
T.G. Solar Pump ਕੰਪਨੀ ਵੱਲੋਂ ਕੀਤੀ ਜਾ ਰਹੀ ਅਨੋਖੀ ਸੇਵਾ
ਨਵੀਂ ਦਿੱਲੀ (ਚਰਨਜੀਤ ਸਿੰਘ ਸੁਰਖ਼ਾਬ) : ਅੱਜ ਦੇ ਦੌਰ ਵਿਚ ਹਰ ਇਕ ਵਿਅਕਤੀ ਫੋਨ ਦੀ ਵਰਤੋਂ ਕਰ ਰਿਹਾ ਹੈ। ਫੋਨ ਜ਼ਰੀਏ ਵਿਅਕਤੀ ਦੁਨੀਆਂ ਭਰ ਨਾਲ ਜੁੜਿਆ ਹੋਇਆ ਹੈ। ਕਿਸਾਨੀ ਸੰਘਰਸ਼ ਦੌਰਾਨ ਵੀ ਹਰ ਪ੍ਰਦਰਸ਼ਨਕਾਰੀ ਫੋਨ ਦੀ ਵਰਤੋਂ ਕਰ ਰਿਹਾ ਹੈ ਤੇ ਫੋਨ ਨੂੰ ਚਲਦਾ ਰੱਖਣ ਲਈ ਉਸ ਨੂੰ ਸਮੇਂ-ਸਮੇਂ 'ਤੇ ਚਾਰਜ ਕਰਨ ਦੀ ਲੋੜ ਵੀ ਪੈਂਦੀ ਹੈ।
T.G. Solar Pump provide free charging service at farmer protest
ਦਿੱਲੀ ਵਿਚ ਖੇਤੀ ਕਾਨੂੰਨਾਂ ਵਿਰੋਧੀ ਸੰਘਰਸ਼ ਦੇ ਚਲਦਿਆਂ ਹਰਿਆਣਾ ਦੇ ਨੌਜਵਾਨਾਂ ਵੱਲੋਂ ਅਨੋਖਾ ਲੰਗਰ ਲਗਾਇਆ ਗਿਆ ਹੈ। ਨੌਜਵਾਨਾਂ ਨੇ ਕਿਸਾਨ ਭਰਾਵਾਂ ਦੀ ਸਹੂਲਤ ਲਈ ਸੋਲਰ ਸਿਸਟਮ ਲਗਾਇਆ ਹੋਇਆ ਹੈ। ਇਸ ਦੀ ਮਦਦ ਨਾਲ ਕਿਸਾਨ ਅਪਣੇ ਫੋਨ ਨੂੰ ਅਸਾਨੀ ਨਾਲ ਚਾਰਜ ਕਰ ਸਕਦੇ ਹਨ।
T.G. Solar Pump provide free charging service at farmer protest
ਇਹ ਸੇਵਾ ਟੀਜੀ ਸੋਲਰ ਪੰਪ ਕੰਪਨੀ ਵੱਲੋਂ ਕੀਤੀ ਜਾ ਰਹੀ ਹੈ। ਕੰਪਨੀ ਦੇ ਮੈਂਬਰ ਜਤਿੰਦਰ ਨੇ ਰੋਜ਼ਾਨਾ ਸਪੋਕਸਮੈਨ ਨੂੰ ਦੱਸਿਆ ਕਿ ਉਹਨਾਂ ਦੇ ਸਾਥੀ ਨੇ ਉਹਨਾਂ ਨੂੰ ਦੱਸਿਆ ਕਿ ਟਿਕਰੀ ਬਾਰਡਰ 'ਤੇ ਕਿਸਾਨੀ ਮੋਰਚੇ ਦੌਰਾਨ ਕਿਸਾਨ ਭਰਾਵਾਂ ਨੂੰ ਫੋਨ ਚਾਰਜ ਕਰਨ ਦੀ ਸਮੱਸਿਆ ਪੈਦਾ ਹੋ ਰਹੀ ਹੈ। ਇਸ ਲਈ ਉਹ ਕਿਸਾਨ ਭਰਾਵਾਂ ਦੀ ਸੇਵਾ ਲਈ ਇਹ ਸਹੂਲਤ ਲੈ ਕੇ ਦਿੱਲੀ ਪਹੁੰਚੇ।
T.G. Solar Pump provide free charging service at farmer protest
ਹਿਸਾਰ ਤੋਂ ਆਏ ਨੌਜਵਾਨਾਂ ਨੇ ਦੱਸਿਆ ਕਿ ਉਹ ਇਕ ਸਮੇ ਲਗਭਗ 40 ਫੋਨ ਚਾਰਜ ਕਰਦੇ ਹਨ ਤੇ ਜੇਕਰ ਕਿਸੇ ਨੂੰ ਹੋਰ ਚੀਜ਼ ਦੀ ਲੋੜ ਹੁੰਦੀ ਹੈ ਤਾਂ ਉਹ ਬਜ਼ਾਰ ਤੋਂ ਲੈ ਆਉਂਦੇ ਹਨ। ਉਹਨਾਂ ਕਿਹਾ ਕਿ ਕਿਸਾਨਾਂ ਦੀ ਮਦਦ ਲਈ ਕਾਫ਼ੀ ਪ੍ਰਬੰਧ ਕਰਕੇ ਆਏ ਹਨ ਤੇ ਉਹਨਾਂ ਦੇ ਹੋਰ ਸਾਥੀ ਵੀ ਸੇਵਾ ਕਰਨ ਲਈ ਦਿੱਲੀ ਪਹੁੰਚ ਰਹੇ ਹਨ।