ਇੰਦਰਾਣੀ ਮੁਖ਼ਰਜੀ ਨੇ ਚਿਦੰਬਰਮ ਦੀ ਗ੍ਰਿਫ਼ਤਾਰੀ ਨੂੰ ਦੱਸਿਆ ‘ਗੁੱਡ ਨਿਊਜ਼’
Published : Aug 30, 2019, 10:25 am IST
Updated : Aug 30, 2019, 10:25 am IST
SHARE ARTICLE
Indrani Mukerjea says P Chidambaram’s arrest is good news
Indrani Mukerjea says P Chidambaram’s arrest is good news

ਜਾਣੋ ਕੀ ਐ ਰਾਜ?

ਨਵੀਂ ਦਿੱਲੀ: ਅਪਣੀ ਬੇਟੀ ਦੀ ਹੱਤਿਆ ਦੇ ਦੋਸ਼ ਤਹਿਤ ਜੇਲ੍ਹ ਵਿਚ ਬੰਦ ਆਈਐਨਐਕਸ ਮੀਡੀਆ ਗਰੁੱਪ ਦੀ ਸਾਬਕਾ ਪ੍ਰਮੋਟਰ ਇੰਦਰਾਣੀ ਮੁਖ਼ਰਜੀ ਨੇ ਖ਼ੁਸ਼ੀ ਜਤਾਉਂਦੇ ਹੋਏ ਸਾਬਕਾ ਵਿੱਤ ਮੰਤਰੀ ਪੀ ਚਿੰਦਬਰਮ ਦੀ ਗਿ੍ਰਫ਼ਤਾਰੀ ਨੂੰ ‘ਚੰਗੀ ਖ਼ਬਰ’ ਦੱਸਿਆ ਹੈ। ਆਈਐਨਐਕਸ ਮੀਡੀਆ ਮਾਮਲੇ ਵਿਚ ਸੀਬੀਆਈ ਨੇ ਸਾਬਕਾ ਵਿੱਤ ਮੰਤਰੀ ਚਿਦੰਬਰਮ ਨੂੰ ਪਿਛਲੇ ਦਿਨੀਂ ਗਿ੍ਰਫ਼ਤਾਰ ਕੀਤਾ ਸੀ, ਉਹ ਅਜੇ ਵੀ ਸੀਬੀਆਈ ਦੀ ਕਸਟੱਡੀ ਵਿਚ ਹਨ। ਆਓ ਜਾਣਦੇ ਹਾਂ ਕਿ ਚਿਦੰਬਰਮ ਦੀ ਗਿ੍ਰਫ਼ਤਾਰੀ ਮਗਰੋਂ ਆਖ਼ਰ ਕੀ ਹੈ ਕਿ ਇੰਦਰਾਣੀ ਮੁਖ਼ਰਜੀ ਦਾ ਖ਼ੁਸ਼ੀ ਦਾ ਰਾਜ।

P ChitamabramP Chitamabram

ਦਰਅਸਲ ਸੀਬੀਆਈ ਨੇ 15 ਮਈ 2007 ਨੂੰ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ’ਤੇ ਇਕ ਐਫਆਈਆਰ ਦਾਇਰ ਕੀਤੀ ਸੀ, ਜਿਸ ਵਿਚ ਦੋਸ਼ ਲਗਾਇਆ ਗਿਆ ਸੀ ਕਿ ਚਿਦੰਬਰਮ ਨੇ ਅਪਣੇ ਕਾਰਜਕਾਲ ਦੌਰਾਨ ਆਈਐਨਐਕਸ ਮੀਡੀਆ ਸਮੂਹ ਨੂੰ ਵਿਦੇਸ਼ ਤੋਂ 305 ਕਰੋੜ ਦਾ ਨਿਵੇਸ਼ ਹਾਸਲ ਕਰਨ ਲਈ ਵਿਦੇਸ਼ੀ ਫੌਰਨ ਇਨਵੈਸਟਮੈਂਟ ਪ੍ਰਮੋਸ਼ਨ ਬੋਰਡ ਦੀ ਮਨਜ਼ੂਰੀ ਦੇਣ ਵਿਚ ਬੇਨਿਯਮੀਆਂ ਕੀਤੀਆਂ ਗਈਆਂ।

Sheena Bora Sheena Bora

ਇਸ ਤੋਂ ਬਾਅਦ ਈਡੀ ਨੇ ਵੀ ਚਿਦੰਬਰਮ ਵਿਰੁੱਧ ਮਨੀ ਲਾਂਡਿੰ੍ਰਗ ਦਾ ਮਾਮਲਾ ਦਰਜ ਕਰ ਲਿਆ ਸੀ ਅਤੇ ਇੰਦਰਾਣੀ ਮੁਖ਼ਰਜੀ ਇਸ ਮਾਮਲੇ ਵਿਚ ਸਰਕਾਰੀ ਗਵਾਹ ਬਣ ਗਈ ਸੀ, ਜਿਸ ਨੇ ਅਪਣੇ ਬਿਆਨ ਵਿਚ ਚਿਦੰਬਰਮ ਅਤੇ ਉਸ ਦੇ ਬੇਟੇ ਕਾਰਤੀ ਚਿਦੰਬਰਮ ਦਾ ਨਾਂਅ ਲਿਆ ਸੀ।  ਇੰਦਰਾਣੀ ਵੱਲੋਂ ਦਿੱਤੇ ਬਿਆਨ ਦੇ ਆਧਾਰ ’ਤੇ ਹੀ ਕਾਰਤੀ ਚਿਦੰਬਰਮ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ।

Enforcement DirectorateEnforcement Directorate

ਚਿਦੰਬਰਮ ਦੀ ਗਿ੍ਰਫ਼ਤਾਰੀ ’ਤੇ ਇੰਦਰਾਣੀ ਮੁਖ਼ਰਜੀ ਦੀ ਖ਼ੁਸ਼ੀ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪੇਸ਼ੀ ’ਤੇ ਅਕਸਰ ਚਿੱਟੇ ਵਾਲਾਂ ਵਿਚ ਨਜ਼ਰ ਆਉਣ ਵਾਲੀ ਇੰਦਰਾਣੀ ਮੁਖ਼ਰਜੀ ਦੇ ਇਸ ਵਾਰ ਵਾਲ ਕਾਲੇ ਕੀਤੇ ਹੋਏ ਸਨ। ਇੰਦਰਾਣੀ ਨੇ ਕਾਂਗਰਸ ਦੇ ਇੰਨੇ ਵੱਡੇ ਦਿੱਗਜ਼ ਵਿਰੁੱਧ ਗਵਾਹੀ ਦਿੱਤੀ ਹੈ। ਆਖ਼ਰ ਉਸ ਦਾ ਫ਼ਾਇਦਾ ਤਾਂ ਉਸ ਨੂੰ ਮਿਲਣਾ ਹੀ ਸੀ, ਚਿਦੰਬਰਮ ਕਾਂਗਰਸ ਦੇ ਵੱਡੇ ਦਿੱਗਜ਼ਾਂ ਵਿਚ ਸ਼ੁਮਾਰ ਹਨ ਪਰ ਇੰਦਰਾਣੀ ਦੀ ਗਵਾਹੀ ਨੇ  ਚਿਦੰਬਰਮ ਅਤੇ ਚਿਦੰਬਰਮ ਦੇ ਬੇਟੇ ਨੂੰ ਲੰਬੇ ਚੱਕਰ ਵਿਚ ਪਾ ਦਿੱਤਾ ਹੈ। ਸ਼ਾਇਦ ਇੰਦਰਾਣੀ ਮੁਖ਼ਰਜੀ ਨੂੰ ਚਿਦੰਬਰਮ ਨੂੰ ਗਿ੍ਰਫ਼ਤਾਰੀ ਪਿੱਛੇ ਆਪਣੀ ਆਜ਼ਾਦੀ ਨਜ਼ਰ ਆ ਰਹੀ ਹੈ।

Peter mukharji Peter mukharjiਇੰਦਰਾਣੀ ਮੁਖ਼ਰਜੀ ਦੇ ਨਾਲ-ਨਾਲ ਉਸ ਦੇ ਪਤੀ ਪੀਟਰ ਮੁਖ਼ਰਜੀ ਵੀ ਸ਼ੀਨਾ ਬੋਰਾ ਦੀ ਹੱਤਿਆ ਦੀ ਮਾਮਲੇ ਵਿਚ ਜੇਲ੍ਹ ਵਿਚ ਬੰਦ ਹਨ। ਚਿਦੰਬਰਮ ਦੀ ਗਿ੍ਰਫ਼ਤਾਰੀ ਨੂੰ ‘ਗੁੱਡ ਨਿਊਜ਼’ ਦੱਸਣ ਵਾਲੀ ਇੰਦਰਾਣੀ ਮੁਖ਼ਰਜੀ ਦੀ ਖ਼ੁਸ਼ੀ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮੋਦੀ ਸਰਕਾਰ ਜਲਦ ਉਨ੍ਹਾਂ ਨੂੰ ਵੀ ਜੇਲ੍ਹ ਦੀਆਂ ਸਲਾਖਾਂ ਤੋਂ ਆਜ਼ਾਦ ਕਰਨ ਦੀ ‘ਗੁੱਡ ਨਿਊਜ਼’ ਦੇ ਸਕਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement