ਤੇਜ਼ ਰਫ਼ਤਾਰ ਟਰੱਕ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਭਰਾ ਸਮੇਤ ਦੋ ਭੈਣਾਂ ਦੀ ਮੌਤ 
Published : Dec 5, 2021, 2:39 pm IST
Updated : Dec 5, 2021, 2:39 pm IST
SHARE ARTICLE
accident
accident

ਟਰੱਕ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਹੈ

ਮੱਧ ਪ੍ਰਦੇਸ਼ : ਸੂਬੇ ਦੇ ਰਾਜਗੜ੍ਹ ਜ਼ਿਲ੍ਹੇ ਦੇ ਖਿਲਚੀਪੁਰ ਵਿੱਚ ਸ਼ਨੀ ਮੰਦਰ ਤੋਂ ਵਾਪਸ ਆ ਰਹੇ ਬਾਈਕ ਸਵਾਰਾਂ ਨੂੰ ਇੱਕ ਤੇਜ਼ ਰਫ਼ਤਾਰ ਟਰੱਕ ਨੇ ਕੁਚਲ ਦਿੱਤਾ। ਇਸ ਘਟਨਾ ਵਿੱਚ ਇੱਕੋ ਪਰਿਵਾਰ ਦੇ ਤਿੰਨ ਬੱਚਿਆਂ ਦੀ ਮੌਤ ਹੋ ਗਈ। ਹਾਦਸੇ 'ਚ ਦੋ ਲੜਕੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਬਾਈਕ ਸਵਾਰ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਬਾਅਦ 'ਚ ਜ਼ਖ਼ਮੀ ਨੌਜਵਾਨ ਦੀ ਵੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। 

ACCIDENTACCIDENT

ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਸ਼ਨੀ ਮੰਦਿਰ ਖਿਲਚੀਪੁਰ ਵਿੱਚ ਇੱਕ ਨੌਜਵਾਨ ਦੋ ਲੜਕੀਆਂ ਨਾਲ ਪਿੰਡ ਬਾਬਰੀਖੇੜਾ ਤੋਂ ਦਰਸ਼ਨ ਕਰਕੇ ਵਾਪਸ ਆ ਰਿਹਾ ਸੀ। ਫਿਰ ਟਰੱਕ ਨੇ ਉਨ੍ਹਾਂ ਨੂੰ NH-52 ਦੇ ਪੁਲ 'ਤੇ ਬੁਰੀ ਤਰ੍ਹਾਂ ਕੁਚਲ ਦਿੱਤਾ। ਇਸ ਹਾਦਸੇ ਵਿਚ ਕਮਲ ਸਿੰਘ (21), ਰੇਖਾ (19) ਅਤੇ ਨਿਸ਼ਾ (18) ਦੀ ਮੌਤ ਹੋ ਗਈ। ਮੋਟਰਸਾਈਕਲ ਚਲਾ ਰਿਹਾ ਨੌਜਵਾਨ ਕਮਲ ਸਿੰਘ ਸੋਂਧੀਆ (21) ਗੰਭੀਰ ਜ਼ਖ਼ਮੀ ਹੋ ਗਿਆ।

deathdeath

ਜ਼ਖ਼ਮੀ ਨੌਜਵਾਨ ਦੀ ਵੀ ਇਲਾਜ ਲਈ ਖਿਲਚੀਪੁਰ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਘਟਨਾ ਤੋਂ ਬਾਅਦ ਟਰੱਕ ਚਾਲਕ ਟਰੱਕ ਛੱਡ ਕੇ ਫ਼ਰਾਰ ਹੋ ਗਿਆ। ਟਰੱਕ ਦੇ ਕਲੀਨਰ ਨੂੰ ਲੋਕਾਂ ਨੇ ਕਾਬੂ ਕਰ ਲਿਆ, ਜਿਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ।  ਜਾਣਕਾਰੀ ਅਨੁਸਾਰ ਇਹ ਘਟਨਾ ਸ਼ਨੀਵਾਰ ਸ਼ਾਮ 6 ਵਜੇ ਦੀ ਹੈ।

Death Death

ਖਿਲਚੀਪੁਰ ਦੇ ਥਾਣਾ ਮੁਖੀ ਪ੍ਰਦੀਪ ਗੋਲੀਆ ਨੇ ਦੱਸਿਆ ਕਿ ਸ਼ਾਮ ਕਰੀਬ 6 ਵਜੇ ਜੈਪੁਰ ਜਬਲਪੁਰ ਹਾਈਵੇਅ ਸਾਈਂ ਮੰਦਰ ਨੇੜੇ ਹਾਦਸਾ ਵਾਪਰ ਗਿਆ। ਬਾਈਕ 'ਤੇ 3 ਲੋਕ ਸਵਾਰ ਸਨ, ਜਿਨ੍ਹਾਂ ਨੂੰ ਤੇਜ਼ ਰਫ਼ਤਾਰ ਟਰੱਕ ਨੇ ਕੁਚਲ ਦਿੱਤਾ। ਦੋ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੋਵੇਂ ਕੁੜੀਆਂ ਸਨ। ਹਸਪਤਾਲ ਵਿੱਚ ਇੱਕ ਹੋਰ ਦੀ ਮੌਤ ਹੋ ਗਈ।

crimecrime

ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਕਮਲ ਸਿੰਘ ਸੋਂਧੀਆ, ਮ੍ਰਿਤਕ ਰੇਖਾ ਸੋਂਧੀਆ ਦੋਵੇਂ ਅਸਲੀ ਭੈਣ-ਭਰਾ ਸਨ ਅਤੇ ਨਿਸ਼ਾ ਸੋਨੀ ਚਚੇਰੀ ਭੈਣ ਸੀ। ਤਿੰਨੋਂ ਪਿੰਡ ਬਰੂਖੇੜੀ ਦੇ ਰਹਿਣ ਵਾਲੇ ਸਨ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਟਰੱਕ ਨੂੰ ਜ਼ਬਤ ਕਰਕੇ ਥਾਣੇ ਦੀ ਹਦੂਦ ਵਿੱਚ ਰੱਖਿਆ ਗਿਆ ਹੈ। ਟਰੱਕ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਹੈ, ਜਲਦ ਹੀ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

SHARE ARTICLE

ਏਜੰਸੀ

Advertisement

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM
Advertisement