ਪੀਐਮਸੀ ਬੈਂਕ ਮਾਮਲਾ: ਮੁੰਬਈ ਵਿਚ 6 ਥਾਵਾਂ ‘ਤੇ ਈਡੀ ਦੀ ਛਾਪੇਮਾਰੀ
Published : Oct 4, 2019, 1:30 pm IST
Updated : Apr 10, 2020, 12:15 am IST
SHARE ARTICLE
PMC Bank Case: Enforcement Directorate Raids 6 Locations In Mumbai
PMC Bank Case: Enforcement Directorate Raids 6 Locations In Mumbai

ਪੰਜਾਬ ਐਂਡ ਮਹਾਰਾਸ਼ਟਰ ਸਹਿਕਾਰੀ ਬੈਂਕ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ 6 ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ।

ਮੁੰਬਈ: ਪੰਜਾਬ ਐਂਡ ਮਹਾਰਾਸ਼ਟਰ ਸਹਿਕਾਰੀ ਬੈਂਕ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ 6 ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਉਥੇ ਹੀ ਇਸ ਤੋਂ ਪਹਿਲਾਂ ਪੁਲਿਸ ਨੇ ਪੀਐਮਸੀ ਬੈਂਕ ਘੋਟਾਲੇ ਦੇ ਇਲਜ਼ਾਮ ਵਿਚ ਹਾਊਸਿੰਗ ਡਿਵੈਲਪਮੈਂਟ ਇਨਫਰਾਸਟਰੱਕਚਰ ਲਿਮਟਿਡ (HDIL) ਦੇ ਦੋ ਡਾਇਰੈਕਟਰਜ਼ ਨੂੰ ਗ੍ਰਿਫ਼ਤਾਰ ਕੀਤਾ। ਕੰਪਨੀ ਦੀ 3500 ਕਰੋੜ ਦੀ ਜਾਇਦਾਦ ਵੀ ਜ਼ਬਤ ਕਰ ਲਈ ਗਈ ਹੈ।

ਦੱਸ ਦਈਏ ਕਿ ਸਰਕਾਰ ਨੇ ਦੋਵੇਂ ਨਿਰਦੇਸ਼ਕਾਂ ਵਿਰੁੱਧ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਸੀ। ਸਰਕਾਰ ਨੇ ਇਮੀਗ੍ਰੇਸ਼ਨ ਅਥਾਰਟੀ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਇਸ ਗੱਲ ‘ਤੇ ਨਜ਼ਰ ਬਣਾ ਕੇ ਰੱਖਣ ਕੇ ਦੋਵੇਂ ਨਿਰਦੇਸ਼ਕ ਦੇਸ਼ ਨੂੰ ਛੱਡ ਕੇ ਨਾ ਜਾਣ। ਆਰਥਕ ਅਪਰਾਧ ਸ਼ਾਖਾ(EoW) ਨੇ 4355.43 ਕਰੋੜ ਰੁਪਏ ਦੇ ਬੈਂਕ ਘੋਟਾਲੇ ਵਿਚ ਸੋਮਵਾਰ ਨੂੰ ਐਫ਼ਆਈਆਰ ਦਰਜ ਕੀਤੀ ਸੀ। ਇਸ ਮਾਮਲੇ ਵਿਚ ਪੁਲਿਸ ਨੇ 17 ਲੋਕਾਂ ਵਿਰੁੱਧ ਲੁੱਕ ਆਊਟ ਸਰਕੂਲਰ ਵੀ ਜਾਰੀ ਕਰ ਕੀਤਾ ਹੈ।

ਆਰਥਕ ਅਪਰਾਥ ਸ਼ਾਖਾ (EoW) ਨੇ ਬੈਂਕ ਲੋਨ ਦੀ ਧੋਖਾਧੜੀ ਵਿਚ ਅਰੋਪੀ ਰਾਕੇਸ਼ ਵਧਾਵਨ ਅਤੇ ਉਸ ਦੇ ਲੜਕੇ  ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਨੂੰ ਏਜੰਸੀਆਂ ਨੇ ਪੁੱਛ-ਗਿੱਛ ਲਈ ਬੁਲਾਇਆ ਸੀ ਪਰ ਸਹੀ ਜਵਾਬ ਨਾ ਦੇਣ ‘ਤੇ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਹਨਾਂ ਨੇ ਦੱਸਿਆ ਕਿ ਪੁਲਿਸ ਘੋਟਾਲੇ ਨਾਲ ਸਬੰਧਿਤ ਸੂਚਨਾ ਇਕੱਠੀ ਕਰ ਰਹੀ ਹੈ ਅਤੇ ਪਿਤਾ-ਪੁੱਤਰ ਦੀ ਪੁੱਛ-ਗਿੱਛ ਜਾਰੀ ਹੈ। ਦੱਸ ਦਈਏ ਕਿ ਪੰਜਾਬ ਐਂਡ ਮਹਾਰਾਸ਼ਟਰ ਸਹਿਕਾਰੀ ਬੈਂਕ ਸੰਕਟ ਪਿੱਛੇ HDIL ਦਾ ਵੀ ਨਾਂਅ ਹੈ। ਕੰਪਨੀ ‘ਤੇ ਇਲਜ਼ਾਮ ਹੈ ਕਿ ਇਸ ਨੇ ਪੀਐਮਸੀ ਬੈਂਕ ਤੋਂ ਬਹੁਤ ਜ਼ਿਆਦਾ ਕਰਜ਼ਾ ਲਿਆ ਸੀ, ਜਿਸ ਨੂੰ ਸਮੇਂ ‘ਤੇ ਭਰਿਆ ਨਹੀਂ ਗਿਆ।

ਪੀਐਮਸੀ ਬੈਂਕ ਦੇ ਕੁੱਲ ਬੁੱਕ ਸਾਈਜ਼ ਦਾ 73 ਫੀਸਦੀ ਕਰਜ਼ਾ HDIL ਦਾ ਹੀ ਹੈ ਜੋ ਕਿ 19 ਸਤੰਬਰ ਤੱਕ ਕਰੀਬ 8,880 ਕਰੋੜ ਰੁਪਏ ਹੈ। ਪਿਛਵੇ ਹਫ਼ਤੇ ਹੀ ਭਾਰਤੀ ਰਿਜ਼ਰਵ ਬੈਂਕ ਨੇ ਪੀਐਮਸੀ ਬੈਂਕ ‘ਤੇ ਕਾਰਵਾਈ ਕਰਦੇ ਹੋਏ ਲੈਣ-ਦੇਣ ਸਬੰਧੀ ਪਾਬੰਦੀ ਲਗਾਈ ਸੀ। ਰਾਕੇਸ਼ ਕੁਮਾਰ ਵਧਵਾਨ HDIL ਦੇ ਕਾਰਜਕਾਰੀ ਚੇਅਰਮੈਨ ਹਨ ਜਦਕਿ ਸਾਰੰਗ ਵਾਧਵਾਨ ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਹਨ। ਗ੍ਰਿਫ਼ਤਾਰੀ ਦੇ ਨਾਲ-ਨਾਲ ਦੋਵਾਂ ਦੀ ਕਰੀਬ 35 ਹਜ਼ਾਰ ਕਰੋੜ ਦੀ ਜਾਇਦਾਦ ਵੀ ਜ਼ਬਤ ਕੀਤੀ ਗਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement