ਕਿਹੜੀਆਂ ਅਹਿਮ ਘਟਨਾਵਾਂ ਜੁੜੀਆਂ ਹਨ 5 ਸਤੰਬਰ ਦੀ ਤਰੀਕ ਨਾਲ? ਜਾਣੋ ਦੇਸ਼-ਵਿਦੇਸ਼ ਦਾ ਇਤਿਹਾਸ
Published : Sep 5, 2022, 11:24 am IST
Updated : Sep 5, 2022, 11:24 am IST
SHARE ARTICLE
What happened on September 5 in history
What happened on September 5 in history

5 ਸਤੰਬਰ ਨਾਲ ਦੇਸ਼-ਵਿਦੇਸ਼ 'ਚ ਵਾਪਰੀਆਂ ਅਨੇਕਾਂ ਯਾਦਗਾਰ ਘਟਨਾਵਾਂ ਦਾ ਇਤਿਹਾਸ ਜੁੜਿਆ ਹੈ।

 

5 ਸਤੰਬਰ- ਭਾਰਤ ਦੇ ਦੂਜੇ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮ ਦਿਨ, ਜਿਸ ਨੂੰ ਦੇਸ਼ ਭਰ 'ਚ ਅਧਿਆਪਕ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ, ਤੋਂ ਇਲਾਵਾ 5 ਸਤੰਬਰ ਨਾਲ ਦੇਸ਼-ਵਿਦੇਸ਼ 'ਚ ਵਾਪਰੀਆਂ ਅਨੇਕਾਂ ਯਾਦਗਾਰ ਘਟਨਾਵਾਂ ਦਾ ਇਤਿਹਾਸ ਜੁੜਿਆ ਹੈ।

ਅੰਤਰਰਾਸ਼ਟਰੀ ਪੱਧਰ ਤੱਕ ਜੁੜੀਆਂ 5 ਸਤੰਬਰ ਦੀ ਤਰੀਕ ਨਾਲ ਸੰਬੰਧਿਤ ਕੁਝ ਅਹਿਮ ਘਟਨਾਵਾਂ ਇਸ ਪ੍ਰਕਾਰ ਹਨ:-

1698: ਇੰਗਲੈਂਡ ਵਿੱਚ ਇੱਕ ਵਿਰੋਧੀ ਈਸਟ ਇੰਡੀਆ ਕੰਪਨੀ ਖੋਲ੍ਹੀ ਗਈ।

1763: ਮੀਰ ਕਾਸਿਮ ਨੂੰ ਮਹਿਲ ਦੇ ਨੇੜੇ ਉਦੈਨਾਲਾ ਵਿਖੇ ਬ੍ਰਿਟਿਸ਼ ਫ਼ੌਜਾਂ ਵਿਰੁੱਧ ਲੜਾਈ ਵਿੱਚ ਹਾਰ ਕਬੂਲਣੀ ਪਈ।

1888: ਤਾਮਿਲਨਾਡੂ ਦੇ ਤਿਰੁਤੰਨੀ ਵਿਖੇ ਸਰਵਪੱਲੀ ਰਾਧਾਕ੍ਰਿਸ਼ਨਨ ਦਾ ਜਨਮ ਹੋਇਆ। ਸਾਲ 1962 ਵਿੱਚ ਭਾਰਤ ਵਿੱਚ ਇਸ ਦਿਨ ਨੂੰ ‘ਅਧਿਆਪਕ ਦਿਵਸ’ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ।

1914: ਬ੍ਰਿਟੇਨ, ਫ਼ਰਾਂਸ, ਬੈਲਜੀਅਮ ਅਤੇ ਰੂਸ ਵਿਚਕਾਰ ਲੰਡਨ ਸਮਝੌਤਾ।

1986: ਫ਼ਲਾਈਟ ਅਟੈਂਡੈਂਟ ਨੀਰਜਾ ਭਨੋਟ ਨੇ ਅੱਤਵਾਦੀਆਂ ਦੁਆਰਾ ਅਗਵਾ ਕੀਤੇ ਗਏ ਭਾਰਤੀ ਜਹਾਜ਼ ਦੇ ਯਾਤਰੀਆਂ ਨੂੰ ਬਚਾਉਣ ਲਈ ਆਪਣੀ ਜਾਨ ਦੇ ਦਿੱਤੀ।

1991: ਨੈਲਸਨ ਮੰਡੇਲਾ ਅਫ਼ਰੀਕੀ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਚੁਣੇ ਗਏ।

2002: ਇੱਕ ਘਾਤਕ ਹਮਲੇ ਵਿੱਚ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਵਾਲ-ਵਾਲ ਬਚੇ।

2009: ਭਾਰਤ ਦੇ ਨੈਸ਼ਨਲ ਸਟਾਕ ਐਕਸਚੇਂਜ ਨੇ ਦਸ ਕੰਪਨੀਆਂ ਦੇ ਸਟਾਕ ਐਕਸਚੇਂਜ ਵਿੱਚ ਵਪਾਰ ਕਰਨ 'ਤੇ ਪਾਬੰਦੀ ਲਗਾ ਦਿੱਤੀ।

2011: ਇੰਡੀਅਨ ਬੈਂਕਸ ਐਸੋਸੀਏਸ਼ਨ ਅਤੇ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ਼ ਇੰਡੀਆ ਦੁਆਰਾ ਵਿਕਸਤ ਕੀਤੇ ਗਏ ATM ਰਾਹੀਂ ਚੈੱਕ ਕਲੀਅਰ ਕਰਨ ਦੀ ਤਕਨੀਕੀ ਪ੍ਰਣਾਲੀ ਨੂੰ ਅੰਤਿਮ ਰੂਪ ਦਿੱਤਾ ਗਿਆ।

2014: ਵਿਸ਼ਵ ਸਿਹਤ ਸੰਗਠਨ ਦੇ ਇੱਕ ਅਨੁਮਾਨ ਅਨੁਸਾਰ ਗਿਨੀ, ਲਾਇਬੇਰੀਆ, ਨਾਈਜੀਰੀਆ, ਸੇਨੇਗਲ ਅਤੇ ਸੀਅਰਾ ਲਿਓਨ ਵਿੱਚ ਇਬੋਲਾ ਵਾਇਰਸ ਨਾਲ ਸੰਕ੍ਰਮਿਤ 3,500 ਲੋਕਾਂ ਵਿੱਚੋਂ 1900 ਲੋਕਾਂ ਦੀ ਮੌਤ ਹੋ ਗਈ।

Location: India, Delhi, New Delhi

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement