ਔਰਤ ਦੀ ਮੌਤ ਹੋਈ ਸੀ ਦਿਲ ਦਾ ਦੌਰਾ ਪੈਣ ਨਾਲ, ਧੀ ਨੇ ਕਿਹਾ ਮੇਰੇ ਪਿਤਾ ਨੇ ਜ਼ਹਿਰ ਦੇ ਕੇ ਮਾਰਿਆ 
Published : Nov 5, 2022, 5:50 pm IST
Updated : Nov 5, 2022, 5:54 pm IST
SHARE ARTICLE
The woman died of a heart attack, the daughter said my father poisoned her
The woman died of a heart attack, the daughter said my father poisoned her

ਕਹਿੰਦੇ ਸੀ ਔਰਤ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ, ਧੀ ਨੇ ਪਿਤਾ 'ਤੇ ਲਾਇਆ ਜ਼ਹਿਰ ਦੇ ਕੇ ਮਾਰਨ ਦਾ ਇਲਜ਼ਾਮ 

ਇੰਦੌਰ - ਇੱਥੋਂ ਖ਼ਬਰ ਆਈ ਹੈ ਕਿ ਇੱਕ ਔਰਤ ਜਿਸ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਣ ਬਾਰੇ ਕਿਹਾ ਗਿਆ ਸੀ, ਉਸ ਦੀ ਧੀ ਨੇ ਆਪਣੇ ਪਿਤਾ 'ਤੇ ਦੋਸ਼ ਲਗਾਇਆ ਹੈ ਕਿ ਉਸ ਦੇ ਪਿਤਾ ਨੇ ਉਸ ਦੀ ਮਾਂ ਨੂੰ ਜ਼ਹਿਰ ਦੇ ਕੇ ਮਾਰਿਆ ਹੈ। ਆਪਣੀ ਮਾਂ ਦੀ ਮੌਤ ਦੀ ਖਬਰ ਮਿਲਦੇ ਹੀ ਦਿੱਲੀ 'ਚ ਰਹਿਣ ਵਾਲੀ ਔਰਤ ਇੰਦੌਰ ਸਥਿਤ ਆਪਣੇ ਘਰ ਪਹੁੰਚੀ। ਲਾਸ਼ ਨੂੰ ਦੇਖਣ ਤੋਂ ਬਾਅਦ, ਉਸ ਨੇ ਪੋਸਟਮਾਰਟਮ ਕਰਾਉਣ 'ਤੇ ਜ਼ੋਰ ਦਿੱਤਾ, ਕਿਉਂ ਕਿ ਉਸ ਨੂੰ ਸ਼ੱਕ ਸੀ ਕਿ ਉਸ ਦਾ ਪਿਤਾ ਲੜਕੇ ਨੂੰ ਜਨਮ ਨਾ ਦੇਣ ਕਾਰਨ ਉਸ ਦੀ ਮਾਂ ਨਾਲ ਕੁੱਟ-ਮਾਰ ਕਰਦਾ ਰਹਿੰਦਾ ਸੀ, ਅਤੇ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਦਿੰਦਾ ਰਹਿੰਦਾ ਸੀ। 

ਮ੍ਰਿਤਕ ਔਰਤ ਦੀ ਧੀ ਨੇ ਦੱਸਿਆ, "ਮੇਰੀ ਮਾਂ ਦੇ ਸਸਕਾਰ ਤੋਂ ਬਾਅਦ, ਪੁਲਿਸ ਨੇ ਮੇਰੇ ਪਿਤਾ ਨੂੰ ਬੁਲਾਇਆ ਪਰ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ। ਦੋ ਦਿਨ ਬਾਅਦ ਪੋਸਟਮਾਰਟਮ ਦੀ ਰਿਪੋਰਟ ਆਈ, ਜਿਸ ਵਿਚ ਦੱਸਿਆ ਗਿਆ ਕਿ ਮੇਰੀ ਮਾਂ ਨੂੰ ਜ਼ਹਿਰ ਦਿੱਤਾ ਗਿਆ ਸੀ। ਮੈਂ ਪੁਲਿਸ ਨੂੰ ਮਾਮਲੇ ਦੀ ਜਾਂਚ ਕਰਨ ਦੀ ਬੇਨਤੀ ਕੀਤੀ ਹੈ ਕਿਉਂਕਿ ਮੇਰਾ ਪਿਤਾ ਪਹਿਲਾਂ ਵੀ ਮੇਰੀ ਮਾਂ ਨੂੰ ਧਮਕੀ ਦਿੰਦਾ ਰਹਿੰਦਾ ਸੀ। ਪੁਲਿਸ ਨੇ ਮੇਰੀ ਬੇਨਤੀ 'ਤੇ ਗ਼ੌਰ ਨਹੀਂ  ਕੀਤਾ, ਇਸ ਲਈ ਮੈਂ ਖ਼ੁਦ ਸਬੂਤ ਇਕੱਠੇ ਕਰਨ ਦਾ ਫੈਸਲਾ ਕੀਤਾ।" ਧੀ ਨੂੰ ਪਤਾ ਲੱਗਿਆ ਕਿ ਜਿਸ ਦਿਨ ਉਸ ਦੀ ਮਾਂ ਦੀ ਮੌਤ ਹੋਈ, ਉਸ ਦਿਨ ਉਸ ਨੇ ਉਸ ਦੇ ਪਿਤਾ ਦਾ ਪਕਾਇਆ ਖਾਣਾ ਖਾਧਾ ਸੀ। ਜਿਸ ਤੋਂ ਬਾਅਦ ਉਸ ਨੂੰ ਬੇਚੈਨੀ ਦੀ ਸ਼ਿਕਾਇਤ ਹੋਈ। ਉਸ ਨੇ ਛੋਟੀ ਬੇਟੀ ਨੂੰ ਬੁਲਾਇਆ ਪਰ ਉਹ ਕੋਲ ਨਹੀਂ ਸੀ।

 "ਉਹ ਕੁਝ ਕਹਿਣਾ ਚਾਹੁੰਦੀ ਸੀ, ਪਰ ਕਹਿ ਨਹੀਂ ਸਕੀ,” ਧੀ ਨੇ ਕਿਹਾ। “ਮੇਰੇ ਪਿਤਾ ਘਰ ਪਹੁੰਚੇ ਅਤੇ ਉਸ ਨੂੰ ਹਸਪਤਾਲ ਲੈ ਗਏ। ਮੈਂ ਹਸਪਤਾਲ ਤੋਂ ਸਾਰੇ ਕਾਗਜ਼ਾਤ ਇਕੱਠੇ ਕੀਤੇ ਜਿਸ ਵਿੱਚ ਇਹ ਦਿਖਾਇਆ ਗਿਆ ਕਿ ਮੇਰੀ ਮਾਂ ਨੂੰ ਉਲਟੀਆਂ ਆ ਰਹੀਆਂ ਸੀ। ਮੈਨੂੰ ਇਹ ਵੀ ਪਤਾ ਲੱਗਿਆ ਕਿ ਮੇਰੇ ਪਿਤਾ ਨੇ ਮੇਰੀ ਮਾਂ ਦੇ ਮੋਬਾਈਲ ਫ਼ੋਨ ਤੋਂ ਸਾਰਾ ਡਾਟਾ ਡਿਲੀਟ ਕਰ ਦਿੱਤਾ ਸੀ। ਸ਼ੱਕ ਪੈਦਾ ਕਰਨ ਲਈ ਐਨਾ ਕੁਝ ਬਹੁਤ ਸੀ।" ਧੀ ਨੇ ਕਿਹਾ।  ਇਸ ਤੋਂ ਬਾਅਦ ਧੀ ਨੇ ਵੀਰਵਾਰ ਨੂੰ ਇੰਦੌਰ ਦੇ ਪੁਲਿਸ ਕਮਿਸ਼ਨਰ ਨੂੰ ਸਾਰੇ ਸਬੂਤ ਸੌਂਪੇ ਅਤੇ ਆਪਣੇ ਪਿਤਾ 'ਤੇ ਆਪਣੀ ਮਾਂ ਦੀ ਹੱਤਿਆ ਦਾ ਦੋਸ਼ ਲਗਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ। “ਮੇਰੀ ਮਾਂ ਇੰਦੌਰ ਵਿੱਚ ਅਲੱਗ ਰਹਿੰਦੀ ਸੀ ਅਤੇ ਮੇਰੇ ਪਿਤਾ ਗਵਾਲੀਅਰ ਵਿੱਚ ਰਹਿੰਦੇ ਸਨ। ਉਹ ਕਈ ਵਾਰ ਉਸ ਨੂੰ ਮਿਲਣ ਜਾਂਦਾ ਸੀ ਪਰ ਹਮੇਸ਼ਾ ਉਸ ਨੂੰ ਤੰਗ-ਪਰੇਸ਼ਾਨ ਕਰਦਾ ਸੀ। ਉਹ ਸਾਡੇ ਲਈ ਉਸ ਨੂੰ ਬਰਦਾਸ਼ਤ ਕਰ ਰਹੀ ਸੀ,” ਉਸ ਨੇ ਅੱਗੇ ਦੱਸਿਆ।

ਬੇਟੀ ਦੀ ਸ਼ਿਕਾਇਤ ਦੇ ਆਧਾਰ 'ਤੇ ਹੁਣ ਤੱਕ ਉਸ ਦੇ ਪਿਤਾ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਪੀੜਤਾ ਦੀ ਵਿਸੇਰਾ ਰਿਪੋਰਟ ਆਉਣ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਫ਼ਿਰ ਮਾਮਲੇ ਸੰਬੰਧੀ ਅਗਲੀਆਂ ਕਾਰਵਾਈਆਂ ਕੀਤੀਆਂ ਜਾਣਗੀਆਂ।

SHARE ARTICLE

ਏਜੰਸੀ

Advertisement

ਭਰਾ-ਭਰਜਾਈ ਤੋਂ ਦੁਖੀ ਕੁੜੀ ਨੇ ਚੁੱਕਿਆ ਖੌਫਨਾਕ ਕਦਮ, ਹਾਕੀ ਦੀ ਸੀ ਨੈਸ਼ਨਲ ਪਲੇਅਰ ਪੁਲਿਸ ਨੇ ਭਰਾ ਨੂੰ ਕੀਤਾ ਗ੍ਰਿਫ਼ਤਾਰ

06 May 2024 4:04 PM

Rajpura ਵਿਖੇ Kisan ਦੀ ਹੋਈ ਮੌਤ ਤੋਂ ਬਾਅਦ ਕਿਸਾਨਾਂ ਨੇ ਦਿੱਤਾ ਅਲਟੀਮੇਟਮ, ਦੋ ਦਿਨਾਂ ਸਮਾਂ ਦਿੰਦੇ ਹਾਂ, ਨਹੀਂ ਤਾਂ

06 May 2024 1:42 PM

Breaking News: T20 World Cup ਦੇ ਮੈਚਾਂ ਦੌਰਾਨ ਅੱ+ਤਵਾਦੀ ਹਮਲਿਆਂ ਦੀ ਧਮਕੀ, Cricket ਜਗਤ ਲਈ ਪਰੇਸ਼ਾਨ ਕਰਨ ਵਾਲੀ

06 May 2024 1:13 PM

Cabinet Minister Dr. Baljit Kaur ਬੇਬਾਕ Interview Badal ‘ਤੇ ਧਰਿਆ ਤਵਾ, ਇਹਨਾਂ ਲੁੱਟਣ ਵਾਲਿਆਂ ਤੋਂ ਮਸਾਂ...

06 May 2024 12:55 PM

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

06 May 2024 10:58 AM
Advertisement