Karnataka News: ਦੋਸਤਾਂ ਨਾਲ ਸ਼ਰਤ ਲਗਾ ਕੇ ਪਟਾਕਿਆਂ ਦੇ ਡੱਬੇ ’ਤੇ ਬੈਠ ਗਿਆ ਨੌਜਵਾਨ, ਫਿਰ...
Published : Nov 5, 2024, 10:32 am IST
Updated : Nov 5, 2024, 10:32 am IST
SHARE ARTICLE
Firecrackers took the life of the youth
Firecrackers took the life of the youth

Karnataka News: ਡਾਕਟਰਾਂ ਮੁਤਾਬਕ ਧਮਾਕੇ ਕਾਰਨ ਸ਼ਬਰਿਸ਼ ਦੇ ਗੁਪਤ ਅੰਗ 'ਤੇ ਡੂੰਘੀਆਂ ਸੱਟਾਂ ਲੱਗੀਆਂ ਹਨ।

 

Karnataka News: ਕਰਨਾਟਕ ਦੇ ਬੈਂਗਲੁਰੂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜੋ ਦੀਵਾਲੀ ਦੀ ਰਾਤ ਦਾ ਦੱਸਿਆ ਜਾ ਰਿਹਾ ਹੈ। ਦੇਖਿਆ ਗਿਆ ਕਿ ਡੱਬੇ 'ਤੇ ਇਕ ਨੌਜਵਾਨ ਬੈਠਾ ਹੈ। ਅਚਾਨਕ ਡੱਬੇ ਵਿਚ ਧਮਾਕਾ ਹੁੰਦਾ ਹੈ ਅਤੇ ਨੌਜਵਾਨ ਜ਼ਮੀਨ 'ਤੇ ਡਿੱਗ ਜਾਂਦਾ ਹੈ। ਕੁਝ ਸਮੇਂ ਬਾਅਦ ਉਸਦੀ ਮੌਤ ਹੋ ਜਾਂਦੀ ਹੈ।

ਪੁਲਿਸ ਨੇ ਦੱਸਿਆ ਕਿ ਸ਼ਬਰਿਸ਼ ਅਤੇ ਉਸ ਦੇ ਦੋਸਤਾਂ ਨੇ ਦੀਵਾਲੀ ਦੀ ਰਾਤ ਸ਼ਰਾਬ ਪੀਤੀ ਸੀ। ਇਸ ਤੋਂ ਬਾਅਦ ਸਾਰੇ ਕੋਨਾਨਕੁੰਟੇ ਇਲਾਕੇ ਵਿੱਚ ਇਕੱਠੇ ਹੋ ਗਏ। ਉਸ ਦੇ ਦੋਸਤਾਂ ਨੇ ਬੇਰੁਜ਼ਗਾਰ ਸ਼ਬਰਿਸ਼ ਨੂੰ ਆਟੋਰਿਕਸ਼ਾ ਲੈਣ ਲਈ ਕਿਹਾ। ਉਸ 'ਤੇ ਪਟਾਕੇ ਰੱਖਣ ਵਾਲੇ ਡੱਬੇ 'ਤੇ ਬੈਠਣ ਦੀ ਸ਼ਰਤ ਰੱਖੀ ਗਈ ਸੀ।

ਸ਼ਰਾਬੀ ਸ਼ਬਰਿਸ਼ ਨੇ ਸ਼ਰਤ ਮੰਨ ਲਈ। ਦੋਸਤਾਂ ਨੇ ਪਟਾਕੇ ਜਲਾ ਕੇ ਉਸ ਉੱਤੇ ਇੱਕ ਡੱਬਾ ਰੱਖਿਆ। ਸ਼ਬਰਿਸ਼ ਉਸ 'ਤੇ ਬੈਠ ਗਿਆ। ਉਸ ਦੇ ਦੋਸਤ ਉੱਥੋਂ ਚਲੇ ਗਏ। ਪਟਾਕਾ ਫਟ ਗਿਆ ਅਤੇ ਸ਼ਬਰਿਸ਼ ਹਵਾ ਵਿਚ ਉਛਲ਼ ਕੇ ਸੜਕ 'ਤੇ ਡਿੱਗ ਗਿਆ।

ਕੁਝ ਸਕਿੰਟਾਂ ਬਾਅਦ ਉਹ ਸੜਕ 'ਤੇ ਲੇਟ ਗਿਆ। ਸ਼ਬਰਿਸ਼ ਦੇ ਦੋਸਤ ਉਸ ਕੋਲ ਆਏ। ਉਠਾਉਣ ਲੱਗੇ ਪਰ ਸ਼ਬਰੀਸ਼ ਨਾ ਜਾਗਿਆ। ਇਸ ਤੋਂ ਬਾਅਦ ਸਾਰੇ ਦੋਸਤ ਸ਼ਬਰਿਸ਼ ਨੂੰ ਹਸਪਤਾਲ ਲੈ ਗਏ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਦੱਖਣੀ ਬੈਂਗਲੁਰੂ ਦੇ ਐੱਸਪੀ ਲੋਕੇਸ਼ ਜਗਲਾਸਰ ਨੇ ਦੱਸਿਆ ਕਿ ਡਾਕਟਰਾਂ ਮੁਤਾਬਕ ਧਮਾਕੇ ਕਾਰਨ ਸ਼ਬਰਿਸ਼ ਦੇ ਗੁਪਤ ਅੰਗ 'ਤੇ ਡੂੰਘੀਆਂ ਸੱਟਾਂ ਲੱਗੀਆਂ ਹਨ। ਇਸ ਕਾਰਨ ਉਸ ਦੀ ਮੌਤ ਹੋ ਗਈ।

ਐਸਪੀ ਨੇ ਦੱਸਿਆ ਕਿ ਘਟਨਾ ਦੀ ਵੀਡੀਓ ਸਾਹਮਣੇ ਆਈ ਹੈ। ਸ਼ਬਰਿਸ਼ ਦੇ ਦੋਸਤਾਂ ਦੀ ਪਛਾਣ ਹੋ ਗਈ। 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੇ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ।

SHARE ARTICLE

ਏਜੰਸੀ

Advertisement

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM
Advertisement