Delhi-NCR Floods News: ਦਿੱਲੀ-ਐਨਸੀਆਰ ਵਿੱਚ ਹੜ੍ਹ, ਪਾਣੀ ਵਿਚ ਡੁੱਬਿਆ ਨੋਇਡਾ, 1000 ਘਰਾਂ ਵਿੱਚ ਵੜਿਆ ਪਾਣੀ
Published : Sep 5, 2025, 8:41 am IST
Updated : Sep 5, 2025, 8:41 am IST
SHARE ARTICLE
Delhi-NCR Floods News in punjabi
Delhi-NCR Floods News in punjabi

Delhi-NCR Floods News: ਦਿੱਲੀ-ਐਨਸੀਆਰ ਵਿੱਚ ਲਗਾਤਾਰ ਬਾਰਿਸ਼ ਕਾਰਨ ਯਮੁਨਾ ਨਦੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ

 Delhi-NCR Floods News in punjabi :  ਮੌਨਸੂਨ ਦੀ ਬਾਰਿਸ਼ ਨੇ ਪਹਾੜੀ ਰਾਜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਤਬਾਹੀ ਮਚਾਈ ਹੈ। ਦਿੱਲੀ-ਐਨਸੀਆਰ ਵਿੱਚ ਲਗਾਤਾਰ ਬਾਰਿਸ਼ ਕਾਰਨ ਯਮੁਨਾ ਨਦੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ। ਇਸ ਕਾਰਨ ਕਈ ਇਲਾਕਿਆਂ ਵਿੱਚ ਹੜ੍ਹ ਆ ਗਿਆ ਹੈ। ਨੋਇਡਾ ਸੈਕਟਰ-135 ਦੇ ਪਿੰਡ ਡੁੱਬ ਗਏ ਹਨ। ਇਹ ਇਲਾਕਾ 3 ਤੋਂ 4 ਫੁੱਟ ਪਾਣੀ ਨਾਲ ਭਰਿਆ ਹੋਇਆ ਹੈ।

ਹਰਿਆਣਾ ਦੇ ਪੰਚਕੂਲਾ, ਹਿਸਾਰ, ਰੋਹਤਕ ਅਤੇ ਝੱਜਰ ਦੇ ਸਾਰੇ ਸਕੂਲ ਬੰਦ ਹਨ। ਫ਼ਤਿਹਾਬਾਦ, ਕੁਰੂਕਸ਼ੇਤਰ, ਯਮੁਨਾਨਗਰ ਅਤੇ ਫ਼ਰੀਦਾਬਾਦ ਵਿੱਚ ਵੀ ਕੁਝ ਸਕੂਲ ਬੰਦ ਕਰ ਦਿੱਤੇ ਗਏ ਹਨ। ਗੁਰੂਗ੍ਰਾਮ ਦੀ ਸਿਗਨੇਚਰ ਗਲੋਬਲ ਸਲੋਰਾ ਸੁਸਾਇਟੀ ਵੀਰਵਾਰ ਨੂੰ ਪਾਣੀ ਵਿੱਚ ਡੁੱਬ ਗਈ।

ਰਾਜਸਥਾਨ ਦੇ ਅਜਮੇਰ ਵਿੱਚ ਵੀਰਵਾਰ ਰਾਤ ਨੂੰ ਭਾਰੀ ਮੀਂਹ ਤੋਂ ਬਾਅਦ ਬੋਰਾਜ ਝੀਲ ਦੀ ਕੰਧ ਢਹਿ ਗਈ। ਇਸ ਕਾਰਨ 1000 ਤੋਂ ਵੱਧ ਘਰਾਂ ਵਿੱਚ ਅਚਾਨਕ ਹੜ੍ਹ ਆ ਗਿਆ। ਲੋਕਾਂ ਨੇ ਛੱਤ 'ਤੇ ਜਾ ਕੇ ਆਪਣੀ ਜਾਨ ਬਚਾਈ। ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਕਈ ਵਾਹਨ ਵਹਿ ਗਏ। ਘਰਾਂ ਨੂੰ ਨੁਕਸਾਨ ਪਹੁੰਚਿਆ। ਲੋਕਾਂ ਨੂੰ ਕੱਢਣ ਲਈ ਦੇਰ ਰਾਤ ਤੱਕ ਬਚਾਅ ਕਾਰਜ ਜਾਰੀ ਰਹੇ।

(For more news apart from “ Delhi-NCR Floods News in punjabi   ” stay tuned to Rozana Spokesman.)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement