
ਪ੍ਰਿੰਸ ਨੇ ਸ਼ਨੀਵਾਰ ਨੂੰ ਖ਼ਰਾਬ ਸਿਹਤ ਦੀ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਜੇਲ ਪ੍ਰਸ਼ਾਸਨ ਨੇ ਉਸ ਨੂੰ ਅੰਬਾਲਾ ਸ਼ਹਿਰ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ।
ਅੰਬਾਲਾ: ਅੰਬਾਲਾ ਵਿਚ ਇੱਕ ਕੈਦੀ ਹਸਪਤਾਲ ਵਿਚੋਂ ਫਰਾਰ ਹੋ ਗਿਆ, ਜਿੱਥੇ ਉਸ ਨੂੰ ਇਲਾਜ ਲਈ ਲਿਆਂਦਾ ਗਿਆ। ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਪ੍ਰਿੰਸ ਨੂੰ ਅੰਬਾਲਾ ਕੇਂਦਰੀ ਜੇਲ੍ਹ ਵਿਚ ਬੰਦ ਕੀਤਾ ਗਿਆ ਸੀ ਕਿਉਂਕਿ ਉਸ ਨੂੰ ਰੇਲਵੇ ਸੁਰੱਖਿਆ ਫੋਰਸ ਦੁਆਰਾ ਚੋਰੀ ਦੇ ਦੋਸ਼ ਵਿਚ ਇਕ ਸਾਲ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਪ੍ਰਿੰਸ ਨੇ ਸ਼ਨੀਵਾਰ ਨੂੰ ਖ਼ਰਾਬ ਸਿਹਤ ਦੀ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਜੇਲ ਪ੍ਰਸ਼ਾਸਨ ਨੇ ਉਸ ਨੂੰ ਅੰਬਾਲਾ ਸ਼ਹਿਰ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ।
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਹਸਪਤਾਲ ਦੀ ਪਹਿਲੀ ਮੰਜ਼ਿਲ 'ਤੇ ਕੈਦੀਆਂ ਲਈ ਵਿਸ਼ੇਸ਼ ਵਾਰਡ 'ਚ ਦਾਖਲ ਕਰਵਾਇਆ ਗਿਆ ਸੀ ਅਤੇ ਵਾਰਡ ਦੇ ਬਾਹਰ ਪੁਲਿਸ ਕਰਮਚਾਰੀ ਤਾਇਨਾਤ ਸਨ। ਉਹ ਐਤਵਾਰ ਰਾਤ ਕਰੀਬ 8 ਵਜੇ ਟਾਇਲਟ ਗਿਆ ਸੀ। 15 ਮਿੰਟ ਬਾਅਦ ਵੀ ਜਦੋਂ ਉਹ ਨਾ ਆਇਆ ਤਾਂ ਪੁਲਿਸ ਮੁਲਾਜ਼ਮ ਦਰਵਾਜ਼ੇ ਦਾ ਤਾਲਾ ਤੋੜ ਕੇ ਅੰਦਰ ਦਾਖ਼ਲ ਹੋਏ ਤਾਂ ਦੇਖਿਆ ਕਿ ਉੱਥੇ ਕੋਈ ਨਹੀਂ ਸੀ ਉਹ ਫਰਾਰ ਹੋ ਚੁੱਕਾ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਪ੍ਰਿੰਸ ਨੇ ਟਾਇਲਟ ਦੇ ਅੰਦਰ ਦੀ ਖਿੜਕੀ ਤੋੜ ਦਿੱਤੀ ਅਤੇ ਪਾਈਪ ਦੀ ਮਦਦ ਨਾਲ ਇਮਾਰਤ ਤੋਂ ਹੇਠਾਂ ਉਤਰ ਕੇ ਫਰਾਰ ਹੋ ਗਿਆ। ਬਲਦੇਵ ਨਗਰ ਥਾਣੇ ਦੇ ਇੰਚਾਰਜ ਗੌਰਵ ਪੂਨੀਆ ਨੇ ਦੱਸਿਆ ਕਿ ਕੈਦੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਸ ਨੂੰ ਫੜਨ ਲਈ ਤਿੰਨ ਪੁਲਿਸ ਟੀਮਾਂ ਬਣਾਈਆਂ ਗਈਆਂ ਹਨ।