
ਖੇਤੀ ਕਾਨੂੰਨਾਂ ਦੇ ਹੱਕ 'ਚ ਖੜ੍ਹਨ ਬਾਅਦ ਉਪ ਮੁੱਖ ਮੰਤਰੀ ਤੋਂ ਕਿਸਾਨ ਜਥੇਬੰਦੀਆਂ ਵੀ ਨਰਾਜ਼
ਨਵੀਂ ਦਿੱਲੀ : ਸਵਰਾਜ ਇੰਡੀਆ ਦੇ ਪ੍ਰਧਾਨ ਯੋਗੇਂਦਰ ਯਾਦਵ ਨੇ ਅੱਜ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੂੰ ਖੇਤੀਬਾੜੀ ਕਾਨੂੰਨਾਂ 'ਤੇ ਕਿਸਾਨਾਂ ਦੇ ਸਵਾਲ ਦਾ ਜਵਾਬ ਦੇਣ ਜਾਂ ਅਪਣੇ ਅਹੁਦੇ ਤੋਂ ਅਸਤੀਫ਼ਾ ਦੇਣ। ਯਾਦਵ ਨੇ ਚੌਟਾਲਾ ਤੋਂ 10 ਸਾਲ ਪੁੱਛੇ ਅਤੇ ਕਿਹਾ ਕਿ ਮੰਗਲਵਾਰ ਨੂੰ ਸਿਰਸਾ 'ਚ ਕਿਸਾਨਾਂ ਨੂੰ ਜਵਾਬ ਦੇਣ ਦੀ ਚੁਣੌਤੀ ਦਿਤੀ। ਮੰਗਲਵਾਰ ਨੂੰ ਕਿਸਾਨ ਉਪ ਮੁੱਖ ਮੰਤਰੀ ਦੇ ਸਿਰਸਾ ਰਿਹਾਇਸ਼ ਦਾ ਘਿਰਾਅ ਕਰਨ ਦਾ ਐਲਾਨ ਕਰ ਚੁਕੇ ਹਨ।
Dushyant Chautala
ਯਾਦਵ ਅਨੁਸਾਰ ਕਿਸਾਨ ਜਾਣਨਾ ਚਾਹੁੰਦੇ ਹਨ ਕਿ ਇਨ੍ਹਾਂ ਕਾਨੂੰਨਾਂ ਨਾਲ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਨੂੰ ਖਤਰਾ ਹੈ ਜਾਂ ਨਹੀਂ ਅਤੇ ਜੇਕਰ ਨਹੀਂ ਹੈ ਤਾਂ ਐਮ.ਐਸ.ਪੀ. ਨੂੰ ਕਾਨੂੰਨਾਂ 'ਚ ਸ਼ਾਮਲ ਕਿਉਂ ਨਹੀਂ ਕੀਤਾ ਜਾਂਦਾ? ਜ਼ਰੂਰੀ ਵਸਤੂ ਕਾਨੂੰਨ 'ਚ ਤਬਦੀਲੀ ਕਰ ਕੇ ਕੰਪਨੀਆਂ ਨੂੰ ਜਮ੍ਹਾਖੋਰੀ ਦੀ ਛੋਟ ਦੇਣ ਨਾਲ ਕਿਸਾਨ ਨੂੰ ਕੀ ਅਤੇ ਕਿਵੇਂ ਫ਼ਾਇਦਾ ਹੋਵੇਗਾ?
Yogedar Yadav
ਕੀ ਮੰਡੀ ਨੂੰ ਖ਼ਤਮ ਕਰਨ ਦਾ ਏਜੰਡਾ ਨਹੀਂ ਹੈ? ਫ਼ਸਲ ਪਕਣ ਤੋਂ ਪਹਿਲਾਂ ਕੰਪਨੀਆਂ ਦੇ ਕਿਸਾਨਾਂ ਨਾਲ ਕਰਾਰ 'ਤੇ ਦਸਤਖ਼ਤ ਫ਼ਸਲ ਦੀ ਲੁੱਟ 'ਤੇ ਕਿਸਾਨ ਦੀ ਮੋਹਰ ਨਹੀਂ ਹੋਵੇਗਾ? ਹੋਰ ਸਵਾਲਾਂ 'ਚ ਖੇਤੀਬਾੜੀ ਕਾਨੂੰਨਾਂ 'ਤੇ ਪਾਰਟੀ ਦੇ ਰੁਖ ਸੰਸਦ 'ਚ ਆਰਡੀਨੈਂਸ ਪਾਸ ਕਰਵਾਉਣ ਦੀ ਪ੍ਰਕਿਰਿਆ ਆਦਿ ਸ਼ਾਮਲ ਹਨ।
Yogedar Yadav
ਕਾਬਲੇਗੌਰ ਹੈ ਕਿ ਹਰਿਆਣਾ ਦੇ ਉਪ ਮੁੱਖ ਮੰਤਰੀ ਵਲੋਂ ਖੇਤੀ ਕਾਨੂੰਨਾਂ ਦੇ ਹੱਕ 'ਚ ਬੋਲਣ ਤੋਂ ਬਾਅਦ ਉਹ ਕਿਸਾਨ ਜਥੇਬੰਦੀਆਂ ਦੇ ਨਿਸ਼ਾਨੇ 'ਤੇ ਹਨ। ਉਨ੍ਹਾਂ ਦੇ ਦੋਸ਼ ਲੱਗ ਰਹੇ ਹਨ ਕਿ ਉਹ ਕਿਸਾਨਾਂ ਦੀ ਵੋਟਾਂ ਨਾਲ ਜਿੱਤਣ ਤੋਂ ਬਾਅਦ ਹੁਣ ਭਾਜਪਾ ਦੇ ਪਿੱਠੂ ਬਣ ਕੇ ਕਿਸਾਨਾਂ ਨਾਲ ਧਰੋਹ ਕਮਾ ਰਹੇ ਹਨ।