Rahul Gandhi in kedarnath: 3 ਦਿਨਾਂ ਦੌਰੇ 'ਤੇ ਕੇਦਾਰਨਾਥ ਪਹੁੰਚੇ ਰਾਹੁਲ ਗਾਂਧੀ, ਕਾਂਗਰਸ ਨੇ ਕਿਹਾ, ਇਹ ਨਿੱਜੀ ਦੌਰਾ ਹੈ
Published : Nov 5, 2023, 5:12 pm IST
Updated : Nov 5, 2023, 5:12 pm IST
SHARE ARTICLE
Rahul Gandhi
Rahul Gandhi

ਰਾਹੁਲ ਗਾਂਧੀ ਦੀ ਸੁਰੱਖਿਆ ਲਈ ਹਵਾਈ ਅੱਡੇ 'ਤੇ ਪੁਲਿਸ ਅਤੇ ਸਬੰਧਤ ਏਜੰਸੀਆਂ ਦੇ ਕਰਮਚਾਰੀ ਤਾਇਨਾਤ ਕੀਤੇ ਗਏ ਹਨ।

Rahul Gandhi in kedarnath: ਉੱਤਰਾਖੰਡ - ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਆਪਣੇ ਤਿੰਨ ਦਿਨਾਂ ਦੌਰੇ ਦੇ ਤਹਿਤ ਕੇਦਾਰਨਾਥ ਪਹੁੰਚੇ ਹਨ। ਰਾਹੁਲ ਗਾਂਧੀ ਜਿਵੇਂ ਹੀ ਕੇਦਰਨਾਥ ਪਹੁੰਚੇ ਤਾਂ ਲੋਕਾਂ ਨੇ ਮੋਦੀ-ਮੋਦੀ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਰਾਹੁਲ ਗਾਂਧੀ ਇੱਥੇ ਦੋ ਦਿਨ ਰੁਕਣਗੇ। ਇਹ ਰਾਹੁਲ ਗਾਂਧੀ ਦੀ ਨਿੱਜੀ ਯਾਤਰਾ ਹੈ। ਰਾਹੁਲ ਗਾਂਧੀ ਦੁਪਹਿਰ 12:15 ਵਜੇ ਦਿੱਲੀ ਤੋਂ ਦੇਹਰਾਦੂਨ ਜੌਲੀ ਗ੍ਰਾਂਟ ਹਵਾਈ ਅੱਡੇ 'ਤੇ ਪਹੁੰਚੇ ਅਤੇ ਫਿਰ 12:30 ਵਜੇ ਹਵਾਈ ਅੱਡੇ ਤੋਂ ਕੇਦਾਰਨਾਥ ਲਈ ਰਵਾਨਾ ਹੋਏ। 

ਰਾਹੁਲ ਗਾਂਧੀ ਦੀ ਸੁਰੱਖਿਆ ਲਈ ਹਵਾਈ ਅੱਡੇ 'ਤੇ ਪੁਲਿਸ ਅਤੇ ਸਬੰਧਤ ਏਜੰਸੀਆਂ ਦੇ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਇਹ ਯਾਤਰਾ ਰਾਹੁਲ ਗਾਂਧੀ ਦੀ ਬਹੁਤ ਹੀ ਨਿੱਜੀ ਅਤੇ ਅਧਿਆਤਮਿਕ ਯਾਤਰਾ ਮੰਨੀ ਜਾ ਰਹੀ ਹੈ। ਏ.ਆਈ.ਸੀ.ਸੀ ਜਾਂ ਰਾਹੁਲ ਦੇ ਦਫ਼ਤਰ ਵੱਲੋਂ ਇਸ ਸਬੰਧੀ ਕੋਈ ਪ੍ਰੋਗਰਾਮ ਜਾਰੀ ਨਹੀਂ ਕੀਤਾ ਗਿਆ ਹੈ।  

ਉੱਤਰਾਖੰਡ ਕਾਂਗਰਸ ਨੇ ਐਕਸ 'ਤੇ ਲਿਖਿਆ- ਰਾਹੁਲ ਉੱਤਰਾਖੰਡ ਦੀ ਧਾਰਮਿਕ ਯਾਤਰਾ 'ਤੇ ਹਨ। ਇਸ ਦੌਰਾਨ ਕੋਈ ਸਿਆਸੀ ਸਮਾਗਮ ਨਹੀਂ ਹੋਵੇਗਾ।
ਪੂਜਾ ਤੋਂ ਬਾਅਦ ਉਹਨਾਂ ਨੇ ਕੇਦਾਰਨਾਥ ਦੇ ਨਿਰਮਾਣ ਕਾਰਜ ਦਾ ਜਾਇਜ਼ਾ ਵੀ ਲਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 2015 'ਚ ਰਾਹੁਲ ਗਾਂਧੀ ਪੈਦਲ ਕੇਦਾਰਨਾਥ ਧਾਮ ਪਹੁੰਚੇ ਸਨ।     

 

(For more news apart from Rahul Gandhi in kedarnath, stay tuned to Rozana Spokesman).

      

SHARE ARTICLE

ਏਜੰਸੀ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement