
ਜੋੜੇ ਦਾ ਕਸੂਰ ਇਹ ਸੀ ਕਿ ਉਨ੍ਹਾਂ ਨੇ ਹਮਲਾਵਰਾਂ ਨੂੰ ਆਪਣੇ ਲਾਪਤਾ ਹੋਏ ਬੇਟੇ ਬਾਰੇ ਪੁੱਛਿਆ ਸੀ।
ਨਵੀਂ ਦਿੱਲੀ - ਦਿੱਲੀ ਦੇ ਓਖਲਾ ਖੇਤਰ ਤੋਂ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿੱਥੇ 28 ਅਗਸਤ ਦੀ ਰਾਤ ਨੂੰ ਇੱਕ ਵਿਅਕਤੀ ਨੂੰ ਦੋ ਟੈਕਸੀ ਡਰਾਈਵਰਾਂ ਨੇ ਲੋਹੇ ਦੀ ਰਾਡ ਨਾਲ ਉਸ ਦੀ ਗਰਭਵਤੀ ਪਤਨੀ ਦੇ ਸਾਹਮਣੇ ਕੁੱਟ ਕੇ ਮਾਰ ਦਿੱਤਾ। ਜੋੜੇ ਦਾ ਕਸੂਰ ਇਹ ਸੀ ਕਿ ਉਨ੍ਹਾਂ ਨੇ ਹਮਲਾਵਰਾਂ ਨੂੰ ਆਪਣੇ ਲਾਪਤਾ ਹੋਏ ਬੇਟੇ ਬਾਰੇ ਪੁੱਛਿਆ ਸੀ।
ਦਰਅਸਲ, ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਵੀਰਵਾਰ ਰਾਤ ਨੂੰ ਓਖਲਾ ਇੰਡਸਟਰੀਅਲ ਏਰੀਆ ਥਾਣੇ ਦੀ ਪੁਲਿਸ ਟੀਮ ਮਾਂ ਆਨੰਦ ਮਾਈ ਮਾਰਗ ਨੇੜੇ ਗਸ਼ਤ ਕਰ ਰਹੀ ਸੀ। ਟੀਮ ਨੇ ਇਕ ਗਰਭਵਤੀ ਔਰਤ ਨੂੰ ਜ਼ਖਮੀ ਆਦਮੀ ਦੇ ਕੋਲ ਰੋ ਰਹੀ ਵੇਖਿਆ। ਔਰਤ ਦੀ ਹਾਲਤ ਅਜਿਹੀ ਸੀ ਕਿ ਉਹ ਕੁਝ ਨਹੀਂ ਦੱਸ ਸਕੀ।
Man killed in front of pregnant wife by two men while searching for missing son in Delhi
ਬਹੁਤ ਸਾਰੇ ਲੋਕ ਮੌਕੇ ਤੇ ਇਕੱਠੇ ਹੋ ਗਏ ਸਨ। ਦੋਵਾਂ ਨੂੰ ਤੁਰੰਤ ਈਐਸਆਈ ਹਸਪਤਾਲ ਪਹੁੰਚਾਇਆ ਗਿਆ। ਔਰਤ ਦੇ ਪਤੀ ਨੂੰ ਬਾਅਦ ਵਿਚ ਸਫ਼ਦਰਜੰਗ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੇ ਸਿਰ ਵਿਚ ਸੱਟ ਲੱਗੀ ਹੋਣ ਕਰ ਕੇ ਉਸ ਨੇ ਦਮ ਤੋੜ ਦਿੱਤਾ। ਜੈਪੁਰ ਦੀ ਵਸਨੀਕ ਔਰਤ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿਚ ਕਿਹਾ ਕਿ ਉਸਦਾ 7 ਸਾਲਾ ਬੇਟਾ, ਮਾਂ ਆਨੰਦ ਮਾਈ ਮਾਰਗ ਵਿਚ ਲਾਪਤਾ ਹੋ ਗਿਆ ਸੀ।
ਭਾਲ ਦੌਰਾਨ ਉਸ ਦੇ ਟਰੱਕ ਡਰਾਈਵਰ ਪਤੀ ਨੇ ਦੋ ਟੈਕਸੀ ਡਰਾਈਵਰਾਂ ਨੂੰ ਪੁੱਛਿਆ ਕਿ ਕੀ ਉਨ੍ਹਾਂ ਨੇ ਉਸ ਦੇ ਬੱਚੇ ਨੂੰ ਵੇਖਿਆ ਹੈ? ਇਸ ਤੋਂ ਬਾਅਦ ਉਨ੍ਹਾਂ ਨੂੰ ਗੁੱਸਾ ਆਇਆ। ਔਰਤ ਨੇ ਕਿਹਾ ਕਿ ਉਹਨਾਂ ਨੇ ਮੇਰੇ ਪਤੀ ਕ੍ਰਿਸ਼ਨ ਕੁਮਾਰ ਨੂੰ ਲੋਹੇ ਦੀ ਰਾਡ ਨਾਲ ਬੇਰਹਿਮੀ ਨਾਲ ਕੁੱਟਿਆ। ਜਦੋਂ ਪਤਨੀ ਮਦਦ ਲਈ ਚੀਖੀ ਤਾਂ ਹਮਲਾਵਰ ਭੱਜ ਗਏ।
Man killed in front of pregnant wife by two men while searching for missing son in Delhi
ਔਰਤ ਦੇ ਬਿਆਨ ਅਤੇ ਸ਼ੱਕੀਆਂ ਦੇ ਵੇਰਵਿਆਂ ਦੇ ਅਧਾਰ ਤੇ, ਦਿੱਲੀ ਪੁਲਿਸ ਦੀ ਟੀਮ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਬਾਅਦ ਪੁਲਿਸ ਟੀਮ ਨੇ ਇਸ ਘਟਨਾ ਦੇ ਸਬੰਧ ਵਿਚ ਦੋਸ਼ੀ ਭਰਾਵਾਂ, 29 ਸਾਲਾ ਧੀਰਜ ਅਰੋੜਾ ਅਤੇ 31 ਸਾਲਾ ਰਾਕੇਸ਼ ਅਰੋੜਾ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਓਖਲਾ ਉਦਯੋਗਿਕ ਖੇਤਰ ਵਿਚ ਸੰਚਾਲਿਤ ਗ੍ਰਾਮੀਣ ਸੇਵਾ ਦੇ ਡਰਾਈਵਰ ਹਨ। ਇਸ ਤੋਂ ਇਲਾਵਾ ਪੁਲਿਸ ਨੇ ਗੁੰਮ ਹੋਏ ਬੱਚੇ ਦਾ ਵੀ ਪਤਾ ਲਗਾ ਲਿਆ ਹੈ।