
ਕੋਵਿਡ 19 ਤੋਂ 51 ਫ਼ੀ ਸਦੀ ਮੌਤਾਂ 60 ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਦੀਆਂ ਹੋਈਆਂ
ਨਵੀਂ ਦਿੱਲੀ, 2 ਸਤੰਬਰ : ਕੇਂਦਰੀ ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ 'ਚ ਸਾਹਮਦੇ ਆਏ ਕੋਵਿਡ -19 ਦੇ 54 ਫ਼ੀ ਸਦੀ ਮਾਮਲੇ 18 ਤੋਂ 44 ਸਾਲ ਦੀ ਉਮਰ ਦੇ ਲੋਕਾਂ ਨਾਲ ਸਬੰਧਤ ਹਨ, ਜਦੋਂ ਕਿ ਇਸ ਬਿਮਾਰੀ ਕਾਰਨ ਹੋਈਆਂ 51 ਫ਼ੀ ਸਦੀ ਮੌਤਾਂ ਉਨ੍ਹਾਂ ਲੋਕਾਂ ਦੀਆਂ ਹੋਈਆਂ ਹਨ ਜਿਨ੍ਹਾਂ ਦੀ ਉਮਰ 60 ਜਾਂ ਇਸ ਤੋਂ ਵੱਧ ਸੀ। ਕੋਵਿਡ -19 ਦੇ ਮਾਮਲਿਆਂ ਦਾ ਮੁਲਾਂਕਣ ਪੇਸ਼ ਕਰਦੇ ਸਮੇਂ ਉਮਰ ਅਤੇ ਇਸ ਕਾਰਨ ਹੋਈਆਂ ਮੌਤਾਂ ਦੇ ਅਧਾਰ 'ਤੇ ਮੰਤਰਾਲੇ ਨੇ ਇਹ ਵੀ ਕਿਹਾ ਕਿ 36 ਫ਼ੀ ਸਦ ਮੌਤਾਂ 45 ਤੋਂ 60 ਸਾਲ ਦੀ ਉਮਰ ਵਰਗ 'ਚ, 11 ਫ਼ੀ ਸਦੀ ਮੌਤਾਂ 26-44 ਸਾਲ ਦੀ ਉਮਰ ਸਮੂਹ 'ਚ ਅਤੇ ਇਕ ਫ਼ੀ ਸਦ ਮੌਤ 18-25 ਉਮਰ ਵਰਗ 'ਚ ਅਤੇ 17 ਸਾਲ ਤੋਂ ਘੱਟ ਦੀ ਉਮਰਰ ਵਾਲਿਆਂ ਦੀ ਹੋਈ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ 25 ਅਗੱਸਤ ਨੂੰ ਇਕ ਪ੍ਰੈਸ ਕਾਨਫਰੰਸ ਦੌਰਾਨ ਇਹੋ ਅੰਕੜੇ ਪੇਸ਼ ਕੀਤੇ। ਉਸਨੇ ਇਹ ਵੀ ਕਿਹਾ ਸੀ ਕਿ ਕੋਵਿਡ-19 ਤੋਂ 69 ਫ਼ੀ ਸਦੀ ਮੌਤਾਂ ਪੁਰਸ਼ਾਂ ਦੀਆਂ ਹੋਈਆਂ ਸਨ ਜਦੋਂ ਕਿ ਔਰਤਾਂ 'ਚ ਇਹ ਦਰ 31 ਫ਼ੀ ਸਦੀ ਹੈ। ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ 70image ਫ਼ੀ ਸਦੀ ਤੋਂ ਵੱਧ ਮੌਤਾਂ ਦੂਸਰੀਆਂ ਗੰਭੀਰ ਬਿਮਾਰੀਆਂ ਕਾਰਨ ਹੋਈਆਂ ਹਨ। (ਪੀਟੀਆਈ)