ਭਾਰਤ 'ਚ ਸਿਰਫ਼ 13 ਦਿਨਾਂ 'ਚ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ 30 ਲੱਖ ਤੋਂ 40 ਲੱਖ ਦੇ ਪਾਰ ਪੁੱਜੀ
Published : Sep 5, 2020, 9:43 pm IST
Updated : Sep 5, 2020, 9:43 pm IST
SHARE ARTICLE
Covid-19
Covid-19

ਇਕ ਦਿਨ 'ਚ ਆਏ 86,432 ਨਵੇਂ ਪਾਜ਼ੇਟਿਵ ਮਾਮਲੇ ਆਏ

ਨਵੀਂ ਦਿੱਲੀ : ਭਾਰਤ 'ਚ ਸਿਰਫ਼ 13 ਦਿਨ ਦੇ ਅੰਦਰ ਹੀ ਕੋਵਿਡ 19 ਦੇ ਮਰੀਜ਼ਾਂ ਦੀ ਗਿਣਤੀ 30 ਲੱਖ ਤੋਂ ਵੱਧ ਕੇ 40 ਲੱਖ ਦੇ ਪਾਰ ਪਹੁੰਚ ਗਈ, ਜਿਨ੍ਹਾਂ 'ਚ ਸਨਿਚਰਵਾਰ ਨੂੰ ਸਾਹਮਣੇ ਆਏ 86,432 ਨਵੇਂ ਮਾਮਲੇ ਵੀ ਸ਼ਾਮਲ ਹਨ।

Corona virusCorona virus

ਕੇਂਦਰੀ ਸਿਹਤ ਮੰਤਰਾਲੇ ਮੁਤਾਬਕ, ਸਨਿਚਰਵਾਰ ਤਕ 31,07,223 ਮਰੀਜ਼ ਠੀਕ ਹੋਏ ਹਨ, ਜਿਸ ਦੇ ਨਾਲ ਕੋਵਿਡ 19 ਮਰੀਜ਼ਾਂ ਦੇ ਠੀਕ ਹੋਣ ਦੀ ਦਰ ਵੱਧ ਕੇ 77.23 ਫ਼ੀ ਸਦੀ ਹੋ ਗਈ ਹੈ।

Coronavirus Coronavirus

ਕੇਂਦਰੀ ਸਿਹਤ ਮੰਤਰਾਲੇ ਵਲੋਂ ਸਨਿਚਰਵਾਰ ਸਵੇਰੇ ਜਾਰੀ ਕੀਤੇ ਅੰਕੜਿਆਂ ਮੁਤਾਬਕ ਦੇਸ਼ 'ਚ ਕੁਲ ਕੋਵਿਡ 19 ਮਰੀਜ਼ਾਂ ਦੀ ਗਿਣਤੀ ਵੱਧ ਕੇ 40,23,179 ਹੋ ਗਈ ਹੈ। ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ 'ਚ 1,089 ਮਰੀਜ਼ਾਂ ਦੀ ਮੌਤ ਹੋਈ ਹੈ, ਜਿਨ੍ਹਾਂ ਨੂੰ ਮਿਲਾ ਕੇ ਹੁਣ ਤਕ ਦੇਸ਼ 'ਚ ਕੁਲ 69,561 ਪੀੜਤਾਂ ਦੀ ਮੌਤ ਹੋ ਚੁੱਕੀ ਹੈ।

Corona TestCorona Test

ਅੰਕੜਿਆਂ ਮੁਤਾਬਕ, ਭਾਰਤ 'ਚ ਕੋਵਿਡ 19 ਮਰੀਜ਼ਾਂ ਦੀ ਗਿਣਤੀ 10 ਲੱਖ ਤੋਂ 20 ਲੱਖ ਤਕ ਪਹੁੰਚਣ ਲਈ 21 ਦਿਨਾਂ ਦਾ ਸਮੇਂ ਲਗਿਆ ਸੀ ਜਦੋਂ ਕਿ 20 ਤੋਂ 30 ਲੱਖ ਮਰੀਜ਼ ਹੋਣ 'ਚ 16 ਹੋਰ ਦਿਨ ਲੱਗੇ। ਹਾਲਾਂਕਿ, ਪੀੜਤਾਂ ਦੀ ਗਿਣਤੀ 30 ਲੱਖ ਤੋਂ 40 ਲੱਖ ਤਕ ਪਹੁੰਚਣ 'ਚ ਸਿਰਫ਼ 13 ਦਿਨਾਂ ਦਾ ਸਮੇਂ ਲੱਗਾ ਹੈ।

Corona virusCorona virus

ਅੰਕੜਿਆਂ ਮੁਤਾਬਕ ਕੋਵਿਡ 19 ਨਾਲ ਮਰਨ ਵਾਲਿਆਂ ਦੀ ਦਰ 'ਚ ਹੋਰ ਗਿਰਾਵਟ ਆਈ ਹੈ ਅਤੇ ਹੁਦ ਇਹ 1.73 ਫ਼ੀ ਸਦੀ ਰਹਿ ਗਈ ਹੈ। ਇਸ ਸਮੇਂ ਦੇਸ਼ 'ਚ ਕੋਵਿਡ 19 ਦੇ 8,46,395 ਮਰੀਜ਼ ਇਲਾਜਅਧੀਨ ਹਨ ਜੋ ਕੁਲ ਮੀਰਜ਼ਾਂ ਦਾ 21.04 ਫ਼ੀ ਸਦੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement