
‘ਆਰੇ ਕਲੋਨੀ’ ਵਿਚ ਮੈਟਰੋ ਕਾਰ ਸ਼ੈੱਡ ਦੇ ਨਿਰਮਾਣ ਲਈ ਦਰੱਖਤ ਕੱਟਣ ਦੀ ਕਾਰਵਾਈ ਦਾ ਜ਼ਬਰਦਸਤ ਵਿਰੋਧ ਹੋ ਰਿਹਾ ਹੈ।
ਮੁੰਬਈ: ‘ਆਰੇ ਕਲੋਨੀ’ ਵਿਚ ਮੈਟਰੋ ਕਾਰ ਸ਼ੈੱਡ ਦੇ ਨਿਰਮਾਣ ਲਈ ਦਰੱਖਤ ਕੱਟਣ ਦੀ ਕਾਰਵਾਈ ਦਾ ਜ਼ਬਰਦਸਤ ਵਿਰੋਧ ਹੋ ਰਿਹਾ ਹੈ। ਵਿਰੋਧ ਪ੍ਰਦਰਸ਼ਨ ਨੂੰ ਦੇਖਦੇ ਹੋਏ ਆਰਾ ਕਲੋਨੀ ਵਿਚ ਧਾਰਾ 144 ਲਗਾ ਦਿੱਤੀ ਗਈ ਹੈ। ਹੰਗਾਮਾ ਸ਼ੁੱਕਰਵਾਰ ਰਾਤ ਨੂੰ ਉਸ ਸਮੇਂ ਸ਼ੁਰੂ ਹੋਇਆ ਜਦੋਂ ਮੁੰਬਈ ਮੈਟਰੋ ਸਾਈਟ ‘ਤੇ ਦਰੱਖਤ ਕੱਟਣ ਦਾ ਕੰਮ ਸ਼ੁਰੂ ਹੋਇਆ। ਦਰੱਖ਼ਤਾਂ ਦੀ ਕਟਾਈ ਦਾ ਵਿਰੋਧ ਕਰ ਰੇ ਲੋਕ ਉੱਥੇ ਜਾ ਪਹੁੰਚੇ। ਪ੍ਰਦਰਸ਼ਨਕਾਰੀ ਦਰੱਖ਼ਤ ਕੱਟਣ ਦੇ ਵਿਰੋਧ ਵਿਚ ਨਾਅਰੇਬਾਜ਼ੀ ਕਰਨ ਲੱਗੇ। ਉਹਨਾਂ ਨੇ ਉਸ ਖੇਤਰ ਵਿਚ ਜਾਣ ਦੀ ਕੋਸ਼ਿਸ਼ ਕੀਤੀ ਜਿੱਥੇ ਦਰੱਖਤ ਕੱਟੇ ਜਾ ਰਹੇ ਸੀ।
ਲੋਕਾਂ ਦੀ ਭਾਰੀ ਗਿਣਤੀ ਦੇਖਦੇ ਹੋਏ ਐਸਆਰਪੀ ਦੀ 4 ਬਟਾਲੀਅਨ ਦੇ ਨਾਲ ਐਡੀਸ਼ਨਲ ਡੀਸੀਪੀ ਅਤੇ 4 ਪੁਲਿਸ ਸਟੇਸ਼ਨਾਂ ਦੇ ਸੀਨੀਅਰ ਅਫ਼ਸਰ, ਕਰੀਬ 250 ਤੋਂ ਜ਼ਿਆਦਾ ਪੁਲਿਸ ਕਰਮਚਾਰੀ ਮੌਕੇ ‘ਤੇ ਤੈਨਾਤ ਸਨ। ਪ੍ਰਦਰਸ਼ਨਕਾਰੀਆਂ ਨੇ ਕੁਝ ਦੇਰ ਲਈ ਰੋਡ ਨੂੰ ਜਾਮ ਕਰ ਦਿੱਤਾ। ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਹਟਾਉਣ ਲਈ ਲਾਠੀਚਾਰਜ ਕੀਤਾ। ਪੁਲਿਸ ਨੇ ਕਰੀਬ 60 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ। ਆਰੇ ਕਲੋਨੀ ਜਾਣ ਵਾਲੇ ਰਸਤਿਆਂ ਨੂੰ ਪੁਲਿਸ ਨੇ ਬੰਦ ਕਰ ਦਿੱਤਾ। ਦਰੱਖ਼ਤ ਕੱਟਣ ਦੇ ਵਿਰੋਧ ਕਰਨ ਵਾਲਿਆਂ ਵਿਚ ਸ਼ਿਵਸੈਨਾ ਆਗੂ ਪ੍ਰਿਅੰਕਾ ਚਤੁਰਵੇਦੀ ਨੂੰ ਵੀ ਹਿਰਾਸਤ ਵਿਚ ਲਿਆ ਗਿਆ।
