
ਸੁਪਰੀਮ ਕੋਰਟ ਦਾ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ
ਨਵੀਂ ਦਿੱਲੀ : ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੂੰ ਉਸ ਵਕਤ ਵੱਡਾ ਝਟਕਾ ਲੱਗਾ ਜਦ ਸੁਪਰੀਮ ਕੋਰਟ ਨੇ ਆਈਐਨਐਕਸ ਮੀਡੀਆ ਕਾਲਾ ਧਨ ਮਾਮਲੇ ਵਿਚ ਉਸ ਨੂੰ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰਦਿਆਂ ਹਾਈ ਕੋਰਟ ਦੇ ਫ਼ੈਸਲੇ ਵਿਰੁਧ ਉਸ ਦੀ ਅਪੀਲ ਰੱਦ ਕਰ ਦਿਤੀ। ਇਹ ਮਾਮਲਾ ਈਡੀ ਨੇ ਦਰਜ ਕੀਤਾ ਸੀ।
INX Media case: CBI court sends Chidambaram to Tihar jail
ਜੱਜ ਆਰ ਭਾਨੂਮਤੀ ਅਤੇ ਜੱਜਏ ਐਸ ਬੋਪੰਨਾ ਦੀ ਅਦਾਲਤ ਨੇ ਕਿਹਾ ਕਿ ਇਹ ਚਿਦੰਬਰਮ ਨੂੰ ਰਾਹਤ ਦੇਣ ਲਈ ਢੁਕਵਾਂ ਮਾਮਲਾ ਨਹੀਂ ਹੈ। ਬੈਂਚ ਨੇ ਕਿਹਾ ਕਿ ਆਰਥਕ ਅਪਰਾਧ ਵਖਰੀ ਤਰ੍ਹਾਂ ਦੇ ਹੁੰਦੇ ਹਨ ਕਿਉਂਕਿ ਇਹ ਸਮਾਜ ਦੇ ਆਰਥਕ ਤਾਣੇ-ਬਾਣੇ ਨੂੰ ਪ੍ਰਭਾਵਤ ਕਰਦੇ ਹਨ ਅਤੇ ਅਜਿਹੇ ਮਾਮਲਿਆਂ ਵਿਚ ਅਗਾਊਂ ਜ਼ਮਾਨਤ ਦੇਣ ਦੇ ਅਧਿਕਾਰ ਦੀ ਵਰਤੋਂ ਬਹੁਤ ਸੰਜਮ ਨਾਲ ਕਰਨੀ ਪੈਂਦੀ ਹੈ। ਬੈਂਚ ਨੇ ਈਡੀ ਦੁਆਰਾ ਕਾਲੇ ਧਨ ਦੇ ਮਾਮਲੇ ਵਿਚ ਅਗਾਊਂ ਜ਼ਮਾਨਤ ਦੀ ਪਟੀਸ਼ਨ ਰੱਦ ਕਰਦਿਆਂ ਹਾਈ ਕੋਰਟ ਦੇ 20 ਅਗੱਸਤ ਦੇ ਫ਼ੈਸਲੇ ਵਿਰੁਧ ਚਿਦੰਬਰਮ ਦੀ ਅਪੀਲ ਰੱਦ ਕਰਦਿਆਂ ਕਿਹਾ ਕਿ ਇਸ ਵਿਚ ਦਖ਼ਲ ਦੇਣ ਦੀ ਕੋਈ ਵਜ੍ਹਾ ਨਜ਼ਰ ਨਹੀਂ ਆਉਂਦੀ।
INX Media case: CBI court sends Chidambaram to Tihar jail
ਇਸੇ ਦੌਰਾਨ ਸਾਬਕਾ ਵਿੱਤ ਮੰਤਰੀ ਦੀ ਸੀਬੀਆਈ ਹਿਰਾਸਤ ਦਾ ਸਮਾਂ ਅੱਜ ਖ਼ਤਮ ਹੋ ਗਿਆ ਅਤੇ ਹੇਠਲੀ ਅਦਾਲਤ ਨੇ ਉਨ੍ਹਾਂ ਨੂੰ 15 ਦਿਨਾਂ ਲਈ ਨਿਆਇਕ ਹਿਰਾਸਤ ਵਿਚ ਤਿਹਾੜ ਜੇਲ ਭੇਜ ਦਿਤਾ। ਦਿੱਲੀ ਦੀ ਅਦਾਲਤ ਦੇ ਵਿਸ਼ੇਸ਼ ਜੱਜ ਅਜੇ ਕੁਮਾਰ ਗੌੜ ਨੇ ਚਿਦੰਬਰਮ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ 19 ਸਤੰਬਰ ਤਕ ਜੇਲ ਭੇਜ ਦਿਤਾ। ਅਦਾਲਤ ਨੇ ਉਸ ਨੂੰ ਜੇਲ ਵਿਚ ਅਪਣੀ ਦਵਾਈ ਲਿਜਾਣ ਦੀ ਆਗਿਆ ਦੇ ਦਿਤੀ। ਉਨ੍ਹਾਂ ਦੀ ਜ਼ੈਡ ਸੁਰੱਖਿਆ ਦਾ ਖ਼ਿਆਲ ਰਖਦਿਆਂ ਅਦਾਲਤ ਨੇ ਨਿਰਦੇਸ਼ ਦਿਤਾ ਕਿ ਚਿਦੰਬਰਮ ਨੂੰ ਜੇਲ ਵਿਚ ਵਖਰੀ ਕੋਠੜੀ ਵਿਚ ਰਖਿਆ ਜਾਵੇ। ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਭਰੋਸਾ ਦਿਤਾ ਕਿ ਜੇਲ ਵਿਚ ਚਿਦੰਬਰਮ ਨੂੰ ਲੋੜੀਂਦੀ ਸੁਰੱਖਿਆ ਦਿਤੀ ਜਾਵੇਗੀ। ਕਾਲਾ ਧਨ ਮਾਮਲੇ ਵਿਚ ਆਤਮਸਮਰਪਣ ਕਰਨ ਦੀ ਚਿਦੰਬਰਮ ਦੀ ਪਟੀਸ਼ਨ ਦੇ ਸਬੰਧ ਵਿਚ ਅਦਾਲਤ ਨੇ ਈਡੀ ਨੂੰ ਨੋਟਿਸ ਜਾਰੀ ਕੀਤਾ।
INX Media case: CBI court sends Chidambaram to Tihar jail
73 ਸਾਲਾ ਚਿਦੰਬਰਮ ਦੀ ਦੋ ਦਿਨਾਂ ਦੀ ਸੀਬੀਆਈ ਹਿਰਾਸਤ ਖ਼ਤਮ ਹੋਣ ਮਗਰੋਂ ਵੀਰਵਾਰ ਨੂੰ ਉਨ੍ਹਾਂ ਨੂੰ ਦਿੱਲੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਚਿਦੰਬਰਮ ਨੂੰ 21 ਅਗੱਸਤ ਦੀ ਰਾਤ ਨੂੰ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਪੰਜ ਪੜਾਵਾਂ ਵਿਚ 15 ਦਿਨਾਂ ਦੀ ਉਨ੍ਹਾਂ ਦੀ ਸੀਬੀਆਈ ਹਿਰਾਸਤ ਅੱਜ ਖ਼ਤਮ ਹੋਈ।