਗਿਆ ਅਤੇ ਸੱਪ ਨੂੰ ਫੜ ਕੇ ਦੂਜੀ ਜਗ੍ਹਾ ਛੱਡਿਆ ਗਿਆ।
ਮੰਗਲਵਾਰ ਸਵੇਰੇ ਪਨਵੇਲ ਕੋਰਟ ਵਿਚ ਜੂਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ (ਜੇਐਮਐਫਸੀ) ਨੂੰ ਇਕ ਰੈਟ ਸਨੇਕ ਪ੍ਰਜਾਤੀ ਦੇ ਸੱਪ ਨੇ ਡਸ ਲਿਆ। ਇਸ ਨੂੰ ਆਮ ਤੌਰ ਉੱਤੇ ਧਾਮਨ ਸੱਪ ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਇਹ ਘਟਨਾ ਉਸ ਸਮੇਂ ਹੋਈ ਜਦੋਂ ਓਲਡ ਪਨਵੇਲ ਦੇ ਬਾਂਦਰ ਰੋਡ ਦੀ ਕੋਰਟ ਵਿਚ ਜੱਜ ਆਪਣੇ ਚੈਂਬਰ ਵਿਚ ਬੈਠੇ ਹੋਏ ਸਨ।
JMFC
ਜੱਜ ਦੇ ਸੱਜੇ ਹੱਥ 'ਤੇ ਸੱਪ ਨੇ ਡਸਿਆ - ਪਨਵੇਲ ਵਾਰ ਅਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਮਨੋਜ ਭੁਜਬਲ ਦਾ ਕਹਿਣਾ ਹੈ ਕਿ ਸਵੇਰੇ 11:30 ਵਜੇ ਇਕ ਬਿਨਾਂ ਜਹਿਰ ਵਾਲੇ ਸੱਪ ਨੇ ਜੇਐਮਐਫਸੀ ਸੀਪੀ ਕਾਸ਼ਿਦ ਦੇ ਸੱਜੇ ਹੱਥ ਨੂੰ ਡਸ ਲਿਆ। ਉਨ੍ਹਾਂ ਨੂੰ ਪਨਵੇਲ ਦੇ ਸਬ ਡਵੀਜ਼ਨਲ ਹਸਪਤਾਲ ਵਿਚ ਇਲਾਜ ਲਈ ਲਿਆਇਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਓਲਡ ਪਨਵੇਲ ਦੇ ਗਾਂਧੀ ਹਸਪਤਾਲ ਭੇਜ ਦਿੱਤਾ ਗਿਆ। ਸ਼ਾਮ ਨੂੰ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਇਸ ਘਟਨਾ ਤੋਂ ਬਾਅਦ ਇਕ ਸੱਪ ਫੜਨ ਵਾਲੇ ਨੂੰ ਕੋਰਟ ਚੈਂਬਰ ਵਿਚ ਬੁਲਾਇਆ ਗਿਆ। ਉਸ ਨੇ ਧਾਮਨ ਸੱਪ ਨੂੰ ਫੜਨ ਤੋਂ ਬਾਅਦ ਉਸ ਦੇ ਕੁਦਰਤੀ ਘਰ ਸਥਾਨ ਉੱਤੇ ਛੱਡ ਦਿੱਤਾ। ਪਨਵੇਲ ਸਬ - ਡਿਵੀਜ਼ਨਲ ਹਸਪਤਾਲ ਦੇ ਮੈਡੀਕਲ ਸੁਪਰਿਨਟੇਨਡੇਂਟ ਡਾ. ਨਾਗਪਾਲ ਯੇਂਪਲੇ ਦਾ ਕਹਿਣਾ ਹੈ ਕਿ ਜੱਜ ਇੱਥੇ ਇਲਾਜ ਕਰਾਉਣ ਲਈ ਆਏ ਸਨ ਪਰ ਬਾਅਦ ਵਿਚ ਉਹ ਕਿਸੇ ਦੂੱਜੇ ਹਸਪਤਾਲ ਚਲੇ ਗਏ।
ਕੋਰਟ ਨੰਬਰ 2 ਦੀ ਘਟਨਾ - ਜੱਜ ਨੂੰ ਮਿਲਣ ਵਾਲੇ ਪਨਵੇਲ ਦੇ ਸੀਨੀਅਰ ਇੰਸਪੈਕਟਰ ਵਿਨੋਦ ਚਵਹਾਣ ਦਾ ਕਹਿਣਾ ਹੈ ਕਿ ਇਸ ਸਬੰਧ ਵਿਚ ਕੋਈ ਸ਼ਿਕਾਇਤ ਨਹੀਂ ਦਰਜ ਕਰਾਈ ਗਈ ਸੀ ਪਰ ਜਦੋਂ ਮੈਨੂੰ ਪਤਾ ਲਗਿਆ ਕਿ ਜੱਜ ਨੂੰ ਸੱਪ ਨੇ ਕੱਟਿਆ ਹੈ ਤਾਂ ਮੈਂ ਗੈਰ-ਰਸਮੀ ਰੂਪ ਨਾਲ ਉਨ੍ਹਾਂ ਦਾ ਹਾਲ ਜਾਣਨ ਲਈ ਪਹੁੰਚ ਗਿਆ।
ਐਡਵੋਕੇਟ ਆਰਕੇ ਪਾਟਿਲ ਨੇ ਸਨੇਕ ਕੈਚਰ (ਸੱਪ ਫੜਨ ਵਾਲੇ) ਅਤੇ ਐਡਵੋਕੇਟ ਦੀਪਕ ਠਾਕੁਰ ਤੋਂ ਸੱਪ ਨੂੰ ਫੜਨ ਲਈ ਮਦਦ ਮੰਗੀ ਸੀ। ਇਹ ਘਟਨਾ ਕੋਰਟ ਨੰਬਰ 2 ਦੀ ਦੱਸੀ ਜਾ ਰਹੀ ਹੈ। ਕੋਰਟ ਦੀ ਇਮਾਰਤ ਕਾਫ਼ੀ ਪੁਰਾਣੀ ਹੈ ਅਤੇ ਹਾਲ ਹੀ ਵਿਚ ਅਦਾਲਤ ਦੇ ਇਕ ਸੈਕਸ਼ਨ ਨੂੰ ਅਸ਼ੋਕ ਬਾਗ ਸਥਿਤ ਨਵੀਂ ਬਿਲਡਿੰਗ ਵਿਚ ਤਬਦੀਲੀ ਕੀਤੀ ਗਈ ਹੈ। ਕੋਰਟ ਦੇ ਪਿਛਲੇ ਹਿੱਸੇ ਵਿਚ ਖੁੱਲੀ ਜਗ੍ਹਾ ਹੈ।