Border Area Crimes News : ਸਰਹੱਦ ’ਤੇ ਅਪਰਾਧ ਰੋਕਣ ਲਈ ਬੀ.ਐਸ.ਐਫ਼. ਦਾ ਅਨੋਖਾ ਉਪਰਾਲਾ
Published : Nov 5, 2023, 7:36 pm IST
Updated : Nov 5, 2023, 7:36 pm IST
SHARE ARTICLE
File Photo
File Photo

ਭਾਰਤ-ਬੰਗਲਾਦੇਸ਼ ਸਰਹੱਦ ’ਤੇ ਬੀ.ਐਸ.ਐਫ. ਨੇ ਅਪਰਾਧ ਨੂੰ ਰੋਕਣ ਲਈ ਮਧੂਮੱਖੀਆਂ ਦੇ ਲਾਏ ਛੱਤੇ 

Border Area Crimes News : ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਭਾਰਤ-ਬੰਗਲਾਦੇਸ਼ ਸਰਹੱਦ 'ਤੇ ਪਸ਼ੂਆਂ ਦੀ ਤਸਕਰੀ ਸਮੇਤ ਹੋਰ ਅਪਰਾਧਾਂ ਨੂੰ ਰੋਕਣ ਲਈ ਇਕ ਅਨੋਖਾ ਪ੍ਰਯੋਗ ਕਰ ਰਿਹਾ ਹੈ, ਜਿਸ ਤਹਿਤ ਉਹ ਉੱਥੇ ਮਧੂ-ਮੱਖੀਆਂ ਦੇ ਛੱਤੇ ਲਗਾ ਰਿਹਾ ਹੈ। ਇਸ ਉਪਰਾਲੇ ਨਾਲ ਸਥਾਨਕ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਮਿਲਣਗੇ।

ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਰਹੱਦ 'ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਸਥਾਨਕ ਲੋਕਾਂ ਨੂੰ ਮਧੂ ਮੱਖੀ ਪਾਲਣ ਨਾਲ ਜੋੜਨ ਲਈ ਬੀ.ਐਸ.ਐਫ. ਦੀ 32ਵੀਂ ਬਟਾਲੀਅਨ ਵਲੋਂ ਨਾਦੀਆ ਜ਼ਿਲ੍ਹੇ ਦੇ ਸਰਹੱਦੀ ਖੇਤਰ ਵਿਚ ਅਪਣੀ ਕਿਸਮ ਦੀ ਇਹ ਪਹਿਲੀ ਯੋਜਨਾ ਸ਼ੁਰੂ ਕੀਤੀ ਗਈ ਹੈ। ਭਾਰਤ ਅਤੇ ਬੰਗਲਾਦੇਸ਼ ਦੀ 4,096 ਕਿਲੋਮੀਟਰ ਲੰਮੀ ਸਰਹੱਦ ਸਾਂਝੀ ਹੈ, ਜਿਸ ’ਚੋਂ 2,217 ਕਿਲੋਮੀਟਰ ਪੱਛਮੀ ਬੰਗਾਲ ਨਾਲ ਹੈ। ਬੀ.ਐਸ.ਐਫ. ਨੇ ਇਸ ਪ੍ਰਾਜੈਕਟ ਲਈ ਆਯੁਸ਼ ਮੰਤਰਾਲੇ ਨੂੰ ਵੀ ਸ਼ਾਮਲ ਕੀਤਾ ਹੈ। ਮੰਤਰਾਲਾ ਨੇ ਸੀਮਾ ਸੁਰੱਖਿਆ ਬਲ ਨੂੰ ਮਧੂ-ਮੱਖੀਆਂ ਦੇ ਛੱਤੇ ਅਤੇ ਮਿਸ਼ਰਤ ਧਾਤ ਨਾਲ ਬਣੇ 'ਸਮਾਰਟ ਵਾੜ' ਨੂੰ ਸਹੀ ਢੰਗ ਨਾਲ ਲਗਾਉਣ ਲਈ ਲੋੜੀਂਦੀ ਮੁਹਾਰਤ ਪ੍ਰਦਾਨ ਕੀਤੀ ਹੈ।

ਬੀ.ਐਸ.ਐਫ. ਦੀ 32ਵੀਂ ਬਟਾਲੀਅਨ ਦੇ ਕਮਾਂਡੈਂਟ ਸੁਜੀਤ ਕੁਮਾਰ, ਜਿਨ੍ਹਾਂ ਨੇ ਇਸ ਪ੍ਰਾਜੈਕਟ ਦੀ ਸੰਕਲਪ ਲਿਆ, ਨੇ ਇਕ ਇੰਟਰਵਿਊ 'ਚ ਕਿਹਾ ਕਿ ਉਨ੍ਹਾਂ ਨੇ ਕੇਂਦਰ ਦੇ 'ਵਾਈਬ੍ਰੈਂਟ ਵਿਲੇਜ ਪ੍ਰੋਗਰਾਮ' (ਵੀ.ਵੀ.ਪੀ.) ਤਹਿਤ ਇਹ ਪਹਿਲ ਕੀਤੀ ਹੈ। ਨਾਲ ਹੀ, ਬੀ.ਐਸ.ਐਫ. ਨੇ ਇੱਕ ਕਦਮ ਹੋਰ ਅੱਗੇ ਵਧਿਆ ਹੈ ਅਤੇ ਆਯੂਸ਼ ਮੰਤਰਾਲੇ ਨੂੰ ਅਜਿਹੇ ਦਵਾਈਆਂ ’ਚ ਵਰਤੇ ਜਾਣ ਵਾਲੇ ਪੌਦੇ ਪ੍ਰਦਾਨ ਕਰਨ ਦੀ ਬੇਨਤੀ ਕੀਤੀ ਹੈ ਜੋ ਫੁੱਲਾਂ ਵਾਲੇ ਹੁੰਦੇ ਹਨ ਅਤੇ ਇਨ੍ਹਾਂ ਮਧੂ-ਮੱਖੀਆਂ ਦੇ ਛੱਤਿਆਂ ਦੇ ਆਲੇ ਦੁਆਲੇ ਲਗਾਏ ਜਾ ਸਕਦੇ ਹਨ ਤਾਂ ਜੋ ਮੱਖੀਆਂ ਭਰਪੂਰ ਮਾਤਰਾ ਵਿੱਚ ਪਰਾਗਣ ਕਰ ਸਕਣ।

ਉਨ੍ਹਾਂ ਕਿਹਾ, ''ਭਾਰਤ-ਬੰਗਲਾਦੇਸ਼ ਸਰਹੱਦ 'ਤੇ ਮਧੂ-ਮੱਖੀਆਂ ਲਗਾਉਣ ਦਾ ਸੰਕਲਪ 2 ਨਵੰਬਰ ਨੂੰ ਸ਼ੁਰੂ ਕੀਤਾ ਗਿਆ ਸੀ। ਇਸ ਪਹਿਲਕਦਮੀ ਨੂੰ ਪਿੰਡ ਵਾਸੀਆਂ ਵੱਲੋਂ ਬਹੁਤ ਹੀ ਉਤਸ਼ਾਹਜਨਕ ਹੁੰਗਾਰਾ ਮਿਲਿਆ ਹੈ।" ਅਧਿਕਾਰੀਆਂ ਨੇ ਦੱਸਿਆ ਕਿ ਨਾਦੀਆ ਜ਼ਿਲ੍ਹੇ 'ਚ ਬੀ.ਐੱਸ.ਐੱਫ. ਦੀ ਦੱਖਣੀ ਬੰਗਾਲ ਸਰਹੱਦ ਦੇ ਅਧੀਨ ਆਉਂਦੇ ਸਰਹੱਦੀ ਖੇਤਰ ਪਸ਼ੂਆਂ, ਸੋਨਾ, ਚਾਂਦੀ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਰਗੇ ਸਰਹੱਦ ਪਾਰ ਅਪਰਾਧਾਂ ਦਾ ਸ਼ਿਕਾਰ ਹਨ ਅਤੇ ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਦੋਂ ਸ਼ਰਾਰਤੀ ਅਨਸਰਾਂ ਅਤੇ ਸਮਗਲਰਾਂ ਵਲੋਂ ਇਸ ਨੂੰ ਕੱਟਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਕਾਰਨ ਗੈਰ ਕਾਨੂੰਨੀ ਗਤੀਵਿਧੀਆਂ ਲਈ ਇਹ ਵਾੜ ਦਾ ਕੰਮ ਕਰੇਗਾ।

ਬੀ.ਐਸ.ਐਫ. ਅਧਿਕਾਰੀ ਨੇ ਕਿਹਾ ਕਿ ਵਾੜ ’ਤੇ ਲਗਾਏ ਗਏ ਮਧੂ-ਮੱਖੀਆਂ ਦੇ ਛੱਤੇ ਦੀ ਵਾੜ ਨੂੰ ਕੱਟਣ ਦੀ ਕੋਸ਼ਿਸ਼ ਕਰ ਰਹੇ ਤਸਕਰਾਂ ਲਈ ਰੋਕਥਾਮ ਵਜੋਂ ਕੰਮ ਕਰਨਗੇ ਕਿਉਂਕਿ ਅਜਿਹੀ ਕੋਈ ਵੀ ਕੋਸ਼ਿਸ਼ ਮਧੂ-ਮੱਖੀਆਂ ਨੂੰ ਪਰੇਸ਼ਾਨ ਕਰੇਗੀ ਤਾਂ ਮੱਖੀਆਂ ਦਾ ਝੁੰਡ ਉਨ੍ਹਾਂ ’ਤੇ ਹਮਲਾ ਕਰ ਸਕਦਾ ਹੈ ਅਤੇ ਗੰਭੀਰ ਰੂਪ ਨਾਲ ਜ਼ਖਮੀ ਕਰ ਸਕਦਾ ਹੈ।

ਇਕ ਅਧਿਕਾਰੀ ਨੇ ਕਿਹਾ ਕਿ ਮਧੂ-ਮੱਖੀਆਂ ਦੇ ਛੱਤਿਆਂ ਦੀ ਸਹੀ ਗਿਣਤੀ ਦਾ ਪ੍ਰਗਟਾਵਾ ਨਹੀਂ ਕੀਤਾ ਜਾ ਸਕਦਾ ਹੈ, ਪਰ ਇਨ੍ਹਾਂ ਨੂੰ ਨਿਯਮਤ ਅੰਤਰਾਲਾਂ ’ਤੇ ਲੱਕੜ ਦੇ ਬਣੇ ਢਾਂਚਿਆਂ ਦੀ ਵਰਤੋਂ ਕਰਦੇ ਹੋਏ ਤਸਕਰੀ ਲਈ ਸੰਭਾਵਿਤ ਸੰਵੇਦਨਸ਼ੀਲ ਖੇਤਰਾਂ ਵਿਚ ਵਾੜਾਂ 'ਤੇ ਰੱਖਿਆ ਜਾ ਰਿਹਾ ਹੈ। ਅਧਿਕਾਰੀ ਨੇ ਦੱਸਿਆ ਕਿ ਸਰ੍ਹੋਂ ਦੀ ਕਾਸ਼ਤ ਵੀ ਕੀਤੀ ਜਾ ਰਹੀ ਹੈ ਅਤੇ ਹਾਲ ਹੀ ਵਿਚ ਨਾਦੀਆ ਦੇ ਪਿੰਡ ਕਾਦੀਪੁਰ ਵਿਚ ਇਕ ਜਨਤਕ ਕੈਂਪ ਲਗਾਇਆ ਗਿਆ ਸੀ, ਜਿੱਥੇ ਸਥਾਨਕ ਲੋਕਾਂ ਨੂੰ ਦੱਸਿਆ ਗਿਆ ਸੀ ਕਿ ਉਹ ਇਨ੍ਹਾਂ ਮਧੂ-ਮੱਖੀਆਂ ਵਿਚੋਂ ਜੋ ਸ਼ਹਿਦ ਕੱਢਣਗੇ, ਉਹ ‘ਬੀ.ਐਸ.ਐਫ. ਵਾਈਵਜ਼ ਵੈਲਫੇਅਰ ਐਸੋਸੀਏਸ਼ਨ’ ਨੂੰ ਦਿਤਾ ਜਾਵੇਗਾ। ਸ਼ਹਿਦ ਦੀ ਵਿਕਰੀ ਤੋਂ ਹੋਣ ਵਾਲਾ ਮੁਨਾਫਾ ਸਥਾਨਕ ਲੋਕਾਂ ਨੂੰ ਦਿਤਾ ਜਾਵੇਗਾ।

ਆਯੂਸ਼ ਮੰਤਰਾਲੇ ਦੇ ਅਧਿਕਾਰੀਆਂ ਨੇ ਬੀ.ਐੱਸ.ਐੱਫ. ਨੂੰ ਇਹ ਵੀ ਜਾਣਕਾਰੀ ਦਿਤੀ ਹੈ ਕਿ ਸਥਾਨਕ ਲੋਕਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਇਸ ਖੇਤਰ 'ਚ ਅੰਬਾਂ ਦੇ ਦਰੱਖਤਾਂ ਤੋਂ ਚੰਗੀ ਕੁਆਲਿਟੀ ਦੇ ਫਲ ਨਹੀਂ ਮਿਲ ਰਹੇ ਪਰ ਸਰਹੱਦੀ ਖੇਤਰ 'ਚ ਸ਼ਹਿਦ ਦੀਆਂ ਮੱਖੀਆਂ ਹੋਣ ਕਾਰਨ ਇਨ੍ਹਾਂ ਦਰੱਖਤਾਂ 'ਤੇ ਚੰਗੇ ਫੱਲ ਲੱਗ ਸਕਦੇ ਹਨ ਜਿਸ ਨਾਲ ਪਿੰਡ ਦੇ ਲੋਕਾਂ ਨੂੰ ਆਪਣੀ ਆਮਦਨ ਵਧਾਉਣ ਵਿਚ ਮਦਦ ਮਿਲੇਗੀ।

(For more news apart from BSF on India-Bangladesh border set up beehives to prevent crime, stay tuned to Rozana Spokesman).

SHARE ARTICLE

ਏਜੰਸੀ

Advertisement

Today Punjab News: ਪਿੰਡ ਦੀਆਂ ਬੀਬੀਆਂ ਤੇ ਬੱਚਿਆਂ ਨੇ ਇਕੱਠੇ ਹੋ ਕੇ ਕੀਤਾ ਆਹ ਕੰਮ, ਵੀਡੀਓ ਦੇਖ ਪੁਰਾਣਾ ਪੰਜਾਬ ਯਾਦ

19 Jun 2024 4:29 PM

Big Breaking: ਪੰਜਾਬ ਦੇ ਵੱਡੇ ਮੰਤਰੀ ਨੇ ਦਿੱਤਾ ਅਸਤੀਫਾ, ਇੱਕ ਹੋਰ ਚੋਣ ਲਈ ਹੋ ਜਾਓ ਤਿਆਰ, ਵੇਖੋ LIVE

19 Jun 2024 4:19 PM

Reel ਬਣਾਉਣਾ ਪੈ ਗਿਆ ਮਹਿੰਗਾ ਦੇਖੋ ਕਿਵੇਂ ਲੜਕੀ ਨਾਲ ਵਾਪਰਿਆ ਭਾਣਾ, ਟੀਨ ਦਾ ਡੱਬਾ ਬਣੀ ਗੱਡੀ

19 Jun 2024 1:41 PM

Bhagwant Mann LIVE | "ਪੁਲਿਸ ਮੁਲਾਜ਼ਮਾਂ ਦੀ ਤਸਕਰਾਂ ਨਾਲ ਸੀ ਦੋਸਤੀ", CM ਮਾਨ ਤੇ DGP ਪੰਜਾਬ ਦੇ ਵੱਡੇ ਖ਼ੁਲਾਸੇ

19 Jun 2024 12:15 PM

Hoshiarpur News : DIG ਨੇ Thane 'ਚ ਮਾਰਿਆ Raid ਤਾਂ ਕੁਆਰਟਰਾਂ 'ਚ ਸੁੱਤੇ ਮਿਲੇ Police officer ਤਾਂ ਵਾਇਰਲੈਸ

19 Jun 2024 11:16 AM
Advertisement