ਕਿਸਾਨੀ ਧਰਨੇ ਨੂੰ ਬਦਨਾਮ ਕਰਨ ਵਾਲੇ ਬਦਮਾਸ਼ਾਂ ਨੂੰ Jass Bajwa ਦੀ ਚੇਤਾਵਨੀ
Published : Dec 5, 2020, 1:19 pm IST
Updated : Dec 5, 2020, 1:21 pm IST
SHARE ARTICLE
Jass Bajwa
Jass Bajwa

"Singh is King ਕਹਿਣ ਵਾਲਿਆਂ ਨੂੰ ਖੇਤਾਂ ਚ ਨਾ ਵੜਨ ਦਿਓ"

ਨਵੀਂ ਦਿੱਲੀ (ਹਰਦੀਪ ਸਿੰਘ ਭੌਗਲ): ਸ਼ੁਰੂ ਤੋਂ ਹੀ ਕਿਸਾਨੀ ਸੰਘਰਸ਼ ਦੀ ਹਮਾਇਤ ਕਰਨ ਵਾਲੇ ਪੰਜਾਬੀ ਕਲਾਕਾਰ ਜੱਸ ਬਾਜਵਾ ਅਪਣੇ ਵਿਆਹ ਤੋਂ ਤਿੰਨ ਦਿਨ ਬਾਅਦ ਹੀ ਦਿੱਲੀ ਮੋਰਚੇ 'ਤੇ ਪਹੁੰਚੇ। ਕੁੰਡਲੀ ਬਾਰਡਰ 'ਤੇ ਸੰਘਰਸ਼ ਕਰ ਰਹੇ ਜੱਸ ਬਾਜਵਾ ਨੇ  ਰੋਜ਼ਾਨਾ ਸਪੋਕਸਮੈਨ ਨੂੰ ਦੱਸਿਆ ਕਿ ਦਿੱਲੀ ਵਿਚ ਕਿਸਾਨਾਂ ਦੇ ਸੰਘਰਸ਼ ਨੂੰ ਦੇਖ ਕੇ ਹਰ ਕੋਈ ਖੁਸ਼ ਹੈ ਤੇ ਦਿੱਲੀ ਵਿਚ ਰਹਿਣ ਵਾਲੇ ਲੋਕਾਂ ਨੂੰ ਕਈ ਸਹੂਲਤਾਂ ਮਿਲ ਰਹੀਆਂ ਹਨ। 

Jass Bajwa at kundli border Jass Bajwa at kundli border

ਜੱਸ ਬਾਜਵਾ ਨੇ ਕਿਹਾ ਕਿ ਲੋਕ ਕਿਸਾਨੀ ਸੰਘਰਸ਼ ਦੀਆਂ ਕਾਫ਼ੀ ਤਾਰੀਫ਼ਾਂ ਵੀ ਕਰ ਰਹੇ ਹਨ। ਉਹਨਾਂ ਦੱਸਿਆ ਕਿ ਕਿਸਾਨਾਂ ਵੱਲੋਂ ਲਗਾਏ ਗਏ ਲੰਗਰ ਕਾਰਨ ਇਕ ਸਮੇਂ ਦੀ ਰੋਟੀ ਖਾਣ ਵਾਲੇ ਲੋਕਾਂ ਨੂੰ ਅਸਾਨੀ ਹੋ ਰਹੀ ਹੈ, ਹੁਣ ਉਹਨਾਂ ਨੂੰ ਚੰਗਾ ਖਾਣਾ ਮਿਲ ਰਿਹਾ ਹੈ। ਉਹਨਾਂ ਦੱਸਿਆ ਕਿ ਜਿਵੇਂ-ਜਿਵੇਂ ਸਰਕਾਰ 'ਤੇ ਦਬਾਅ ਵਧਦਾ ਜਾ ਰਿਹਾ ਹੈ, ਉਵੇਂ ਹੀ ਪੰਜਾਬ ਤੋਂ ਦਿਨ ਰਾਤ ਟਰਾਲੀਆਂ ਭਰ ਕੇ ਦਿੱਲੀ ਨੂੰ ਆ ਰਹੀਆਂ ਹਨ।

Jass Bajwa at kundli border Jass Bajwa at kundli border

ਪੰਜਾਬ ਤੋਂ ਇਲਾਵਾ ਯੂਪੀ, ਐਮਪੀ ਆਦਿ ਸੂਬਿਆਂ ਤੋਂ ਵੀ ਕਿਸਾਨ ਪਹੁੰਚ ਰਹੇ ਹਨ। ਇਸ ਲਈ ਕੇਂਦਰ ਸਰਕਾਰ ਕੋਲ ਕਾਨੂੰਨ ਰੱਦ ਕਰਨ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ ਤੇ ਅਗਲੀਆਂ ਮੀਟਿੰਗਾਂ 'ਚ ਸਰਕਾਰ ਹੋਰ ਝੁਕ ਜਾਵੇਗੀ। ਕੰਗਨਾ ਰਣੌਤ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ 'ਤੇ ਜੱਸ ਬਾਜਵਾ ਨੇ ਕਿਹਾ ਕਿ ਜਦੋਂ ਬੰਦਿਆਂ ਦੇ ਹੱਥ ਖੜ੍ਹੇ ਹੋ ਜਾਣ ਤਾਂ ਭਾਜਪਾ ਸਰਕਾਰ ਔਰਤਾਂ ਦਾ ਸਹਾਰਾ ਲੈ ਰਹੀ ਹੈ।

Jass Bajwa Jass Bajwa

ਹਨਾਂ ਦੱਸਿਆ ਕਿ ਰਾਤ ਨੂੰ ਕਿਸਾਨੀ ਧਰਨਿਆਂ ਵਿਚ ਔਰਤਾਂ ਨੂੰ ਭੇਜਿਆ ਜਾਂਦਾ ਹੈ ਤੇ ਸੰਘਰਸ਼ ਵਾਲੀਆਂ ਥਾਵਾਂ 'ਤੇ ਸ਼ਰਾਬ ਦੀਆਂ ਬੋਤਲਾਂ ਸੁੱਟੀਆਂ ਜਾਂਦੀਆਂ ਹਨ। ਸਰਕਾਰ ਹਿੰਸਾ ਫੈਲਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਤਾਂ ਜੋ ਸੰਘਰਸ਼ ਦੇ ਮਾਹੌਲ ਨੂੰ ਖ਼ਰਾਬ ਕੀਤਾ ਜਾ ਸਕੇ। ਉਹਨਾਂ ਕਿਹਾ ਇਸ ਸੰਘਰਸ਼ ਅੱਗੇ ਕੰਗਨਾ ਬਹੁਤ ਛੋਟੀ ਹੈ। ਜੱਸ ਬਾਜਵਾ ਨੇ ਕਿਹਾ ਕਿ ਕੰਗਨਾ ਦੀਆਂ ਗੱਲਾਂ ਨੂੰ ਇੰਨੀ ਅਹਿਮੀਅਤ ਨਹੀਂ ਦੇਣੀ ਚਾਹੀਦੀ ਕਿਉਂਕਿ ਉਹ ਉਹੀ ਬੋਲੇਗੀ ਜੋ ਭਾਜਪਾ ਸਰਕਾਰ ਚਾਹੁੰਦੀ ਹੈ।

Farmers Protest Farmers Protest

ਜੱਸ ਬਾਜਵਾ ਨੇ ਦਿਲਜੀਤ ਦੁਸਾਂਝ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹਨਾਂ ਨੇ ਕੰਗਨਾ ਨੂੰ ਚੰਗਾ ਜਵਾਬ ਦਿੱਤਾ ਹੈ। ਹਾਲਾਂਕਿ ਉਹ ਬਾਲੀਵੁੱਡ 'ਚ ਹਨ ਤੇ ਇਸ ਨਾਲ ਉਹਨਾਂ ਦੇ ਕੈਰੀਅਰ 'ਤੇ ਵੀ ਪ੍ਰਭਾਵ ਪੈ ਸਕਦਾ ਹੈ ਪਰ ਉਹ ਪੰਜਾਬ ਦੇ ਨਾਲ ਖੜ੍ਹੇ ਹਨ।  ਫਿਲਮਾਂ ਵਿਚ ਪੰਜਾਬੀ ਹੋਣ ਦਾ ਦਾਅਵਾ ਕਰਨ ਵਾਲੇ ਬਾਲੀਵੁੱਡ ਸਿਤਾਰਿਆਂ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ 'ਸਿੰਘ ਇਜ਼ ਕਿੰਗ' ਕਹਿਣ ਵਾਲਿਆਂ ਨੂੰ ਅਪਣੇ ਖੇਤਾਂ 'ਚ ਨਾ ਵੜਨ ਦਿਓ। ਜੱਸ ਬਾਜਵਾ ਨੇ ਕਿਹਾ ਕਿ ਇਹ ਸਾਰੇ ਭਾਜਪਾ ਦੇ ਸਮਰਥਕ ਹਨ ਤੇ ਭਾਜਪਾ ਤੋਂ ਬਿਨਾਂ ਕੁਝ ਨਹੀਂ ਕਰ ਸਕਦੇ। ਇਹਨਾਂ ਨੂੰ ਪੰਜਾਬ ਵਿਚ ਨਹੀਂ ਵੜਨ ਦੇਣਾ ਚਾਹੀਦਾ।

Jass Bajwa at kundli border Jass Bajwa at kundli border

ਨੌਜਵਾਨਾਂ ਨੂੰ ਸੁਨੇਹਾ ਦਿੰਦਿਆਂ ਜੱਸ ਬਾਜਵਾ ਨੇ ਕਿਹਾ ਕਿ ਸਾਰੇ ਨੌਜਵਾਨ ਸੂਝਵਾਨ ਤਰੀਕੇ ਨਾਲ ਸੰਘਰਸ਼ ਨੂੰ ਚਲਾ ਰਹੇ ਹਨ। ਉਹਨਾਂ ਕਿਹਾ ਜਿਵੇਂ ਪੰਜਾਬ ਵਿਚ ਅਨੁਸ਼ਾਸਨ ਵਿਚ ਰਹਿ ਕੇ ਸੰਘਰਸ਼ ਕੀਤਾ ਗਿਆ, ਉਸੇ ਤਰ੍ਹਾਂ ਇੱਥੇ ਵੀ ਜਾਰੀ ਰੱਖਿਆ ਜਾਵੇ। ਉਹਨਾਂ ਕਿਹਾ ਕਿ ਹੁਣ ਸਾਡੀ ਦੁੱਗਣੀ ਜ਼ਿੰਮੇਵਾਰੀ ਹੈ ਕਿਉਂਕਿ ਅਸੀਂ ਦੂਜੇ ਸੂਬੇ ਵਿਚ ਆਏ ਹਾਂ। ਇਸ ਲਈ ਸ਼ਰਾਰਤੀ ਅਨਸਰਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement