
ਸੰਦੀਪ ਘੋਸ਼ ਨੇ ਘਟਨਾ ਦੇ 2 ਦਿਨ ਬਾਅਦ PWD ਨੂੰ ਲਿਖਿਆ ਸੀ ਇਹ ਪੱਤਰ
Kolkata Doctor Rape-Murder Case : ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇੱਕ ਟ੍ਰੇਨੀ ਮਹਿਲਾ ਡਾਕਟਰ ਨਾਲ ਰੇਪ ਅਤੇ ਹੱਤਿਆ ਦੇ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। ਤਤਕਾਲੀ ਪਿ੍ੰਸੀਪਲ ਡਾ: ਸੰਦੀਪ ਘੋਸ਼ ਦਾ ਇਕ ਪੱਤਰ ਸਾਹਮਣੇ ਆਇਆ ਹੈ।
ਜਿਸ ਵਿਚ ਡਾ: ਸੰਦੀਪ ਘੋਸ਼ ਨੇ ਪੀਡਬਲਯੂਡੀ ਨੂੰ ਸਾਰੇ ਵਿਭਾਗਾਂ ਦੇ ਡਾਕਟਰਾਂ ਦੇ ਕਮਰਿਆਂ ਦੀ ਮੁਰੰਮਤ ਅਤੇ ਪੁਨਰ ਨਿਰਮਾਣ ਕਰਨ ਲਈ ਇੱਕ ਪੱਤਰ ਲਿਖਿਆ ਸੀ। ਸੰਦੀਪ ਘੋਸ਼ ਦੇ ਸਾਹਮਣੇ ਆਏ ਲੈਟਰ 'ਚ ਕਈ ਖੁਲਾਸੇ ਹੋਏ ਹਨ।
ਦੱਸ ਦੇਈਏ ਕਿ ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਦੇ ਸੈਮੀਨਾਰ ਹਾਲ ਵਿੱਚ 8 ਅਗਸਤ ਦੀ ਦੇਰ ਰਾਤ ਅਤੇ 9 ਅਗਸਤ ਦੀ ਸਵੇਰ ਨੂੰ ਰੈਜ਼ੀਡੈਂਟ ਡਾਕਟਰ ਦਾ ਰੇਪ ਅਤੇ ਕਤਲ ਕਰ ਦਿੱਤਾ ਗਿਆ ਸੀ। ਪੱਤਰ ਦੇ ਮੁਤਾਬਕ ਸੰਦੀਪ ਘੋਸ਼ ਨੇ ਘਟਨਾ ਦੇ ਦੋ ਦਿਨ ਬਾਅਦ ਯਾਨੀ 10 ਅਗਸਤ ਨੂੰ ਪੀਡਬਲਯੂਡੀ ਨੂੰ ਇਹ ਪੱਤਰ ਲਿਖਿਆ ਸੀ।