BJP ਲੀਡਰ ਮਨੀਸ਼ ਸ਼ੁਕਲਾ ਦੀ ਗੋਲੀ ਮਾਰ ਕੇ ਹੱਤਿਆ, ਰਾਜਪਾਲ ਨੇ ਸੀਐਮ, ਡੀਜੀਪੀ ਨੂੰ ਕੀਤਾ ਤਲਬ
Published : Oct 5, 2020, 11:26 am IST
Updated : Oct 5, 2020, 11:26 am IST
SHARE ARTICLE
bjp leader killed
bjp leader killed

ਪੱਛਮੀ ਬੰਗਾਲ ਭਾਜਪਾ ਦੇ ਕੇਂਦਰੀ ਸੁਪਰਵਾਈਜ਼ਰ ਕੈਲਾਸ਼ ਵਿਜੇਵਰਗੀਆ ਨੇ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।

ਕੋਲਕਾਤਾ: ਪੱਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਭਾਵੇਂ ਦੂਰ ਹਨ ਪਰ ਅਮਨ-ਕਾਨੂੰਨ ਦੀ ਸਥਿਤੀ ਹੁਣ ਤੋਂ ਵਿਗੜਦੀ ਜਾਪਦੀ ਹੈ।  ਬੀਤੇ ਦਿਨ ਹੀ ਐਤਵਾਰ ਨੂੰ ਉੱਤਰ 4 ਪਰਗਾਨਸ ਜ਼ਿਲ੍ਹੇ ਵਿੱਚ ਇੱਕ ਬੀਜੇਪੀ ਨੇਤਾ ਮਨੀਸ਼ ਸ਼ੁਕਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਘਟਨਾ ਤੋਂ ਬਾਅਦ, ਜਿਥੇ ਪੱਛਮੀ ਬੰਗਾਲ ਭਾਜਪਾ ਦੇ ਕੇਂਦਰੀ ਸੁਪਰਵਾਈਜ਼ਰ ਕੈਲਾਸ਼ ਵਿਜੇਵਰਗੀਆ ਨੇ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਮਨੀਸ਼ ਦੀ ਹੱਤਿਆ ਤੋਂ ਬਾਅਦ ਬੀਜੇਪੀ ਕਾਰਕੁੰਨਾਂ 'ਚ ਰੋਸ ਹੈ। 

bjp leader killedbjp leader killedਰਾਜਪਾਲ ਜਗਦੀਪ ਧਨਕੜ ਨੇ ਮੁੱਖ ਮੰਤਰੀ, ਡੀਜੀਪੀ ਅਤੇ ਵਧੀਕ ਮੁੱਖ ਸਕੱਤਰ (ਗ੍ਰਹਿ) ਨੂੰ ਤਲਬ ਕੀਤਾ ਹੈ। ਭਾਜਪਾ ਨੇਤਾ ਦੀ ਮੌਤ ਦੀ ਖਬਰ ਸੁਣ ਕੇ ਬੀਜੇਪੀ ਵਰਕਰ ਸੜਕਾਂ 'ਤੇ ਉੱਤਰ ਆਏ ਤੇ ਸਰਕਾਰ ਤੇ ਪੁਲਿਸ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਦੱਸ ਦੇਈਏ ਕਿ ਮਨੀਸ਼ ਸ਼ੁਕਲਾ ਦੀ ਐਤਵਾਰ ਸ਼ਾਮ ਉਸ ਸਮੇਂ ਹੱਤਿਆ ਕੀਤੀ ਗਈ ਜਦੋਂ ਉਹ ਪਾਰਟੀ ਦੇ ਦਫਤਰ ਜਾ ਰਹੇ ਸਨ। ਹੈਰਾਨੀ ਦੀ ਗੱਲ ਹੈ ਕਿ ਮਨੀਸ਼ ਨੂੰ ਟੀਟਾਗੜ ਪੁਲਿਸ ਸਟੇਸ਼ਨ ਦੇ ਕੋਲ ਹੀ ਸ਼ਾਮ ਦੇ ਸਮੇਂ ਗੋਲੀਆਂ ਮਾਰ ਦਿੱਤੀਆਂ ਗਈਆਂ।  

ਦੱਸਿਆ ਜਾ ਰਿਹਾ ਹੈ ਕਿ ਸ਼ੁਕਲਾ ਨੂੰ ਪਿਛਲੇ ਅਤੇ ਉਪਰਲੇ ਧੜ ਵਿਚ ਕਈ ਵਾਰ ਗੋਲੀ ਮਾਰ ਦਿੱਤੀ ਗਈ ਸੀ। ਉਸ ਨੂੰ ਤੁਰੰਤ ਈਐਮ ਬਾਈਪਾਸ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਰਾਜ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਲੈ ਕੇ ਸੀਐਮ ਮਮਤਾ ਬੈਨਰਜੀ ਅਤੇ ਰਾਜ ਪੁਲਿਸ ਨੂੰ ਵੀ ਤਲਬ ਕੀਤਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement