
ਕੋਰੋਨਾ ਦੇ ਕਹਿਰ ਤੋਂ ਬਾਅਦ ਹੁਣ ਕੇਰਲ ਵਿਚ ਇਕ ਨਵਾਂ ਸੰਕਟ ਖੜ੍ਹਾ ਹੋ ਗਿਆ ਹੈ।
ਕੋਜ਼ੀਕੋਡ: ਕੋਰੋਨਾ ਦੇ ਕਹਿਰ ਤੋਂ ਬਾਅਦ ਹੁਣ ਕੇਰਲ ਵਿਚ ਇਕ ਨਵਾਂ ਸੰਕਟ ਖੜ੍ਹਾ ਹੋ ਗਿਆ ਹੈ। ਜਾਨਲੇਵਾ ਵਾਇਰਸ ਨਿਪਾਹ (Nipah Virus) ਦੇ ਕਾਰਨ ਇਕ 12 ਸਾਲ ਦੇ ਬੱਚੇ (12 year old boy) ਦੀ ਮੌਤ (died) ਹੋ ਗਈ ਹੈ। ਨਿਪਾਹ ਵਾਇਰਸ ਨਾਲ ਸੰਕਰਮਿਤ ਇਹ ਕੇਸ ਕੇਰਲ ਦੇ ਕੋਜ਼ੀਕੋਡ (Kozhikode) ਜ਼ਿਲ੍ਹੇ ਵਿਚ ਪਾਇਆ ਗਿਆ ਹੈ। ਕੋਜ਼ੀਕੋਡ ਵਿਚ ਇਕ 12 ਸਾਲਾ ਬੱਚੇ ’ਚ ਨਿਪਾਹ ਵਾਇਰਸ ਦੇ ਲੱਛਣ ਮਿਲਣ ਤੋਂ ਬਾਅਦ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਜਿਸ ਤੋਂ ਬਾਅਦ ਅੱਜ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਸਿਹਤ ਵਿਭਾਗ (Health Ministry) ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਟਿਕੈਤ ਦੀ ਪਤਨੀ ਨੇ ਲਲਕਾਰੀ ਮੋਦੀ ਸਰਕਾਰ 'ਯੋਗੀ ਤੇ ਮੋਦੀ ਵਰਗੇ ਦੇਖ ਲੈਣ ਲੱਖਾਂ ਕਿਸਾਨਾਂ ਦਾ ਇਕੱਠ'
PHOTO
ਨਿਪਾਹ ਵਾਇਰਸ ਕਾਰਨ ਅੱਜ ਸਵੇਰੇ ਜਿਸ ਬੱਚੇ ਦੀ ਮੌਤ ਹੋਈ, ਇਸ ਤੋਂ ਪਹਿਲਾਂ ਉਸ ਵਿਚ ਐਨਸੇਫਲਾਈਟਿਸ (Encephalitis) ਦੇ ਲੱਛਣ ਦੇਖੇ ਗਏ ਸਨ ਅਤੇ ਹਸਪਤਾਲ ਵਿਚ ਜਾਂਚ ਤੋਂ ਬਾਅਦ ਨਿਪਾਹ ਵਾਇਰਸ ਹੋਣ ਦੀ ਸੰਭਾਵਨਾ ਪ੍ਰਗਟਾਈ ਗਈ। ਨਿਪਾਹ ਵਾਇਰਸ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ, ਸੂਬਾ ਸਰਕਾਰ ਨੇ ਸ਼ਨੀਵਾਰ ਦੇਰ ਰਾਤ ਸਿਹਤ ਅਧਿਕਾਰੀਆਂ ਦੀ ਇਕ ਉੱਚ ਪੱਧਰੀ ਮੀਟਿੰਗ ਕੀਤੀ।
ਇਹ ਵੀ ਪੜ੍ਹੋ: ਮੁਜ਼ੱਫਰਨਗਰ ਮਹਾਪੰਚਾਇਤ 'ਚ ਕਿਸਾਨਾਂ ਦਾ ਠਾਠਾਂ ਮਾਰਦਾ ਜੋਸ਼, ਔਰਤਾਂ ਨੇ ਵੀ ਲਿਆ ਵਧ ਚੜ੍ਹ ਕੇ ਹਿੱਸਾ
Nipah virus
ਇਹ ਵੀ ਪੜ੍ਹੋ: ਕੋਰੋਨਾ ਦੌਰਾਨ ਵਿਦਿਆਰਥੀਆਂ ਦੀ ਪੜ੍ਹਾਈ ਜਾਰੀ ਰੱਖਣ ਲਈ ਅਧਿਆਪਕਾਂ ਨੂੰ ਵਧਾਈ- ਪੀਐੱਮ ਮੋਦੀ
ਕੇਰਲ ਦੇ ਸਿਹਤ ਮੰਤਰੀ ਨੇ ਕਿਹਾ ਹੈ ਕਿ ਇਸ ਸਥਿਤੀ ਨਾਲ ਨਜਿੱਠਣ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ। ਸੰਪਰਕ ਟਰੇਸਿੰਗ (Contact tracing) ਅਤੇ ਹੋਰ ਉਪਾਅ ਪਹਿਲਾਂ ਹੀ ਸ਼ੁਰੂ ਕੀਤੇ ਜਾ ਚੁੱਕੇ ਹਨ। ਫਿਲਹਾਲ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਪਰ ਸਾਵਧਾਨ ਰਹਿਣ ਦੀ ਜ਼ਰੂਰਤ ਹੈ।