ਦਰਦਨਾਕ ਹਾਦਸਾ: ਤੇਜ਼ ਰਫਤਾਰ ਬੱਸ ਨੇ ਕਾਰ ਨੂੰ ਮਾਰੀ ਜ਼ਬਰਦਸਤ ਟੱਕਰ, 5 ਲੋਕਾਂ ਦੀ ਹੋਈ ਮੌਤ
Published : Nov 5, 2021, 10:05 am IST
Updated : Nov 5, 2021, 10:27 am IST
SHARE ARTICLE
File photo
File photo

ਕਈ ਲੋਕ ਹੋਏ ਜ਼ਖਮੀ

 

ਮਥੁਰਾ: ਮਥੁਰਾ ਦੇ ਥਾਣਾ ਨੌਝੀਲ ਇਲਾਕੇ 'ਚ ਯਮੁਨਾ ਐਕਸਪ੍ਰੈਸ ਵੇਅ 'ਤੇ ਇਕ ਬੇਕਾਬੂ ਬੱਸ ਡਿਵਾਈਡਰ ਤੋੜਦੀ ਹੋਈ ਦੂਜੇ ਪਾਸੇ ਖੜ੍ਹੀ ਇਕ ਕਾਰ ਨਾਲ ਟਕਰਾ ਕੇ ਪਲਟ ਗਈ। ਹਾਦਸੇ ਵਿੱਚ ਕਾਰ ਵਿੱਚ ਸਵਾਰ ਚਾਰ ਲੋਕਾਂ ਅਤੇ ਬੱਸ ਡਰਾਈਵਰ ਦੀ ਮੌਤ ਹੋ ਗਈ। ਜਦਕਿ 6 ਲੋਕ ਜ਼ਖਮੀ ਹੋ ਗਏ।

 

AccidentAccident

 

ਸ਼ੁੱਕਰਵਾਰ ਸਵੇਰੇ ਵਾਪਰੇ ਇਸ ਭਿਆਨਕ ਹਾਦਸੇ ਕਾਰਨ ਐਕਸਪ੍ਰੈਸ ਵੇਅ ਜਾਮ ਹੋ ਗਿਆ। ਪੁਲਿਸ ਨੇ ਨੁਕਸਾਨੇ ਵਾਹਨਾਂ ਨੂੰ ਹਟਾ ਦਿੱਤਾ। ਉਸ ਤੋਂ ਬਾਅਦ ਜਾਮ ਖੁੱਲ੍ਹ ਸਕਿਆ। ਐਸਪੀ ਦੇਹਤ ਸ੍ਰੀਚੰਦ ਨੇ ਦੱਸਿਆ ਕਿ ਖਾਲੀ ਬੱਸ ਆਗਰਾ ਤੋਂ ਨੋਇਡਾ ਜਾ ਰਹੀ ਸੀ।

Tragic accidentTragic accident

ਨੋਇਡਾ ਤੋਂ ਆਗਰਾ ਸਾਈਡ 'ਤੇ ਪਹੁੰਚਣ 'ਤੇ ਡਰਾਈਵਰ ਦੀ ਨੀਂਦ ਕਾਰਨ ਬੇਕਾਬੂ ਹੋਈ ਬੱਸ ਕਾਰ ਨਾਲ ਟਕਰਾ ਕੇ ਪਲਟ ਗਈ। ਕਾਰ 'ਚ ਸਵਾਰ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਮ੍ਰਿਤਕਾਂ ਦੇ ਨਾਵਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਕਾਰ ਸਵਾਰ ਗਾਜ਼ੀਆਬਾਦ ਤੋਂ ਆ ਰਹੇ ਸਨ। ਹਾਦਸੇ ਵਿੱਚ ਬੱਸ ਚਾਲਕ ਬਲਵੰਤ ਸਿੰਘ ਵਾਸੀ ਪਠਾਨਕੋਟ ਦੀ ਵੀ ਮੌਤ ਹੋ ਗਈ।

 

File photoAccident

 

Location: India, Uttar Pradesh, Mutare

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM
Advertisement