
ਬੈਠਕ ਸ਼ਾਮ 4 ਵਜੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੀ ਰਿਹਾਇਸ਼ ‘ਤੇ ਹੋਵੇਗੀ
ਨਵੀਂ ਦਿੱਲੀ - ਬਿਹਾਰ ਵਿਧਾਨ ਸਭਾ ਚੋਣਾਂ 2020 ਦੇ ਮੱਦੇਨਜ਼ਰ ਕਾਂਗਰਸ ਅੱਜ ਕੇਂਦਰੀ ਚੋਣ ਕਮੇਟੀ ਦੀ ਬੈਠਕ ਕਰੇਗੀ। ਕਾਂਗਰਸ ਦੀ ਇਸ ਮੀਟਿੰਗ ਵਿਚ ਪਹਿਲੇ ਪੜਾਅ ਦੇ ਉਮੀਦਵਾਰਾਂ ਦੇ ਨਾਵਾਂ ਉੱਤੇ ਮੋਹਰ ਲਗਾਈ ਜਾ ਸਕਦੀ ਹੈ। ਕਾਂਗਰਸ ਦੀ ਇਹ ਬੈਠਕ ਸ਼ਾਮ 4 ਵਜੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੀ ਰਿਹਾਇਸ਼ ‘ਤੇ ਹੋਵੇਗੀ। ਦੱਸ ਦਈਏ ਕਿ ਕਾਂਗਰਸ ਬਿਹਾਰ ਵਿਚ ਮਹਾਂਗਠਬੰਧਨ ਦੇ ਨਾਲ ਹੈ।
Congress
ਮਹਾਂਗਠਬੰਧਨ ਨੇ ਸ਼ਨੀਵਾਰ ਨੂੰ ਹੀ ਸੀਟ ਬਟਵਾਰੇ ਦਾ ਐਲਾਨ ਕੀਤਾ ਹੈ। ਤੇਜਸ਼ਵੀ ਯਾਦਵ ਵਿਸ਼ਾਲ ਗਠਜੋੜ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਹੋਣਗੇ। ਕਾਂਗਰਸ ਨੂੰ ਸੀਟਾਂ ਦੀ ਵੰਡ ਵਿਚ 70 ਸੀਟਾਂ ਦਿੱਤੀਆਂ ਗਈਆਂ ਹਨ, ਜੋ ਕਿ 2015 ਦੀਆਂ ਵਿਧਾਨ ਸਭਾ ਚੋਣਾਂ ਵਿਚ ਮਿਲੀਆਂ ਸੀਟਾਂ ਤੋਂ ਤਕਰੀਬਨ ਦੁੱਗਣੀਆਂ ਹਨ। 2015 ਵਿੱਚ, ਆਰਜੇਡੀ, ਕਾਂਗਰਸ ਅਤੇ ਜੇਡੀਯੂ ਨੇ ਮਿਲ ਕੇ ਚੋਣ ਲੜੀ ਸੀ।
CWC meeting to decide new party chief to be held today
ਰਾਜਦ ਨੇ ਪਿਛਲੀਆਂ ਚੋਣਾਂ ਵਿਚ 81 ਸੀਟਾਂ ਜਿੱਤੀਆਂ ਸਨ ਜਦੋਂਕਿ ਕਾਂਗਰਸ ਨੇ 27 ਸੀਟਾਂ ਜਿੱਤੀਆਂ ਸਨ। ਸੀਟ-ਵੰਡ ਦੇ ਫਾਰਮੂਲੇ ਤਹਿਤ, ਕਾਂਗਰਸ ਬਾਲਮੀਕਿਨਗਰ ਲੋਕ ਸਭਾ ਸੀਟ ਲਈ ਜਿਮਨੀ ਚੋਣ ਵਿਚ ਉਮੀਦਵਾਰ ਖੜੇ ਕਰੇਗੀ ਜਿਥੇ 7 ਨਵੰਬਰ ਨੂੰ ਚੋਣਾਂ ਹੋਣੀਆਂ ਹਨ। ਫਾਰਮੂਲੇ ਤਹਿਤ ਸੀਪੀਐਮ ਨੂੰ ਛੇ ਸੀਟਾਂ, ਸੀਪੀਆਈ ਨੂੰ ਚਾਰ ਅਤੇ ਸੀਪੀਆਈ ਐਮਐਲ ਨੂੰ 19 ਸੀਟਾਂ ਦਿੱਤੀਆਂ ਗਈਆਂ ਹਨ।
ਦੱਸ ਦਈਏ ਕਿ ਬਿਹਾਰ ਵਿਚ ਤਿੰਨ ਪੜਾਵਾਂ ਵਿਚ ਚੋਣਾਂ ਹੋਣਗੀਆਂ। ਪਹਿਲੇ ਪੜਾਅ ਲਈ 28 ਅਕਤੂਬਰ, ਦੂਜੇ ਪੜਾਅ ਲਈ 3 ਨਵੰਬਰ ਅਤੇ ਤੀਜੇ ਪੜਾਅ ਲਈ 7 ਨਵੰਬਰ ਨੂੰ ਵੋਟਾਂ ਪੈਣੀਆਂ ਹਨ। ਵੋਟਾਂ ਦੀ ਗਿਣਤੀ 10 ਨਵੰਬਰ ਨੂੰ ਹੋਵੇਗੀ।