
ਮੁਖ ਮੰਤਰੀ ਨੇ ਸਾਫ ਕਿਹਾ ਕਿ ਜਿਸ ਨੇ ਰਾਮ ਮੰਦਰ ਉਸਾਰੀ 'ਤੇ ਭਾਰਤ ਨੂੰ ਧਮਕੀ ਦਿਤੀ ਸੀ, ਅਗਲੀ ਸਰਜੀਕਲ ਸਟ੍ਰਾਈਕ ਵਿਚ ਉਸ ਵਰਗੇ ਅਤਿਵਾਦੀ ਸਮਾਪਤ ਹੋ ਜਾਣਗੇ।
ਨਵੀਂ ਦਿੱਲੀ, ( ਭਾਸ਼ਾ ) : ਉਤਰ ਪ੍ਰਦੇਸ਼ ਦੇ ਮੁਖ ਮੰਤਰੀ ਯੋਗੀ ਆਦਿਤਿਆਨਾਥ ਨੇ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਮੁਖੀ ਮਸੂਦ ਅਜ਼ਹਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਰਾਮ ਮੰਦਰ ਦੀ ਉਸਾਰੀ 'ਤੇ ਦੁਬਾਰਾ ਧਮਕੀ ਦਿਤੀ ਤਾਂ ਭਾਰਤ ਦਾ ਅਗਲਾ ਸਰਜੀਕਲ ਸਟ੍ਰਾਈਕ ਉਸੇ 'ਤੇ ਹੋਵੇਗਾ। ਰਿਪੋਰਟਾਂ ਮੁਤਾਬਕ ਅਵਿਤਵਾਦੀ ਮਸੂਦ ਅਜ਼ਹਰ ਨੇ ਬੀਤੇ ਦਿਨੀਂ ਧਮਕੀ ਦਿੰਦੇ ਹੋਏ ਕਿਹਾ ਸੀ ਕਿ ਜੇਕਰ ਅਯੁੱਧਿਆ ਵਿਚ ਰਾਮ ਮੰਦਰ ਦੀ ਉਸਾਰੀ ਹੁੰਦੀ ਹੈ ਤਾਂ ਉਹ ਭਾਰਤ ਵਿਚ ਤਬਾਹੀ ਮਚਾ ਦੇਵੇਗਾ।
Masood Azhar
ਮਸੂਦ ਦੀ ਇਸੇ ਧਮਕੀ ਦਾ ਕਰਾਰਾ ਜਵਾਬ ਦੇਣ ਲਈ ਅਤੇ ਰਾਮ ਮੰਦਰ ਉਸਾਰੀ 'ਤੇ ਅਪਣੀ ਵਚਨਬੱਧਤਾ ਜ਼ਾਹਰ ਕਰਨ ਲਈ ਰਾਜਸਥਾਨ ਵਿਚ ਭਾਰਤੀ ਜਨਤਾ ਪਾਰਟੀ ਦੀ ਚੋਣ ਪ੍ਰਚਾਰ ਰੈਲੀ ਦੌਰਾਨ ਮੁਖ ਮੰਤਰੀ ਨੇ ਸਾਫ ਕਿਹਾ ਕਿ ਜਿਸ ਨੇ ਰਾਮ ਮੰਦਰ ਉਸਾਰੀ 'ਤੇ ਭਾਰਤ ਨੂੰ ਧਮਕੀ ਦਿਤੀ ਸੀ, ਅਗਲੀ ਸਰਜੀਕਲ ਸਟ੍ਰਾਈਕ ਵਿਚ ਉਸ ਵਰਗੇ ਅਤਿਵਾਦੀ ਸਮਾਪਤ ਹੋ ਜਾਣਗੇ। ਉਸ ਵੇਲੇ ਉਸ ਦਾ ਮਾਲਕ ਵੀ ਉਸ ਨੂੰ ਬਚਾ ਨਹੀਂ ਪਾਏਗਾ। ਦੱਸ ਦਈਏ ਕਿ ਰਾਜਸਥਾਨ ਵਿਚ 199 ਵਿਧਾਨ ਸਭਾ ਹਲਕਿਆਂ ਵਿਚ ਚੋਣ 7 ਦਸੰਬਰ ਨੂੰ ਹੋਵੇਗੀ।
Ram Temple Issue
ਅਯੁੱਧਿਆ ਵਿਚ 1578 ਵਿਚ ਮੁਗਲ ਸਮਰਾਟ ਬਾਬਰ ਵੱਲੋਂ ਉਸਾਰੀ ਗਈ ਬਾਬਰੀ ਮਸਜਿਦ ਨੂੰ 6 ਦਸੰਬਰ 1992 ਨੂੰ ਹਿੰਦੂ ਕਰਮਚਾਰੀਆਂ ਦੇ ਇਕ ਸਮੂਹ ਵੱਲੋਂ ਕਥਿਤ ਤੌਰ ਤੇ ਢਾਹ ਦਿਤਾ ਗਿਆ ਸੀ। ਅਜਿਹਾ ਦਾਅਵਾ ਕੀਤਾ ਗਿਆ ਸੀ ਕਿ ਮਸਜਿਦ ਦੀ ਉਸਾਰੀ ਰਾਮ ਮੰਦਰ ਨੂੰ ਤੋੜਨ ਤੋਂ ਬਾਅਦ ਕੀਤਾ ਗਈ ਸੀ ਜੋ ਕਿ ਅਸਲ ਤੌਰ 'ਤੇ ਉਥੇ ਸਥਾਪਿਤ ਸੀ। ਉਸ ਵੇਲੇ ਤੋਂ ਹੀ ਇਸ ਮੁੱਦੇ ਨੂੰ ਹੱਲ ਕਰਨ ਲਈ ਸੁਪਰੀਮ ਕੋਰਟ ਵਿਚ ਸੁਣਵਾਈ ਚਲ ਰਹੀ ਹੈ।