25 ਸੂਬਿਆਂ ’ਚ ਧਰਤੀ ਹੇਠਲੇ ਪਾਣੀ ’ਚ ਆਰਸੈਨਿਕ, 27 ਸੂਬਿਆਂ ’ਚ ਫਲੋਰਾਈਡ: ਸਰਕਾਰ 
Published : Dec 5, 2023, 7:02 pm IST
Updated : Dec 5, 2023, 7:02 pm IST
SHARE ARTICLE
File Photo
File Photo

ਦਸਿਆ ਕਿ ਬੋਰਡ ਨੇ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਵੱਖ-ਵੱਖ ਅਧਿਐਨ ਕੀਤੇ ਹਨ

New Delhi: ਸਰਕਾਰ ਨੇ ਬੁਧਵਾਰ ਨੂੰ ਸੰਸਦ ਨੂੰ ਦਸਿਆ ਕਿ 25 ਸੂਬਿਆਂ ਦੇ 230 ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ’ਚ ਆਰਸੈਨਿਕ ਅਤੇ 27 ਸੂਬਿਆਂ ਦੇ 469 ਜ਼ਿਲ੍ਹਿਆਂ ’ਚ ਧਰਤੀ ਹੇਠਲੇ ਪਾਣੀ ’ਚ ਫਲੋਰਾਈਡ ਪਾਇਆ ਗਿਆ। ਰਾਜ ਸਭਾ ’ਚ ਇਹ ਜਾਣਕਾਰੀ ਦਿੰਦੇ ਹੋਏ ਜਲ ਸ਼ਕਤੀ ਰਾਜ ਮੰਤਰੀ ਬਿਸ਼ਵੇਸ਼ਵਰ ਟੂਡੂ ਨੇ ਕਿਹਾ ਕਿ ਕੇਂਦਰੀ ਜ਼ਮੀਨਦੋਜ਼ ਪਾਣੀ ਬੋਰਡ (ਸੀ.ਜੀ.ਡਬਲਯੂ.ਬੀ.) ਨੇ ਧਰਤੀ ਹੇਠਲੇ ਪਾਣੀ ’ਚ ਪ੍ਰਦੂਸ਼ਣ ਦੀ ਰੀਪੋਰਟ ਕੀਤੀ ਹੈ, ਜੋ ਕਿ ਜ਼ਿਆਦਾਤਰ ਭੂਗੋਲਿਕ ਕਿਸਮ ਦਾ ਹੈ ਅਤੇ ਪਿਛਲੇ ਕੁਝ ਸਾਲਾਂ ਦੌਰਾਨ ਇਸ ’ਚ ਕੋਈ ਮਹੱਤਵਪੂਰਨ ਤਬਦੀਲੀ ਨਹੀਂ ਵੇਖੀ ਗਈ ਹੈ। 

ਉਨ੍ਹਾਂ ਅਨੁਸਾਰ, ਇਸ ਦਾ ਮਤਲਬ ਇਹ ਹੈ ਕਿ ਇਹ ਘਟਕ ਪਹਿਲਾਂ ਤੋਂ ਹੀ ਚੱਟਾਨ ਜਾਂ ਮਿੱਟੀ ’ਚ ਹਨ ਅਤੇ ਵੱਖ-ਵੱਖ ਰਸਾਇਣਕ ਪ੍ਰਕਿਰਿਆਵਾਂ ਰਾਹੀਂ ਧਰਤੀ ਹੇਠਲੇ ਪਾਣੀ ’ਚ ਮਿਲ ਜਾਂਦੇ ਹਨ। ਇਸ ਗੱਲ ਦਾ ਕੋਈ ਫੈਸਲਾਕੁਨ ਸਬੂਤ ਨਹੀਂ ਹੈ ਕਿ ਸਮੇਂ ਦੇ ਨਾਲ ਪ੍ਰਦੂਸ਼ਕਾਂ ਦੀ ਇਕਾਗਰਤਾ ’ਚ ਵਾਧਾ ਹੋਇਆ ਹੈ। 
ਸੀ.ਜੀ.ਡਬਲਯੂ.ਬੀ. ਜਲ ਸ਼ਕਤੀ ਮੰਤਰਾਲੇ ਦੇ ਅਧੀਨ ਆਉਂਦਾ ਹੈ ਅਤੇ ਆਰਸੈਨਿਕ ਅਤੇ ਫਲੋਰਾਈਡ ਨਾਲ ਧਰਤੀ ਹੇਠਲੇ ਪਾਣੀ ਦੇ ਦੂਸ਼ਿਤ ਹੋਣ ਸਮੇਤ ਧਰਤੀ ਹੇਠਲੇ ਪਾਣੀ ਦੀ ਗੁਣਵੱਤਾ ਦੀ ਨਿਯਮਤ ਤੌਰ ’ਤੇ ਨਿਗਰਾਨੀ ਅਤੇ ਮੁਲਾਂਕਣ ਕਰਦਾ ਹੈ।

ਟੂਡੂ ਨੇ ਦਸਿਆ ਕਿ ਬੋਰਡ ਨੇ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਵੱਖ-ਵੱਖ ਅਧਿਐਨ ਕੀਤੇ ਹਨ ਜੋ ਵੱਖ-ਵੱਖ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਵਰਤੋਂ ਲਈ ਭਾਰਤੀ ਮਾਨਕ ਬਿਊਰੋ ਵਲੋਂ ਨਿਰਧਾਰਤ ਪ੍ਰਵਾਨਿਤ ਹੱਦ ਤੋਂ ਵੱਧ ਧਰਤੀ ਹੇਠਲੇ ਪਾਣੀ ’ਚ ਆਰਸੈਨਿਕ ਅਤੇ ਫਲੋਰਾਈਡ ਦੀ ਮੌਜੂਦਗੀ ਦਾ ਸੰਕੇਤ ਦਿੰਦੇ ਹਨ। ਇਕ ਲਿਖਤੀ ਜਵਾਬ ’ਚ ਉਨ੍ਹਾਂ ਕਿਹਾ ਕਿ 25 ਸੂਬਿਆਂ ਦੇ 230 ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ’ਚ ਧਰਤੀ ਹੇਠਲੇ ਪਾਣੀ ’ਚ ਆਰਸੈਨਿਕ ਅਤੇ 27 ਸੂਬਿਆਂ ਦੇ 469 ਜ਼ਿਲ੍ਹਿਆਂ ’ਚ ਧਰਤੀ ਹੇਠਲੇ ਪਾਣੀ ’ਚ ਫਲੋਰਾਈਡ ਦੀ ਮੌਜੂਦਗੀ ਦੀ ਰੀਪੋਰਟ ਕੀਤੀ ਗਈ ਹੈ। 

ਸੀ.ਜੀ.ਡਬਲਯੂ.ਬੀ. ਨੇ ਨੈਸ਼ਨਲ ਇੰਸਟੀਚਿਊਟ ਆਫ ਹਾਈਡ੍ਰੋਲੋਜੀ (ਐਨ.ਆਈ.ਐਚ.) ਦੇ ਸਹਿਯੋਗ ਨਾਲ 2010 ’ਚ ‘ਭਾਰਤ ’ਚ ਧਰਤੀ ਹੇਠਲੇ ਪਾਣੀ ਦੇ ਸੰਕਟ ਦਾ ਘਟਾਉਣ ਅਤੇ ਹੱਲ: ਇਕ ਵਿਜ਼ਨ ਦਸਤਾਵੇਜ਼’ ’ਤੇ ਇਕ ਰੀਪੋਰਟ ਤਿਆਰ ਕੀਤੀ ਸੀ ਅਤੇ ਇਸ ਨੂੰ ਮਾਰਗ ਦਰਸ਼ਨ ਅਤੇ ਲਾਗੂ ਕਰਨ ਲਈ ਵੱਖ-ਵੱਖ ਸਬੰਧਤ ਏਜੰਸੀਆਂ ਅਤੇ ਵਿਭਾਗਾਂ ਨੂੰ ਭੇਜਿਆ ਗਿਆ ਹੈ। 

ਹਾਲ ਹੀ ’ਚ ਸੀ.ਜੀ.ਡਬਲਯੂ.ਬੀ. ਨੇ ਆਰਸੈਨਿਕ ਅਤੇ ਫਲੋਰਾਈਡ ਸਮੇਤ ਧਰਤੀ ਹੇਠਲੇ ਪਾਣੀ ਦੇ ਪ੍ਰਦੂਸ਼ਣ ਦੇ ਅਧਿਐਨ ਲਈ ਭਾਰਤੀ ਭੂ-ਵਿਗਿਆਨ ਸਰਵੇਖਣ (ਜੀ.ਐਸ.ਆਈ.) ਨਾਲ ਇਕ ਸਹਿਮਤੀ ਪੱਤਰ ’ਤੇ ਹਸਤਾਖਰ ਕੀਤੇ ਹਨ, ਜੋ ਅੱਠ ਸੂਬਿਆਂ - ਪੰਜਾਬ, ਹਰਿਆਣਾ, ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਬਿਹਾਰ ਅਤੇ ਅਸਾਮ ’ਤੇ ਕੇਂਦ੍ਰਤ ਹੈ।

(For more news apart from Arsenic found in groundwater, stay tuned to Rozana Spokesman)

SHARE ARTICLE

ਏਜੰਸੀ

Advertisement
Advertisement

Sukhbir Badal ਦੇ ਸੁਖ ਵਿਲਾਸ Hotel ਬਾਰੇ CM Mann ਦਾ ਵੱਡਾ ਐਕਸ਼ਨ, ਕੱਢ ਲਿਆਏ ਕਾਗ਼ਜ਼, Press Conference LIVE

29 Feb 2024 4:22 PM

Shubkaran ਦੀ ਮੌਤ ਮਾਮਲੇ 'ਚ high court ਦੇ ਵਕੀਲ ਨੇ ਕੀਤੇ ਵੱਡੇ ਖੁਲਾਸੇ ਦੇਰੀ ਨਾਲ ਹੋਵੇਗਾ postmortem

29 Feb 2024 1:18 PM

Subhkaran ਦੇ ਪੋਸਟਮਾਰਟਮ ਬਾਰੇ ਪਤਾ ਲੱਗਦੇ ਹੀ ਪਹੁੰਚ ਗਏ Kisan ! ਦੇਖੋ LIVE ਤਸਵੀਰਾਂ

29 Feb 2024 12:00 PM

ਖੇਤੀ ਕਿਵੇਂ ਤੇ ਕਿਉਂ ਬਣੀ ਘਾਟੇ ਦਾ ਸੌਦਾ? ਕੌਣ ਕਰਦਾ ਹੈ ਗਲਤ ਅੰਕੜੇ ਪੇਸ਼? ਕਿਸਾਨ ਕੋਲ ਬਚਿਆ ਬੱਸ ਇਹੋ ਆਖਰੀ ਹੱਲ

29 Feb 2024 11:37 AM

ਖ਼ਤਰੇ 'ਚ ਹਿਮਾਚਲ ਦੀ ਸੁੱਖੂ ਸਰਕਾਰ, ਕਾਂਗਰਸ ਨੂੰ ਕਾਂਗਰਸ ਨੇ ਹਰਾਇਆ! ਹਿਮਾਚਲ ਸਿਆਸਤ 'ਚ ਉਥਲ-ਪੁਥਲ ਦਾ ਸੂਤਰਧਾਰ ਕੌਣ?

29 Feb 2024 11:21 AM
Advertisement