
ਵੀਡੀਓ ਸੋਸ਼ਲ ਮੀਡੀਆ ’ਤੇ ਹੋਇਆ ਵਾਇਰਲ
ਕਰਨਾਟਕ- ਕਰਨਾਟਕ ਵਿਚ ਇਕ ਪਾਸੇ ਜਿੱਥੇ ਕਾਂਗਰਸ ਦੇ ਸੰਕਟ ਮੋਚਕ ਨੇਤਾ ਡੀਕੇ ਸ਼ਿਵ ਕੁਮਾਰ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਬਵਾਲ ਮਚਿਆ ਹੋਇਆ ਹੈ। ਉਸੇ ਦੇ ਵਿਚਕਾਰ ਸੂਬੇ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਸਿਧਰਮਈਆ ਦਾ ਇਕ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿਚ ਅਪਣੇ ਹੀ ਇਕ ਸਾਥੀ ਨੂੰ ਸ਼ਰ੍ਹੇਆਮ ਥੱਪੜ ਮਾਰਦੇ ਹੋਏ ਨਜ਼ਰ ਆ ਰਹੇ ਹਨ। ਇੰਨਾ ਹੀ ਨਹੀਂ ਇਸ ਮਗਰੋਂ ਉਨ੍ਹਾਂ ਨੇ ਉਸ ਨੂੰ ਧੱਕਾ ਵੀ ਦਿੱਤਾ। ਜਾਣਕਾਰੀ ਮੁਤਾਬਕ ਇਹ ਘਟਨਾ ਮੈਸੂਰ ਏਅਰਪੋਰਟ ਦੀ ਹੈ। ਜਿੱਥੇ ਇਕ ਪ੍ਰੈੱਸ ਕਾਨਫਰੰਸ ਤੋਂ ਬਾਅਦ ਸਿਧਰਮਈਆ ਦੀ ਇਹ ਹਰਕਤ ਸਾਹਮਣੇ ਆਈ।
National Congress leader siddaramaiah slaps a man in front of media video viral
ਸਿਧਰਮਈਆ ਵੱਲੋਂ ਕੀਤੀ ਹਰਕਤ ਦਾ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਉਨ੍ਹਾਂ ’ਤੇ ਜਮ ਕੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ। ਉਂਝ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਜਦੋਂ ਸਿਧਰਮਈਆ ਨੇ ਅਜਿਹੀ ਹਰਕਤ ਕੀਤੀ ਹੋੋਵੇ। ਇਸ ਤੋਂ ਪਹਿਲਾਂ ਵੀ ਉਹ ਅਜਿਹੀਆਂ ਹਰਕਤਾਂ ਦੀ ਵਜ੍ਹਾ ਨਾਲ ਚਰਚਾ ਵਿਚ ਰਹਿ ਚੁੱਕੇ ਹਨ।
ਪਿਛਲੇ ਸਾਲ ਉਨ੍ਹਾਂ ਨੇ ਸੂਬਾਈ ਵਿਧਾਨ ਸਭਾ ਚੋਣਾਂ ਦੌਰਾਨ ਇਕ ਔਰਤ ਦਾ ਦੁਪੱਟਾ ਖਿੱਚ ਲਿਆ ਸੀ ਜੋ ਸਿਧਰਮਈਆ ਕੋਲ ਅਪਣੀ ਸਮੱਸਿਆ ਲੈ ਕੇ ਆਈ ਸੀ। ਇਸ ਤੋਂ ਬਾਅਦ ਵਿਵਾਦ ਕਾਫ਼ੀ ਜ਼ਿਆਦਾ ਵਧ ਗਿਆ ਸੀ ਅਤੇ ਬਾਅਦ ਵਿਚ ਸਿਧਰਮਈਆ ਨੇ ਔਰਤ ਨੂੰ ਅਪਣੀ ਭੈਣ ਵਰਗੀ ਦੱਸਦੇ ਹੋਏ ਸਫ਼ਾਈ ਦਿੱਤੀ। ਹੁਣ ਜਦੋਂ ਸਿਧਰਮਈਆ ਦੀ ਅਪਣੇ ਸਾਥੀ ਨੂੰ ਥੱਪੜ ਮਾਰੇ ਜਾਣ ਦੀ ਵੀਡੀਓ ਸਾਹਮਣੇ ਆਈ ਹੈ
National Congress leader Siddaramaiah slaps a man in front of media video viral
ਤਾਂ ਲੋਕਾਂ ਵੱਲੋਂ ਕਾਂਗਰਸ ’ਤੇ ਜਮ ਕੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ। ਜਿੱਥੇ ਕੁੱਝ ਲੋਕਾਂ ਨੇ ਇਸ ਨੂੰ ਸੱਤਾ ਜਾਣ ਦੀ ਬੌਖ਼ਲਾਹਟ ਕਰਾਰ ਦਿੱਤਾ। ਉਥੇ ਹੀ ਕੁੱਝ ਨੇ ਇਸ ਨੂੰ ਕਾਂਗਰਸ ਦੇ ਕਲਚਰ ਦਾ ਹਿੱਸਾ ਦੱਸਿਆ ਹੈ। ਫਿਲਹਾਲ ਇਸ ਮਾਮਲੇ ਨੂੰ ਲੈ ਕੇ ਸਿਧਰਮਈਆ ਵੱਲੋਂ ਹਾਲੇ ਤਕ ਕੋਈ ਸਫ਼ਾਈ ਪੇਸ਼ ਨਹੀਂ ਕੀਤੀ ਗਈ। ਦੇਖਣਾ ਹੋਵੇਗਾ ਕਿ ਉਹ ਇਸ ਮਾਮਲੇ ਨੂੰ ਲੈ ਕੇ ਕੀ ਪ੍ਰਤੀਕਿਰਿਆ ਦਿੰਦੇ ਹਨ।