I have been forcibly evicted by the cops and I wasn’t even breaking the law! The cops in the car wont even tell me where I am being taken ... this is insane @MumbaiPolice
— Priyanka Chaturvedi (@priyankac19) October 5, 2019
ਦਰਅਸਲ ਇਹ ਦਰੱਖਤ ਕੱਟਣ ਦੀ ਕਾਰਵਾਈ ਬੰਬੇ ਹਾਈਕੋਰਟ ਦੇ ਸ਼ੁੱਕਰਵਾਰ ਨੂੰ ਦਿੱਤੇ ਗਏ ਆਦੇਸ਼ ਤੋਂ ਬਾਅਦ ਸ਼ੁਰੂ ਹੋਈ। ਮੁੰਬਈ ਦੇ ਆਰੇ ਕਲੋਨੀ ਵਿਚ ਮੈਟਰੋ ਕਾਰ ਸ਼ੈੱਡ ਬਣਾਉਣ ਵਾਲੇ ਵਿਰੁੱਧ ਦਰਜ ਚਾਰ ਪਟੀਸ਼ਨਾਂ ਨੂੰ ਸ਼ੁੱਕਰਵਾਰ ਨੂੰ ਬੰਬੇ ਹਾਈ ਕੋਰਟ ਨੇ ਖਾਰਜ ਕਰ ਦਿੱਤਾ ਹੈ। ਕੁੱਲ 27 ਸਟੇਸ਼ਨਾਂ ਵਿਚੋਂ 26 ਸਟੇਸ਼ਨ ਦਾ ਅੰਡਰ ਗਰਾਊਂਡ ਨਿਰਮਾਣ ਹੋਵੇਗਾ। ਮੁੰਬਈ ਮੈਟਰੋ ਰੇਲ ਕਾਰਪੋਰੇਸ਼ਨ ਲਿਮਟਡ, ਐਮਐਮਆਰਡੀਏ ਅਤੇ ਜਪਾਨ ਦੇ ਸਹਿਯੋਗ ਨਾਲ ਦੋ ਟਰੈਕ ਵਾਲੇ ਇਸ ਰੈਪਿਡ ਟਰੈਕ ‘ਤੇ 2021 ਤੱਕ ਸਰਕਾਰ ਮੈਟਰੋ ਰੇਲ ਦਾ ਟੀਚਾ ਰੱਖਿਆ ਸੀ। ਇਸ ਦੇ ਕਾਰ ਸ਼ੈੱਡ ਦੇ ਨਿਰਮਾਣ ਲਈ 2646 ਦਰੱਖਤਾਂ ਦੀ ਕਟਾਈ ਕਰਨੀ ਸੀ। ਮੈਟਰੋ ਦੇ ਕਾਰ ਸ਼ੈੱਡ ਦਾ ਵਿਰੋਧ ਕਰਨ ਵਾਲਿਆਂ ਨੇ ਅਦਾਲਤ ਦਾ ਰੁਖ ਕੀਤਾ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।