
ਸਮੁੰਦਰੀ ਡਾਕੂਆਂ ਨੇ ਆਪਣੇ ਕਬਜ਼ੇ ’ਚ ਲੈ ਲਿਆ ਸੀ ਤੇ ਜਹਾਜ਼ ਉੱਤੇ ਸਵਾਰ 19 ਜਣਿਆਂ ਨੂੰ ਅਗ਼ਵਾ ਕਰ ਲਿਆ ਹੈ। ਉਨ੍ਹਾਂ ਵਿਚ 18 ਭਾਰਤੀ ਅਤੇ ਇੱਕ ਤੁਰਕੀ ਦਾ ਨਾਗਰਿਕ ਹੈ।
ਨਵੀਂ ਦਿੱਲੀ- ਹਾਂਗਕਾਂਗ ਦੇ ਇੱਕ ਸਮੁੰਦਰੀ ਜਹਾਜ਼ ਨੂੰ ਨਾਈਜੀਰੀਆ ਦੇ ਸਮੁੰਦਰੀ ਕੰਢੇ ਕੋਲ ਲੁਟੇਰਿਆਂ ਨੇ ਅਗ਼ਵਾ ਕਰ ਲਿਆ ਹੈ। ਉਨ੍ਹਾਂ ਵਿਚ 18 ਭਾਰਤੀ ਵੀ ਸ਼ਾਮਲ ਸਨ। ਇਹ ਜਾਣਕਾਰੀ ਸਮੁੰਦਰੀ ਗਤੀਵਿਧੀਆਂ ਉੱਤੇ ਨਜ਼ਰ ਰੱਖਣ ਵਾਲੀ ਇੱਕ ਵਿਸ਼ਵ ਏਜੰਸੀ ਨੇ ਦਿੱਤੀ ਹੈ।
Kidnapping
ਅਧਿਕਾਰਤ ਸੂਤਰਾਂ ਮੁਤਾਬਕ ਭਾਰਤੀਆਂ ਦੇ ਅਗ਼ਵਾ ਹੋਣ ਦੀ ਖ਼ਬਰ ਮਿਲਦਿਆਂ ਹੀ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੇ ਨਾਈਜੀਰੀਆ ਨਾਲ ਸੰਪਰਕ ਕਾਇਮ ਕੀਤਾ ਹੈ ਤਾਂ ਜੋ ਘਟਨਾ ਬਾਰੇ ਹੋਰ ਜਾਣਕਾਰੀ ਹਾਸਲ ਕੀਤੀ ਜਾ ਸਕੇ ਅਤੇ ਅਗ਼ਵਾ ਭਾਰਤੀਆਂ ਨੂੰ ਰਿਹਾਅ ਕਰਵਾਇਆ ਜਾ ਸਕੇ।
Kidnapping
ਸਮੁੰਦਰ ’ਚ ਜਹਾਜ਼ਾਂ ਦੀਆਂ ਗਤੀਵਿਧੀਆਂ ਉੱਤੇ ਨਜ਼ਰ ਰੱਖਣ ਵਾਲੀ ARX ਮੈਰੀਟਾਈਮ ਨੇ ਆਪਣੀ ਵੈੱਬਸਾਈਟ ਉੱਤੇ ਦੱਸਿਆ ਹੈ ਕਿ ਜਹਾਜ਼ ਨੂੰ ਮੰਗਲਵਾਰ ਨੂੰ ਸਮੁੰਦਰੀ ਡਾਕੂਆਂ ਨੇ ਆਪਣੇ ਕਬਜ਼ੇ ’ਚ ਲੈ ਲਿਆ ਸੀ ਤੇ ਜਹਾਜ਼ ਉੱਤੇ ਸਵਾਰ 19 ਜਣਿਆਂ ਨੂੰ ਅਗ਼ਵਾ ਕਰ ਲਿਆ ਹੈ। ਉਨ੍ਹਾਂ ਵਿਚ 18 ਭਾਰਤੀ ਅਤੇ ਇੱਕ ਤੁਰਕੀ ਦਾ ਨਾਗਰਿਕ ਹੈ।
18 Indians on board Hong-Kong vessel kidnapped off Nigerian coast
ਬੀਤੀ ਤਿੰਨ ਦਸੰਬਰ ਦੀ ਸ਼ਾਮ ਨੂੰ ਨਾਈਜੀਰੀਆਈ ਸਮੁੰਦਰੀ ਕੰਢੇ ਦੇ ਨੇੜਿਓ ਲੰਘਦੇ ਸਮੇਂ ਹਾਂਗਕਾਂਗ ਦੇ ਝੰਡੇ ਵਾਲੇ ਜਹਾਜ਼ ‘VLCC NAVE ਕੰਸਲਟੇਸ਼ਨ’ ਉੱਤੇ ਸਮੁੰਦਰੀ ਲੁਟੇਰਿਆਂ ਨੇ ਹਮਲਾ ਕੀਤਾ।
18 Indians on board Hong-Kong vessel kidnapped off Nigerian coast
ਜ਼ਿਕਯੋਗ ਹੈ ਕਿ ਸਾਲ 2008 ’ਚ ਸੋਮਾਲੀਆ ਕੋਲ ਅਦਨ ਦੀ ਖਾੜੀ ’ਚ ਵੀ 18 ਭਾਰਤੀਆਂ ਸਮੇਤ 22 ਯਾਤਰੀਆਂ ਵਾਲੇ ਇੱਕ ਸਮੁੰਦਰੀ ਜਹਾਜ਼ ਨੂੰ ਸਮੁੰਦਰੀ ਲੁਟੇਰਿਆਂ ਨੇ ਬੰਧਕ ਬਣਾ ਲਿਆ ਸੀ। ਤਦ ਜਹਾਜ਼ ਵਿਚ ਭਾਰਤੀਆਂ ਤੋਂ ਇਲਾਵਾ ਦੋ ਫ਼ਿਲੀਪੀਨੀ, ਇਕ ਬੰਗਲਾਦੇਸ਼ੀ ਤੇ ਇੱਕ ਰੂਸੀ ਨਾਗਰਿਕ ਵੀ ਸਵਾਰ ਸ਼ਾਮਲ ਸੀ।